ਆਉ ਪਲਾਸਟਿਕ ਪ੍ਰਦੂਸ਼ਣ ਨੂੰ ਮਾਤ ਦਈਏ
Published : Jun 6, 2018, 12:52 am IST
Updated : Jun 6, 2018, 12:52 am IST
SHARE ARTICLE
Charanjeet Singh Nabha
Charanjeet Singh Nabha

ਸੰਯੁਕਤ ਰਾਸ਼ਟਰ ਅਧੀਨ ਚੱਲ ਰਹੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (”N5P) ਨੇ ਇਸ ਸਾਲ ਸੰਸਾਰ ਵਾਤਾਵਰਣ ਦਾ ਨਾਹਰਾ 'ਆਉ ਪਲਾਸਟਿਕ ਪ੍ਰਦੂਸ਼ਣ ...

ਸੰਯੁਕਤ ਰਾਸ਼ਟਰ ਅਧੀਨ ਚੱਲ ਰਹੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (”N5P) ਨੇ ਇਸ ਸਾਲ ਸੰਸਾਰ ਵਾਤਾਵਰਣ ਦਾ ਨਾਹਰਾ 'ਆਉ ਪਲਾਸਟਿਕ ਪ੍ਰਦੂਸ਼ਣ ਨੂੰ ਮਾਤ ਦੇਈਏ' (2eat Plastic Pollution) ਦਿਤਾ ਹੈ।ਆਏ ਸਾਲ ਸੰਸਾਰ ਦੇ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਪ੍ਰੋਗਰਾਮ ਇਕ ਨਾਹਰਾ ਦਿੰਦਾ ਹੈ, ਜਿਸ 'ਤੇ ਸਾਰਾ ਸਾਲ ਸਬੰਧਤ ਦੇਸ਼ ਕੰਮ ਕਰਦੇ ਨਜ਼ਰ ਆਉਂਦੇ ਹਨ, ਪਰ ਅਸਰ ਹਮੇਸ਼ਾ ਹੀ ਬਹੁਤ ਘੱਟ ਵਿਖਾਈ ਦਿੰਦਾ ਹੈ।

ਪਲਾਸਟਿਕ 70ਵਿਆਂ ਤੋਂ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ ਅਤੇ ਇਸ ਦਾ ਵਿਗਿਆਨਕ ਨਿਪਟਾਰਾ ਵੀ ਉਂਨੀ ਹੀ ਵੱਡੀ ਸਮੱਸਿਆ ਬਣ ਚੁੱਕਾ ਹੈ। ਸਮੁੱਚਾ ਸੰਸਾਰ ਖਾਸ ਕਰ ਏਸ਼ੀਆਈ ਦੇਸ਼ ਇਸ ਦੀ ਸਭ ਤੋਂ ਵੱਡੀ ਮਾਰ ਹੇਠ ਹਨ।ਇਕ ਅੰਦਾਜ਼ੇ ਅਨੁਸਾਰ ਆਏ ਸਾਲ 130 ਲੱਖ ਟਨ ਪਲਾਸਟਿਕ ਕਚਰਾ ਰੁੜ ਕੇ ਸਮੁੰਦਰਾਂ ਵਿਚ ਪਹੁੰਚ ਰਿਹਾ ਹੈ। ਭਾਰਤ 'ਚ ਹਰ ਰੋਜ਼ 26,000 ਟਨ ਪਲਾਸਟਿਕ ਕਚਰਾ ਪੈਦਾ ਹੋ ਰਿਹਾ ਹੈ,

ਜਿਸ 'ਚ ਦਿੱਲੀ ਦਾ ਸਭ ਤੋਂ ਵੱਧ 700 ਟਨ, ਚੇਨਈ 450 ਟਨ, ਮੁੰਬਈ 425 ਟਨ, ਬੈਂਗਲੁਰੂ 325 ਟਨ ਅਤੇ ਹੈਦਰਾਬਾਦ 200 ਟਨ ਪ੍ਰਮੁੱਖ ਹਨ। ਜਦਕਿ ਦਮਨ, ਦਵਾਰਕਾ, ਪਾਨਾਜੀ, ਗੰਗਟੋਕ ਆਦਿ ਸਭ ਤੋਂ ਘੱਟ ਅਜਿਹਾ ਕਚਰਾ ਪੈਦਾ ਕਰਨ ਵਜੋਂ ਜਾਣੇ ਜਾਂਦੇ ਹਨ।ਵੱਡੀ ਤ੍ਰਾਸਦੀ ਇਹ ਵੀ ਹੈ ਕਿ ਜਦੋਂ ਪਲਾਸਟਿਕ ਬਣਾਇਆ ਜਾਂਦਾ ਹੈ ਤਾਂ ਉਸ ਵਕਤ ਵੀ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਅਤੇ ਜਦੋਂ ਇਸ ਨੂੰ ਜਲਾਇਆ ਜਾਂਦਾ ਹੈ ਤਾਂ ਵੀ ਕਾਰਬਨ ਮੋਨੋਆਕਸਾਈਡ, ਕਲੋਰੀਨ, ਲੂਣ ਦਾ ਤੇਜ਼ਾਬ, ਡਾਇਆਕਸਨ, ਫੂਰੇਨ, ਅਮੀਨਜ਼, ਸਟਾਈਰੀਨ, ਕਾਰਬਨ ਟੈਟਰਾਕਲੋਰਾਈਡ ਆਦਿ ਗੈਸਾਂ ਦੇ ਰੂਪ 'ਚ ਨਿਕਲ ਕੇ ਹਵਾ ਨੂੰ ਪਲੀਤ ਕਰਦੀਆਂ ਹਨ।

