
ਆਈਜੀ ਤੋਂ ਲੈਕੇ ਐਸਪੀ ਰੈਂਕ ਦੇ ਅਧਿਕਾਰੀਆਂ ਦੇ ਟਰਾਂਸਫਰ
ਚੰਡੀਗੜ੍ਹ,: ਅੱਜ ਪੰਜਾਬ ਪੁਲਿਸ ਵਿਚ ਇਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰੀ ਤੌਰ ’ਤੇ ਜਾਰੀ ਤਬਾਦਲਾ ਆਦੇਸ਼ਾਂ ਮੁਤਾਬਕ ਏ.ਆਈ.ਜੀ. ਤੋਂ ਲੈ ਕੇ ਡੀਐਸਪੀ ਰੈਂਕ ਦੇ 162 ਸੀਨੀਅਰ ਪੁਲਿਸ ਅਫ਼ਸਰਾਂ ਦੇ ਇਕੋ ਸਮੇਂ ਤਬਾਦਲੇ ਕੀਤੇ ਗਏ ਹਨ। ਏ.ਆਈ.ਜੀ. ਅਤੇ ਐਸ.ਪੀ. ਰੈਂਕ ਦੇ 97 ਅਤੇ ਡੀ.ਐਸ.ਪੀ. ਰੈਂਕ ਦੇ 65 ਪੁਲਿਸ ਅਫ਼ਸਰ ਬਦਲੇ ਗਏ ਹਨ।
ਜਾਰੀ ਤਬਾਦਲਾ ਹੁਕਮਾਂ ਅਨੁਸਾਰ ਆਈ.ਪੀ.ਐਸ. ਰਣਜੋਤ ਗਰੇਵਾਲ ਨੂੰ ਬਦਲ ਕੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ, ਅਸ਼ਵਿਨੀ ਗੋਣਿਆਲ ਨੂੰ ਏ.ਆਈ.ਜੀ. ਏ.ਐਨ.ਟੀ.ਐਫ਼, ਵਤਸ਼ਾਲਾ ਗੁਪਤਾ ਨੂੰ ਕਮਾਂਡੈਂਟ 27ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਤੇ ਏ.ਆਈ.ਜੀ. ਏ.ਐਨ.ਟੀ.ਐਫ਼ ਲੁਧਿਆਣਾ, ਹਰਕਮਲਪ੍ਰੀਤ ਸਿੰਘ ਨੂੰ ਏ.ਆਈ.ਜੀ. ਐਨ.ਆਰ.ਆਈ. ਜਲੰਧਰ, ਅਮਨਦੀਪ ਕੌਰ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ (ਜਨਰਲ) ਪੀ.ਪੀ.ਏ.ਫ਼ਿਲੌਰ, ਰਾਜ ਕੁਮਾਰ ਨੂੰ ਕਮਾਂਡੈਂਟ ਤੀਜੀ ਰਿਜ਼ਰਵ ਬਟਾਲੀਅਨ ਲੁਧਿਆਣਾ, ਜਤਿੰਦਰ ਸਿੰਘ ਨੂੰ ਕਮਾਂਡੈਂਟ ਕਮਾਂਡੋ ਬਟਾਲੀਅਨ ਅਤੇ ਏ.ਆਈ.ਜੀ.ਏ.ਐਨ.ਟੀ.ਐਫ਼ ਬਠਿੰਡਾ, ਰਣਬੀਰ ਸਿੰਘ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪੀ.ਪੀ.ਏ. ਫ਼ਿਲੌਰ ਲਾਇਆ ਗਿਆ ਹੈ।
ਭੁਪਿੰਦਰ ਸਿੰਘ ਨੂੰ ਏ.ਆਈ.ਜੀ. ਏ.ਐਨ.ਟੀ.ਐਫ਼ ਪਟਿਆਲਾ ਰੇਂਜ, ਸਨੇਹਦੀਪ ਸ਼ਰਮਾ ਨੂੰ ਡੀ.ਸੀ.ਪੀ. ਪੁਲਿਸ ਹੈਡਕੁਆਰਟਰ ਲੁਧਿਆਣਾ, ਪਰਮਿੰਦਰ ਸਿੰਘ ਭੰਡਾਲ ਨੂੰ ਡੀ.ਸੀ.ਪੀ.ਅਮਨ ਕਾਨੂੰਨ ਲੁਧਿਆਣਾ, ਨਰੇਸ਼ ਕੁਮਾਰ ਨੂੰ ਡੀ.ਸੀ.ਪੀ. (ਆਪ੍ਰੇਸ਼ਨ) ਜਲੰਧਰ ਅਤੇ ਪਰਮਜੀਤ ਸਿੰਘ ਨੂੰ ਡੀ.ਸੀ.ਪੀ.ਸਕਿਉਰਿਟੀ ਜਲੰਧਰ ਲਾਇਆ ਗਿਆ ਹੈ। ਇਸੇ ਤਰ੍ਹਾਂ 65 ਡੀ.ਐਸ.ਪੀ. ਇਧਰ ਉਧਰ ਕੀਤੇ ਗਏ ਹਨ। ਇਨ੍ਹਾਂ ਵਿਚ 30 ਡੀ.ਐਸ.ਪੀ. ਅਜਿਹੇ ਹਨ ਜਿਨ੍ਹਾਂ ਜੋ ਤਰੱਕੀ ਮਿਲਣ ਬਾਅਦ ਪੋਸਟਿੰਗ ਦੀ ਉਡੀਕ ਵਿਚ ਸਨ। ਤਬਦੀਲ ਕੀਤੇ ਡੀ.ਐਸ.ਪੀ. ਰੈਂਕ ਦੇ ਅਫ਼ਸਰਾਂ ਵਿਚ ਜਸਕਰਨ ਸਿੰਘ ਨੂੰ ਬਦਲ ਕੇ ਸਬ ਡਵੀਜ਼ਨ ਧੂਰੀ, ਹੇਮੰਤ ਕੁਮਾਰ ਨੂੰ ਸਬ ਡਵੀਜ਼ਨ ਪਾਇਲ, ਸ਼ੀਤਲ ਸਿੰਘ ਨੂੰ ਏ.ਸੀ.ਪੀ. ਸਬ ਡਵੀਜ਼ਨ ਈਸਟ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ ਨੂੰ ਸਬ ਡਵੀਜ਼ਨ (ਦਿਹਾਤੀ) ਸਨੌਰ, ਰੁਪਿੰਦਰ ਕੌਰ ਸਬ ਡਵੀਜ਼ਨ ਦ੍ਰਿੜ੍ਹਬਾ, ਪ੍ਰਿਥਵੀ ਸਿੰਘ ਚਾਹਲ ਸਬ ਡਵੀਜ਼ਨ ਸਿਟੀ ਐਸ.ਏ.ਐਸ.ਨਗਰ ਮੋਹਾਲੀ, ਜਸ਼ਨਦੀਪ ਸਿੰਘ ਮਾਨ ਡੀ.ਐਸ.ਪੀ. ਡਿਟੈਕਟਿਵ ਰੋਪੜ, ਅਸ਼ੋਕ ਕੁਮਾਰ ਨੂੰ ਡੀ.ਐਸ.ਪੀ. ਸਟੇਟ ਸਾਈਬਰ ਕਰਾਇਮ ਐਸ.ਏ.ਐਸ. ਨਗਰ ਮੋਹਾਲੀ, ਵਿਜੈ ਕੁਮਾਰ ਨੂੰ ਡੀ.ਐਸ.ਪੀ. ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ।