ਕਾਂਗਰਸੀ ਆਗੂ ਦੇ ਕਤਲ ਦੇ ਮਾਮਲੇ 'ਚ ਪੱਤਰਕਾਰ ਸਮੇਤ 22 ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ
Published : May 6, 2020, 9:32 am IST
Updated : May 6, 2020, 9:32 am IST
SHARE ARTICLE
File Photo
File Photo

ਕਪੂਰਥਲਾ-ਜਲੰਧਰ ਰੋਡ ਉਤੇ ਕਾਲਾ ਸੰਘਿਆਂ ਵਿਖੇ ਕਾਂਗਰਸੀ ਨੇਤਾ ਬਲਕਾਰ ਸਿੰਘ ਮੰਤਰੀ ਦੇ ਕਤਲ ਦੇ ਮਾਮਲੇ ਵਿਚ ਪੱਤਰਕਾਰ ਮਨਜੀਤ ਸਿੰਘ ਮਾਨ ਅਤੇ ਉਸ ਦੇ

ਜਲੰਧਰ, 5 ਮਈ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਕਪੂਰਥਲਾ-ਜਲੰਧਰ ਰੋਡ ਉਤੇ ਕਾਲਾ ਸੰਘਿਆਂ ਵਿਖੇ ਕਾਂਗਰਸੀ ਨੇਤਾ ਬਲਕਾਰ ਸਿੰਘ ਮੰਤਰੀ ਦੇ ਕਤਲ ਦੇ ਮਾਮਲੇ ਵਿਚ ਪੱਤਰਕਾਰ ਮਨਜੀਤ ਸਿੰਘ ਮਾਨ ਅਤੇ ਉਸ ਦੇ ਪਰਵਾਰਕ ਮੈਂਬਰਾਂ ਸਮੇਤ ਥਾਣਾ ਸਦਰ ਦੀ ਪੁਲਿਸ ਵਲੋਂ 22 ਮੁਲਜ਼ਮਾਂ ਵਿਰੁਧ ਮਾਮਲਾ ਦਰਜ਼ ਕੀਤਾ ਗਿਆ ਹੈ

ਮ੍ਰਿਤਕ ਦੇ ਭਰਾ ਨੰਬਰਦਾਰ ਤੀਰਥ ਸਿੰਘ  ਨੇ ਦਸਿਆ ਕਿ ਜਦੋਂ ਬਲਕਾਰ ਸਿੰਘ ਅਪਣੀ ਦੁਕਾਨ ਉਤੇ ਬੈਠਾ ਸੀ ਅਤੇ ਉਸ ਨੇ ਦੇਖਿਆ ਕਿ ਪੱਤਰਕਾਰ ਮਨਜੀਤ ਸਿੰਘ ਮਾਨ ਜਿਸ ਦੇ ਹੱਥ ਵਿਚ ਪਿਸਤੌਲ ਸੀ, ਰੇਸ਼ਮ ਲਾਲ, ਗੁਰਦਿਆਲ ਸਿੰਘ, ਸੁੱਖਵਿੰਦਰ ਸਿੰਘ, ਹਰਵਿੰਦਰ ਸਿੰਘ, ਵਿਕਰਮ, ਮੁਖਤਿਆਰ, ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਪੰਮਾ ਅਮਰੀਕ ਸਿੰਘ, ਜਗਦੀਸ਼, ਤੀਰਥ, ਜਸਵਿੰਦਰ ਕੌਰ, ਰਸ਼ਪਾਲ ਸਿੰਘ, ਹਰਨੇਕ ਸਿੰਘ ਵਾਸੀ ਕਾਲਾ ਸੰਘਿਆ, ਦਵਿੰਦਰ ਸਿੰਘ ਵਾਸੀ ਪਿੰਡ ਧਾਰੀਵਾਲ ਮੌਜੂਦ ਸਨ।

ਜਿਨ੍ਹਾਂ ਵਿਚੋਂ ਕੁੱਝ ਲਲਕਾਰੇ ਮਾਰ ਕੇ ਕਹਿ ਰਹੇ ਸਨ ਕਿ ਅੱਜ ਮੰਤਰੀ ਨੂੰ ਛੱਡਣਾ ਨਹੀਂ। ਉਨ੍ਹਾਂ ਦਸਿਆ ਕਿ ਪਹਿਲਾਂ ਉਸ ਦੇ ਭਰਾ ਨੂੰ ਬਾਹਰ ਕੱਢ ਕੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਅਤੇ ਬਾਅਦ ਵਿਚ ਉਸ ਨੂੰ ਗੋਲੀਆਂ ਮਾਰੀਆਂ ਗਈਆਂ। ਜਦੋਂ ਬਲਕਾਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਦਸਿਆ। ਥਾਣਾ ਸਦਰ ਦੀ ਪੁਲਿਸ ਨੇ 22 ਮੁਲਜ਼ਮਾਂ ਦੇ ਵਿਰੁਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦਸੀ ਜਾ ਰਹਿ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement