
ਕੋਵਿਡ 19 : ਦੇਸ਼ 'ਚ ਰੀਕਾਰਡ 3780 ਮਰੀਜ਼ਾਂ ਦੀ ਮੌਤ, 3.82 ਲੱਖ ਤੋਂ ਵੱਧ ਨਵੇਂ ਮਾਮਲੇ ਆਏ
ਨਵੀਂ ਦਿੱਲੀ, 5 ਮਈ : ਦੇਸ਼ 'ਚ ਇਕ ਦਿਨ 'ਚ ਕੋਵਿਡ 19 ਨਾਲ ਰੀਕਾਰਡ 3780 ਲੋਕਾਂ ਦੀ ਮੌਤ ਦੇ ਬਾਅਦ ਇਸ ਬੀਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2,26,188 ਹੋ ਗਈ ਹੈ ਜਦਕਿ ਇਕ ਦਿਨ 'ਚ ਲਾਗ ਦੇ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ | ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਇਨ੍ਹਾਂ ਨਵੇਂ ਮਾਮਲਿਆਂ ਦੇ ਬਾਅਦ ਕੋਵਿਡ 19 ਦੇ ਕੁੱਲ ਮਾਮਲੇ ਵੱਧ ਕੇ 2,06,65,148 ਹੋ ਗਏ ਹਨ | ਲਗਾਤਾਰ ਵਧਦੇ ਮਾਮਲਿਆਂ ਦੇ ਬਾਅਦ ਦੇਸ਼ 'ਚ ਇਲਾਜ ਅਧੀਨ ਰੋਗੀਆਂ ਦੀ ਗਿਣਤੀ 34,87,229 ਹੋ ਗਈ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 16.87 ਫ਼ੀ ਸਦੀ ਹੈ ਜਦਕਿ ਕੋਵਿਡ 19 ਨਾਲ ਸਿਹਤਯਾਬ ਹੋਣ ਦੀ ਰਾਸ਼ਟਰੀ ਦਰ 82.03 ਫ਼ੀ ਸਦੀ ਦਰਜ ਕੀਤੀ ਗਈ ਹੈ | ਸਵੇਰੇ ਅੱਠ ਵਜੇ ਤਕ ਦੇ ਅੰਕੜਿਆਂ ਮੁਤਾਬਕ ਬੀਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1,69,51,731 ਹੋ ਗਈ ਹੈ ਜਦਕਿ ਬੀਮਾਰੀ ਨਾਲ ਮੌਤ ਦਰ ਘੱਟ ਕੇ 1.09 ਫ਼ੀ ਸਦੀ ਹੋ ਗਈ ਹੈ | ਦੇਸ਼ 'ਚ ਕੋਵਿਡ 19 ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ ਸੱਤ ਅਗਸਤ ਨੂੰ 20 ਲੱਖ ਨੂੰ ਪਾਰ ਕਰ ਗਈ ਸੀ | (ਏਜੰਸੀ)