
ਕੋਵਿਡ-19 ਤਹਿਤ ਡੈਂਟਲ ਡਾਕਟਰਾਂ ਤੇ ਲੈਬ ਸਟਾਫ਼ ਨੂੰ ਸੈਂਪਲ ਲੈਣ ਦੀ ਤਕਨੀਕ ਬਾਰੇ ਦਿਤੀ ਸਿਖਲਾਈ
ਪਟਿਆਲਾ, 5 ਮਈ (ਤੇਜਿੰਦਰ ਫ਼ਤਿਹਪੁਰ) : ਕੋਵਿਡ-19 ਤਹਿਤ ਆਉਣ ਵਾਲੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਸੈਂਪਲਾ ਦੀ ਗਿਣਤੀ ਵਿਚ ਵਾਧਾ ਕਰਨ ਲਈ ਮਾਤਾ ਕੁਸ਼ਲਿਆ ਹਸਪਤਾਲ ਦੇ ਕਾਨਫਰੰਸ ਹਾਲ ਵਿਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਈ.ਐਨ.ਟੀ. ਸਪੈਸ਼ਲਿਸਟ ਡਾ. ਜਸਵਿੰਦਰ ਸਿੰਘ, ਡਾ. ਪ੍ਰਸੁਨ ਕੁਮਾਰ, ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਮਾਈਕਰੋਬਾਇਓਲੋਜਿਸਟ ਡਾ. ਸਵਾਤੀ ਵੱਲੋ ਕਮਿਉਨਿਟੀ ਸਿਹਤ ਕੇਂਦਰਾ ਦੇ ਡੈਂਟਲ ਡਾਕਟਰ ਅਤੇ ਲੈਬਾਟਰੀ ਸਟਾਫ ਨੂੰ ਕੋਵਿਡ 19 ਤਹਿਤ ਆਰ.ਟੀ.ਪੀ.ਸੀ.ਆਰ. ਟੈਸਟ ਲੈਣ ਦੀ ਟਰੇਨਿੰਗ ਦਿੱਤੀ ਗਈ ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਹਿਲਾ ਵੀ ਪਟਿਆਲਾ ਜਿਲੇ ਦੇ ਮੈਡੀਕਲ ਕਾਲਜ, ਜਿਲਾ ਹਸਪਤਾਲ ਅਤੇ ਤਿੰਨੇ ਸਬ ਡਵੀਜਨ ਹਸਪਤਾਲਾ ਵਿਚ ਕੋਵਿਡ 19 ਤਹਿਤ ਫਲੁ ਲੱਛਣਾ ਵਾਲੇ ਸ਼ਕੀ ਮਰੀਜਾਂ ਦੇ ਸੈਂਪਲ ਲਏ ਜਾਂਦੇ ਹਨ।
ਪਰ ਇਸ ਨੂੰ ਹੋਰ ਵਧਾਉਣ ਲਈ ਕਮਿਉਨਿਟੀ ਸਿਹਤ ਕੇਂਦਰ/ ਬਲਾਕ ਪੱਧਰ ਤੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ।ਜਿਸ ਲਈ ਅੱਜ ਕਮਿਉਨਿਟੀ ਸਿਹਤ ਕੇਂਦਰ ਦੁਧਨਸਾਂਧਾ, ਭਾਦਸੋਂ, ਘਨੋਰ ਅਤੇ ਪਾਤੜਾਂ ਦੇ ਡੈਂਟਲ ਡਾਕਟਰ ਅਤੇ ਲੈਬਟਰੀ ਸਟਾਫ ਨੂੰ ਆਰ.ਟੀ. ਪੀ.ਸੀ.ਆਰ ਤਕਨੀਕ ਰਾਹੀ ਟੈਸਟ ਲਈ ਦਿਤੇ ਜਾਣ ਵਾਲੇ ਨੇਜੋਫਰੇਨਜੀਅਲ ਸਵੈਬ ਨਾਲ ਸੈਂਪਲ ਇੱਕਤਰ ਕਰਨ ਦੀ ਟਰੇਨਿੰਗ ਦਿੱਤੀ ਗਈ। ਇਸ ਦੇ ਨਾਲ ਨਾਲ ਸੈਂਪਲ ਲੈਣ ਸਮੇਂ ਡਾਕਟਰ ਅਤੇ ਸਟਾਫ ਨੂੰ ਇੰਨਫੈਕਸ਼ਨ ਕੰਟਰੋਲ ਦੀਆਂ ਗਾਈਡਲਾਈਨਜ ਅਨੁਸਾਰ ਪੀ.ਪੀ.ਈ. ਕਿੱਟਾ ਦੀ ਵਰਤੋ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਮਲਹੋਤਰਾ ਨੇ ਦੱਸਿਆਂ ਕਿ ਇਸ ਨਾਲ ਸਾਡੀ ਸੈਂਪਲਿੰਗ ਦੀ ਗਿਣਤੀ ਵਿਚ ਵਾਧਾ ਹੋ ਜਾਵੇਗਾ। ਕਿਉਂਕੀ ਜ਼ਿਲ੍ਹੇ ਵਿਚ ਹੁਣ 12 ਟੀਮਾਂ ਅਤੇ ਦੋ ਮੋਬਾਇਲ ਟੀਮਾਂ ਸੈਂਪਲਿੰਗ ਲਈ ਤਿਆਰ ਕੀਤੀਆਂ ਜਾ ਚੁੱਕੀਆ ਹਨ।
ਉਹਨਾਂ ਦੱਸਿਆਂ ਕਿ ਹਸਪਤਾਲਾ ਵਿਚ ਆਈ.ਸੀ.ਐਮ.ਆਰ. ਦੀਆਂ ਗਾਈਡਲਾਈਨਜ ਅਨੁਸਾਰ ਅਤੇ ਸਰਕਾਰੀ ਹਦਾਇਤਾਂ ਅਨਸਾਰ ਦੁਸਰੇ ਰਾਜਾ ਤੋਂ ਆ ਰਹੇ ਵਿਅਕਤੀਆਂ ਦੇ ਵੀ ਲੱਛਣਾ ਦੀ ਪਛਾਣ ਕਰਕੇ ਉਹਨਾਂ ਦੇ ਕੋਵਿਡ ਜਾਂਚ ਸਬੰਧੀ ਸਂੈਪਲ ਲਏ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਹੁਣ ਜਿਲੇ ਵਿਚ ਟੀਮਾ ਦੇ ਵੱਧਣ ਨਾਲ ਇੱਕ ਦਿਨ ਸੈਂਪਲ ਇੱਕਤਰ ਕਰਨ ਦੀ ਸਮਰਥਾ 300 ਤਕ ਹੋ ਜਾਵੇਗੀ।