
Nangal Dam security threatened : ਫ਼ੌਰੀ ਪੁਲਿਸ ਸੁਰੱਖਿਆ ਮੰਗੀ, ਨੰਗਲ ਡੈਮ ਅਤੇ ਲੋਹਾਂਦ ਖੱਡ ਦੇ ਗੇਟਾਂ ਲਾਗਲੇ ਮਾਹੌਲ ਵਿਗੜਨ ਦਾ ਖ਼ਦਸ਼ਾ
Nangal Dam security threatened : ਜਲ ਸਰੋਤ ਵਿਭਾਗ ਨੇ ਅੱਜ ਹੀ ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਨੰਗਲ ਡੈਮ ਅਤੇ ਆਸ ਪਾਸ ਦੇ ਖੇਤਰਾਂ ’ਚ ਅਮਨ ਕਾਨੂੰਨ ਦੀ ਵਿਵਸਥਾ ਦੀ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਫ਼ੌਰੀ ਗ੍ਰਹਿ ਵਿਭਾਗ ਦੇ ਦਖ਼ਲ ਦੀ ਮੰਗ ਕੀਤੀ ਹੈ। ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਚਰਨਪ੍ਰੀਤ ਸਿੰਘ ਵੱਲੋਂ ਐੱਸ.ਐੱਸ.ਪੀ ਰੋਪੜ ਨੂੰ ਈਮੇਲ ਭੇਜ ਕੇ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਹੈ।
ਜਾਣਕਾਰੀ ਮੁਤਾਬਿਕ ਨੰਗਲ ਡੈਮ ਅਤੇ ਲੋਹਾਂਦ ਖੱਡ ਦੇ ਨੇੜ੍ਹੇ ਪ੍ਰਦਰਸ਼ਨਕਾਰੀ ਪੁੱਜੇ ਹੋਏ ਹਨ। ਜਿਨ੍ਹਾਂ ਵੱਲੋਂ ਧਰਨਾ ਦਿੱਤੇ ਜਾਣ ਕਰਕੇ ਡੈਮ ਦੇ ਕਰਮਚਾਰੀਆਂ ਨੂੰ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਹਾਮਣਾ ਕਰਨ ਪਿਆ। ਮੁੱਖ ਇੰਜੀਨੀਅਰ ਵੱਲੋਂ ਈ-ਮੇਲ ਜ਼ਰੀਏ ਪੁਲਿਸ ਦੀ ਸੁਰੱਖਿਆ ਮੰਗੀ ਗਈ ਹੈ ਤਾਂ ਜੋ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਡੈਮਾਂ ਦੀ ਸੁਰੱਖਿਆ ਹੋ ਸਕੇ।
(For more news apart from Nangal Dam security risk, Bhakra Dam Chief Engineer writes letter to Home Department News in Punjabi, stay tuned to Rozana Spokesman)