ਇਸ ਵਕਤ ਸੰਸਾਰ 'ਚ 10 ਲੱਖ ਪਾਣੀ ਦੀਆਂ ਬੋਤਲਾਂ ਪ੍ਰਤੀ ਮਿੰਟ ਬਾਜ਼ਾਰ ਵਿਚ ਵਿੱਕ ਰਹੀਆਂ ਹਨ, ਜਦ ਕਿ 5000 ਕਰੋੜ ਪਲਾਸਟਿਕ ਬੈਗ ਪ੍ਰਤੀ ਸਾਲ ਵਰਤੋਂ ਵਿਚ ਆ ਰਹੇ ਹਨ, ਜਿਸ ਦਾ 80% ਹਿੱਸਾ ਕਚਰੇ ਦੇ ਰੂਪ ਵਿਚ ਧਰਤੀ ਦਾ ਹਿੱਸਾ ਬਣਦਾ ਹੈ। ਇਹ ਕਚਰਾ ਜਿਥੇ ਵੇਖਣ ਨੂੰ ਬੁਰਾ ਲੱਗਦਾ ਹੈ, ਉਥੇ ਇਹ ਉਪਜਾਊ ਜ਼ਮੀਨ ਜਾਂ ਮਿੱਟੀ ਦਾ ਹਿੱਸਾ ਬਣਕੇ ਪਾਣੀ ਦੀ ਸੋਖਣ ਸ਼ਕਤੀ ਨੂੰ ਘਟਾਉਂਦਾ ਹੈ। ਬਹੁਤੀ ਵਾਰ ਪਸ਼ੂ ਵੀ ਇਸ ਨੂੰ ਖਾ ਜਾਂਦੇ ਹਨ ਅਤੇ ਇਹ ਜਾਨਲੇਵਾ ਸਿੱਧ ਹੁੰਦੇ ਹਨ।

 ਭਾਰਤ ਵਿਚ ਸਥਿਤੀ ਕੁੱਝ ਵਖਰੀ ਹੈ ਅਤੇ 125 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਇਹ ਦੇਸ਼ ਪਲਾਸਟਿਕ ਦੀ ਵਰਤੋਂ ਤਾਂ ਸਭ ਤੋਂ ਵੱਧ ਕਰਦਾ ਹੈ ਪਰ ਪਲਾਸਟਿਕ ਕਚਰਾ ਪੈਦਾ ਕਰਨ ਵਾਲੇ ਸੰਸਾਰ ਦੇ ਪਹਿਲੇ 10 ਦੇਸ਼ਾਂ ਵਿਚ ਇਸ ਦਾ ਨਾਮ ਨਹੀਂ ਹੈ। ਇਸ ਦਾ ਸਿਹਰਾ ਇਸ ਦੇਸ਼ ਦੇ ਸਭ ਤੋਂ ਗਰੀਬ, ਦੋ ਵਕਤ ਦੀ ਰੋਟੀ ਤੋਂ ਸੱਖਣੇ, ਕੂੜੇ ਦੇ ਢੇਰ ਵਿਚੋਂ ਕਚਰਾ ਚੁੱਗਣ ਅਤੇ ਚੁੱਕਣ ਵਾਲੇ ਬੱਚਿਆਂ, ਔਰਤਾਂ, ਨੌਜਵਾਨਾਂ ਅਤੇ ਬਜੁਰਗਾਂ ਸਿਰ ਜਾਂਦਾ ਹੈ ਜੋ ਕੂੜੇ ਦੇ ਵੱਡੇ-ਵੱਡੇ ਢੇਰਾਂ ਵਿਚੋਂ ਪਲਾਸਟਿਕ ਦਾ ਕਚਰਾ ਚੁੱਗ ਕੇ ਅੱਗੇ ਕਬਾੜੀਆਂ ਨੂੰ ਵੇਚ ਕੇ ਆਪਣਾ ਨਿਰਵਾਹ ਕਰਦੇ ਹਨ।

