
Amritsar News : ਪ੍ਰਬੰਧਕਾਂ ਨੇ ਪੋਸਟ ਸਾਂਝੀ ਕਰ ਦਿਤੀ ਜਾਣਕਾਰੀ
Gay parade to be held in Amritsar cancelled Latest News in Punjabi : ਅੰਮ੍ਰਿਤਸਰ ’ਚ ‘ਪ੍ਰਾਈਡ ਅੰਮ੍ਰਿਤਸਰ’ ਦੇ ਨਾਂ ਤੋਂ ਇਕ ਵੀਡੀਉ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ’ਚ 27 ਅਪ੍ਰੈਲ ਨੂੰ ਅੰਮ੍ਰਿਤਸਰ ’ਚ ਕਾਰਨੀਵਲ ਦੀ ਸ਼ਕਲ ’ਚ ਸਮਲਿੰਗੀ (ਹਮਜਿਨਸੀ) ਪਰੇਡ ਕਰਨ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ। ਸਮਲਿੰਗੀ ਪਰੇਡ ਦਾ ਸੱਭ ਤੋਂ ਪਹਿਲਾਂ ਵਿਰੋਧ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਵਲੋਂ ਕੀਤਾ ਗਿਆ ਹੈ।
ਹੁਣ ਇਸ ਸਮਲਿੰਗੀ ਪਰੇਡ ਦੇ ਪ੍ਰਬੰਧਕਾਂ ਨੇ ਖ਼ੁਦ ਅਪਣੇ ਸੋਸ਼ਲ ਮੀਡੀਆ ਅਕਾਊਂਟ ‘ਪ੍ਰਾਈਡ ਅੰਮ੍ਰਿਤਸਰ’ ਤੋਂ ਪੋਸਟ ਸਾਂਝੀ ਕਰ ਕੇ ਜਾਣਕਾਰੀ ਦਿਤੀ ਹੈ ਕਿ ਉਹ ਇਹ ਸਮਲਿੰਗੀ ਪਰੇਡ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਸਿੱਖ ਆਗੂ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਸਮਲਿੰਗੀ ਪਰੇਡ ਦੀ ਮਸ਼ਹੂਰੀ ਵਾਲੀ ਵੀਡੀਉ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੇ ਇਹ ਪਰੇਡ ਕਿਸੇ ਵੀ ਕੀਮਤ ’ਤੇ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ 27 ਅਪ੍ਰੈਲ ਨੂੰ ਇਹ ਪਰੇਡ ਹੋਣ ਤੋਂ ਰੋਕੇ। ਜੇ ਉਹ ਨਹੀਂ ਰੋਕਣਗੇ ਤਾਂ ਅਸੀਂ ਆਪ ਇਸ ਨੂੰ ਰੋਕਾਂਗੇ।
ਭਾਈ ਪਰਮਜੀਤ ਸਿੰਘ ਅਕਾਲੀ ਨੇ ਇਨ੍ਹਾਂ ਪਰੇਡ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਤੁਸੀਂ ਇਸ ਅਪੀਲ ’ਤੇ ਪਿਆਰ ਨਾਲ ਇਸ ਨੂੰ ਰੋਕ ਲਉਗੇ ਤਾਂ ਚੰਗੀ ਗੱਲ ਹੈ।