
Fazilka News : ਪੁਲਿਸ ਫ਼ਾਇਰਿੰਗ ਦੌਰਾਨ ਮੁਲਜ਼ਮ ਦੇ ਪੈਰ ’ਚ ਵੱਜੀ ਗੋਲੀ, 4 ਪੈਕਟ ਹੈਰੋਇਨ, 32 ਬੋਰ ਦੀ ਪਿਸਟਲ, 1 ਮੋਬਾਇਲ ਫ਼ੋਨ, 1 ਮੋਟਰਸਾਈਕਲ ਹੋਇਆ ਬਰਾਮਦ
Fazilka News in Punjabi : ਸੀਆਈਏ ਅਬੋਹਰ ਦੇ ਕੋਲ ਸੂਚਨਾ ਸੀ ਕਿ ਇੱਕ ਨਸ਼ਾ ਤਸਕਰ ਜੋ ਕਿ ਮੋਟਰਸਾਈਕਲ ਤੇ ਘੁਵਾਇਆ ਤਰਫੋਂ ਫਾਜ਼ਿਲਕਾ ਨੂੰ ਆ ਰਿਹਾ ਹੈ। ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਮੋਟਰਸਾਈਕਲ ਭਜਾ ਲਿਆ ਪਿੱਛਾ ਕਰਦੇ ਹੋਏ ਲਾਧੂਕਾ ਮੰਡੀ ਸੇਮ ਨਾਲੇ ਦੇ ਕੰਢੇ ਉਸ ਦੇ ਵੱਲੋਂ ਮੋਟਰਸਾਈਕਲ ਸੇਮ ਨਾਲੇ ’ਤੇ ਘੇਰਾ ਪਾ ਲਿਆ ਗਿਆ।
ਤਕਰੀਬਨ 200 ਮੀਟਰ ਅੱਗੇ ਜਾ ਕੇ ਪੁਲਿਸ ਦੇ ਵੱਲੋਂ ਇੱਕ ਹਵਾਈ ਫ਼ਾਇਰ ਕੀਤਾ ਗਿਆ ਤਾਂ ਤਸਕਰ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਜਿਸ ਦੇ ਨਾਲ ਇੱਕ ਗੋਲੀ ਪੁਲਿਸ ਦੀ ਗੱਡੀ ’ਤੇ ਵੀ ਲੱਗੀ ਅਤੇ ਤਸਕਰ ਦੇ ਵੱਲੋਂ ਕੁੱਲ ਦੋ ਫ਼ਾਇਰ ਕੀਤੇ ਗਏ।
ਜਵਾਬੀ ਕਾਰਵਾਈ ’ਚ ਨਸ਼ਾ ਤਸਕਰ ਦੇ ਗਿੱਟੇ ’ਚ ਇੱਕ ਗੋਲੀ ਲੱਗੀ ਜਿਸ ਨੂੰ ਕਾਬੂ ਕਰ ਲਿਆ ਗਿਆ। ਜਿਸ ਦੇ ਕੋਲੋਂ ਚਾਰ ਪੈਕਟ ਹੈਰੋਇਨ ਇੱਕ 32 ਬੋਰ ਪਿਸਟਲ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ। ਫਿਲਹਾਲ ਜਖਮੀ ਹੋਏ ਤਸਕਰ ਨੂੰ ਪੁਲਿਸ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
(For more news apart from District Fazilka Police Encounters Drug Smuggler News in Punjabi, stay tuned to Rozana Spokesman)