ਗਰੀਬੀ ਚੋਂ ਨਿਕਲੀ ਇਸ ਤਕਨਾਲੋਜੀ ਨੇ ਕੂੜਾਂ ਛਾਣ ਕੇ ਵੱਖ ਕਰਨ ਵਾਲੀਆਂ ਸਾਰੀਆਂ ਵਿਗਿਆਨਿਕ ਤਕਨਾਲੋਜੀਆਂ ਨੂੰ ਮਾਤ ਪਾ ਦਿਤਾ ਹੈ। ਇਹੋ ਕਾਰਨ ਹੈ ਕਿ ਸੰਸਾਰ ਪ੍ਰਸਿੱਧ ਅਖਬਾਰ 'ਇਕਾਨੋਮਿਸਟ' ਨੇ ਬੰਗਲਾਦੇਸ਼ ਨੂੰ ਰਾਇ ਦਿਤੀ ਹੈ ਕਿ ਇਸ ਸਬੰਧ ਵਿਚ ਉਹ ਵੀ ਭਾਰਤੀ ਮਾਡਲ ਨੂੰ ਅਪਣਾਵੇ। ਇਕੱਲੇ ਦਿੱਲੀ ਸ਼ਹਿਰ 'ਚ ਮਿਉਂਸਪਲ ਕਚਰੇ ਦਾ 20-25% ਤਕ ਨਿਪਟਾਰਾ ਇਨ੍ਹਾਂ ਕਚਰਾ ਚੁਗਣ ਵਾਲਿਆਂ ਦੁਆਰਾ ਕੀਤੇ ਜਾਣ ਕਾਰਨ ਇਸ ਸ਼ਹਿਰ ਦੀਆਂ ਮਿਉਂਸਪਲ ਕਮੇਟੀਆਂ 1 ਕਰੋੜ ਰੁਪਏ ਰੋਜ਼ਾਨਾ ਤਕ ਬਚਾ ਰਹੀਆਂ ਹਨ।

ਪੰਜਾਬ ਨੂੰ ਇਸ ਕਚਰਚੇ ਤੋਂ ਮੁਕਤ ਕਰਨ ਲਈ ਇਕ ਨਿਵੇਕਲਾ ਤਜ਼ਰਬਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਪਟਿਆਲਾ ਸ਼ਹਿਰ 'ਚ ਕੀਤਾ ਗਿਆ। ਇਸ ਨੇ ਕਚਰਾ ਚੁਗਣ ਵਾਲਿਆਂ ਨੂੰ ਇਕੱਠਾ ਕਰ ਕੇ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ 'ਚ ਪਏ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਮਲਟੀਲੇਅਰ ਪਲਾਸਟਿਕ ਲਿਫ਼ਾਫ਼ੇ (ਜਿਵੇਂ ਕਿ ਕੁਰਕਰਿਆਂ ਆਦਿ ਦੇ) ਇਕੱਠੇ ਕਰਨ ਲਈ ਪ੍ਰੇਰਿਆ ਅਤੇ 125 ਟਨ ਅਜਿਹੇ ਲਿਫ਼ਾਫ਼ਿਆਂ ਦਾ ਕਚਰਾ ਗੰਢਾਂ ਦੇ ਰੂਪ ਵਿਚ ਇਕੱਠਾ ਕਰ ਲਿਆ।

