
ਇਲਾਹਾਬਾਦ ਹਾਈ ਕੋਰਟ ਨੇ ਯੋਗੀ ਸਰਕਾਰ ਨੂੰ ਸਹੀ ਸ਼ੀਸ਼ਾ ਦਿਖਾਇਆ, ਜਵਾਬਦੇਹੀ ਤੈਅ ਹੋਵੇ : ਪਿ੍ਯੰਕਾ ਗਾਂਧੀ
ਨਵੀਂ ਦਿੱਲੀ, 5 ਮਈ : ਕਾਂਗਰਸ ਮੁੱਖ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਯੂ.ਪੀ 'ਚ ਆਕਸੀਜਨ ਦੀ ਕਮੀ ਨਾਲ ਹੋ ਰਹੀਆਂ ਮੌਤਾਂ ਨੂੰ ਇਲਾਹਾਬਾਦ ਹਾਈ ਕੋਰਟ ਵਲੋਂ 'ਕਤਲੇਆਮ' ਕਰਾਰ ਦਿਤੇ ਜਾਣ ਦੇ ਬਾਅਦ ਬੁਧਵਾਰ ਨੂੰ ਕਿਹਾ ਕਿ ਅਦਾਲਤ ਨੇ ਸੂਬੇ ਦੀ ਭਾਜਪਾ ਸਰਕਾਰ ਨੂੰ ਸਹੀ ਸ਼ੀਸ਼ਾ ਦਿਖਾਇਆ ਹੈ ਅਤੇ ਹੁਣ ਜਵਾਬਦੇਹੀ ਤੈਅ ਹੋਣੀ ਚਾਹੀਦੀ | ਉਨ੍ਹਾਂ ਫ਼ੇਸਬੁੱਕ ਪੋਸਟ 'ਚ ਕਿਹਾ, ''ਹਾਈ ਕੋਰਟ ਨੇ ਸਰਕਾਰ ਨੂੰ ਸਹੀ ਸ਼ੀਸ਼ਾ ਦਿਖਾਇਆ ਹੈ | ਯੂ.ਪੀ ਸਰਕਾਰ ਆਕਸੀਜਨ ਦੀ ਕਮੀ ਦੀ ਗੱਲ ਤੋਂ ਲਗਾਤਾਰ ਇਨਕਾਰ ਕਰਦੀ ਰਹੀ ਹੈ | ਕਮੀ ਦੀ ਗੱਲ ਬੋਲਣ ਵਾਲਿਆਂ ਨੂੰ ਧਮਕਾਉਂਦੀ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਆਕਸੀਜਨ ਦੀ ਕਮੀ ਨਾਲ ਲਗਾਤਾਰ ਮੌਤਾਂ ਹੋਈਆਂ ਹਨ ਅਤੇ ਇਸ ਦੀ ਜਵਾਬਦੇਹੀimage ਤੈਅ ਹੋਣੀ ਚਾਹੀਦੀ ਹੈ |'' (ਏਜੰਸੀ)