
ਪੁਲਿਸ ਕਰ ਰਹੀ ਪੁੱਛ- ਗਿੱਛ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਪੀਟੀਸੀ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਹਨਾਂ ਤੋਂ ਪੀਟੀਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਦਰਜ ਕਰਵਾਈ ਐੱਫ਼ ਆਈ ਆਰ ਦੇ ਸੰਬੰਧ ਵਿਚ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਬਿੰਦਰ ਨਾਰਾਇਣ ਨੂੰ ਗੁੜਗਾਓਂ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ।
PTC Channel Managing Director Rabindra Narain
ਲੜਕੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੀਟੀਸੀ ਸਟਾਫ਼ ਨੇ ਉਸ ਨਾਲ ਦੁਰਵਿਵਹਾਰ ਕੀਤਾ। ਪੀਟੀਸੀ ਹਰ ਸਾਲ ਸੁੰਦਰਤਾ ਮੁਕਾਬਲੇ ਦਾ ਆਯੋਜਨ ਕਰਦਾ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਇੱਕ ਹੋਰ ਮੁੱਖ ਦੋਸ਼ੀ ਲੜਕੀ ਹੈ ਜੋ ਇੱਕ ਮਿਸ ਪੰਜਾਬਣ ਦੇ ਨਾਂ 'ਤੇ ਭੋਲੀਆਂ ਭਾਲੀਆਂ ਲੜਕੀਆਂ ਨੂੰ ਗਲਤ ਧੰਦੇ 'ਚ ਧਕੇਲ ਦੀ ਸੀ।
ਸੂਤਰਾਂ ਅਨੁਸਾਰ ਦਰਜ ਹੋਏ ਮੁਕੱਦਮੇ 'ਚ ਇੱਕ ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਪੀਟੀਸੀ ਚੈਨਲ ਦੇ ਮਿਸ ਪੰਜਾਬਣ ਦੇ ਨਾਂ 'ਤੇ ਲੜਕੀਆਂ ਬੁਲਾਈਆਂ ਜਾਂਦੀਆਂ ਸਨ ਤੇ ਹੋਟਲਾਂ ਵਿੱਚ ਰੱਖਿਆ ਜਾਂਦਾ ਸੀ, ਜਿਥੇ ਕਿ ਉਨ੍ਹਾਂ ਨੂੰ ਵੱਡੇ ਵੱਡੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸੈਕਸ ਰੈਕੇਟ ਵਿੱਚ ਕਿਹੜੇ ਕਿਹੜੇ ਵੱਡੇ ਨੇਤਾ ਤੇ ਵੱਡੇ ਅਧਿਕਾਰੀ ਫਸਦੇ ਹਨ।