ਮਲਟੀਲੇਅਰ ਲਿਫ਼ਾਫ਼ਿਆਂ 'ਚ ਪ੍ਰਮੁੱਖ ਤੌਰ 'ਤੇ ਪਾਲੀਪ੍ਰੋਪਾਈਲੀਨ ਹੁੰਦੀ ਹੈ ਅਤੇ ਚਮਕ ਦੇਣ ਲਈ ਇਸ 'ਤੇ ਐਲੂਮੀਨੀਅਮ ਦੀ ਪਰਤ ਚਾੜ੍ਹੀ ਹੁੰਦੀ ਹੈ। ਪਾਇਰੋਲਿਸਿਜ਼ ਕਿਰਿਆ ਰਾਹੀਂ ਪਟਿਆਲਾ ਦੇ ਇਕ ਪਾਇਰੋਲੇਸਿਜ਼ ਪਲਾਟ ਨੇ ਇਨ੍ਹਾਂ ਲਿਫ਼ਾਫ਼ਿਆਂ ਨੂੰ ਆਕਸੀਜਨ ਦੀ ਗ਼ੈਰ-ਹਾਜ਼ਰੀ 'ਚ 2700-3000 ਡਿਗਰੀ ਸੈਂਟੀਗਰੇਡ ਤੇ ਤਾਪ ਵਿਘਟਨ ਰਾਹੀਂ ਤੋੜ ਕੇ ਪਾਇਰੋ ਆਇਲ ਤਿਆਰ ਕੀਤਾ। ਜਿਸ ਦੀ ਕੈਲੋਰਿਫਿਕ ਵੈਲਯੂ 10,800 ਹੈ ਜੋ ਆਮ ਜਲਾਏ ਜਾਣ ਵਾਲੇ ਤੇਲ ਦੇ ਬਰਾਬਰ ਹੈ ਅਤੇ ਇਸ ਵਿਚ ਸਲਫ਼ਰ ਦੀ ਮਾਤਰਾ ਵੀ ਨਾਮਾਤਰ ਹੈ। ਇਸ ਦੀ ਕੀਮਤ ਵੀ ਆਮ ਤੇਲ ਨਾਲੋਂ ਬਹੁਤ ਘੱਟ ਨਿਕਲੀ ਹੈ।

ਬਣਾਏ ਗਏ ਇਸ ਪਾਇਰੋ ਆਇਲ ਨੂੰ ਹੁਣ ਗੋਬਿੰਦਗੜ੍ਹ ਦੀ ਇਕ ਫ਼ਰਮ ਕਿਸਕੋ ਕਾਸਟਿੰਗ ਵਿਚ ਟਰਾਇਲ ਦੇ ਤੌਰ 'ਤੇ ਸਫ਼ਲਤਾ ਪੂਰਵਕ ਵਰਤਿਆ ਜਾ ਰਿਹਾ ਹੈ। ਜਿਸ ਤੋਂ ਉਤਸ਼ਾਹਿਤ ਹੋ ਕੇ ਪੰਜਾਬ ਦੀ ਦੋ ਫ਼ਰਮਾਂ ਨੇ ਲਿਫ਼ਾਫ਼ਿਆਂ ਤੋਂ ਅਜਿਹਾ ਤੇਲ ਬਣਾਉਣ ਦਾ ਉੱਦਮ ਕਰਨ ਦੀ ਇੱਛਾ ਪ੍ਰਗਟਾਈ ਹੈ।ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੇਗ ਆਦਿ ਲੈ ਕੇ ਜਾਣ ਲਈ ਵੀ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਲਿਫ਼ਾਫ਼ਿਆਂ ਦੀ ਸ਼ੁਰੂਆਤ ਕਰ ਕੇ ਹੁਣ ਸੈਂਕੜੇ ਕੁਇੰਟਲ ਅਜਿਹੇ ਗਲਣਸ਼ੀਲ ਲਿਫ਼ਾਫ਼ੇ ਪੰਜਾਬ ਦੇ ਹਰ ਵੱਡੇ ਸ਼ਹਿਰ ਤੋਂ ਕਸਬੇ ਤਕ ਪਹੁੰਚਦੇ ਕਰ ਦਿਤੇ ਗਏ ਹਨ। 

ਪਲਾਸਟਿਕ ਦੇ ਪ੍ਰਦੂਸ਼ਣ ਨੂੰ ਮਾਤ ਦੇਣ ਲਈ ਪੰਜਾਬ ਵਲੋਂ ਚੁੱਕੇ ਗਏ ਦੋਵੇਂ ਕਦਮ, ਪਾਇਰੋ ਆਇਲ ਬਣਾਉਣਾ ਅਤੇ ਗਲਣਸ਼ੀਲ ਲਿਫ਼ਾਫਿਆਂ ਦੀ ਵਰਤੋਂ ਅਪਣੇ ਆਪ 'ਚ ਨਿਵੇਕਲੇ, ਕੁਦਰਤ ਪੱਖੀ ਅਤੇ ਲਕੀਰ ਤੋਂ ਹਟ ਕੇ ਕੰਮ ਕਰਨ ਦੀ ਵਿਧੀ ਦਾ ਸਿੱਟਾ ਹਨ। ਇਨ੍ਹਾਂ ਨਿਵੇਕਲੀਆਂ ਪੈੜਾਂ 'ਚ ਹੀ ਹਰੇ-ਭਰੇ ਪੰਜਾਬ ਦਾ ਭਵਿੱਖ ਪੁੰਗਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement