ਸ਼ੁਰੂਆਤੀ ਕਾਰੋਬਾਰ ’ਚ ਨਿਵੇਸ਼ਕਾਂ ਨੂੰ 5.10 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
ਨਵੀਂ ਦਿੱਲੀ, 6 ਮਈ : ਗਲੋਬਲ ਬਾਜ਼ਾਰਾਂ ’ਚ ਕਮਜ਼ੋਰ ਰੁਖ਼ ਅਤੇ ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ 5.10 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 1,087.62 ਅੰਕ ਭਾਵ 1.95 ਫ਼ੀ ਸਦੀ ਡਿੱਗ ਕੇ 54,614.61 ’ਤੇ ਆ ਗਿਆ। ਬੀ.ਐਸ.ਈ ’ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਬਾਜ਼ਾਰਾਂ ਵਿਚ ਗਿਰਾਵਟ ਦੌਰਾਨ ਸ਼ੁਰੂਆਤੀ ਸੌਦਿਆਂ ਵਿਚ 5,10,150.97 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 2,54,54,738.40 ਕਰੋੜ ਰੁਪਏ ਹੋ ਗਿਆ। (ਏਜੰਸੀ)