
ਵੈਬੀਨਾਰ ’ਚ ਵੀ ‘ਗ੍ਰੀਨ ਐਂਡ ਹੈਲਦੀਅਰ ਬਿਲਡਿੰਗ’ ਵਿਸ਼ੇ ’ਤੇ ਹੋਈ ਵਿਚਾਰ ਚਰਚਾ
ਚੰਡੀਗੜ੍ਹ, 5 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਨਿਊ ਚੰਡੀਗੜ੍ਹ ਵਿਖੇ ਕੀਤੇ ਗਏ ਪ੍ਰੋਗਰਾਮ ’ਚ ਵੱਖ-ਵੱਖ ਕਿਸਮਾਂ ਦੇ 2000 ਪੌਦੇ ਲਾਏ ਗਏ। ਕਰੇਡਾਈ ਪੰਜਾਬ ਵਲੋਂ ਆਈ.ਜੀ.ਬੀ.ਸੀ, ਸੀ.ਆਈ.ਆਈ., ਗਾਰਡੀਅਨ ਆਫ਼ ਨੇਚਰ ਫ਼ੈਡਰੇਸ਼ਨ (ਜੀ.ਐਨ.ਐਫ਼.) ਨਾਲ ਮਿਲ ਕੇ ਕਰਵਾਏ ਇਸ ਪ੍ਰੋਗਰਾਮ ’ਚ ਖ਼ਾਸ ਮਹਿਮਾਨ ਵਜੋਂ ਜੇ.ਪੀ.ਸੀ. ਪ੍ਰਾਈਵੇਟ ਲਿਮਟਡ ਦੇ ਐਮ.ਡੀ. ਅਤੇ ਰੋਜ਼ਾਨਾ ਸਪੋਕਸਮੈਨ ਦੇ ਮੈਨਜਿੰਗ ਡਾਇਰੈਕਟਰ ਜਗਜੀਤ ਕੌਰ ਸ਼ਾਮਲ ਹੋਏ।
Pic-1
ਨਿਊ ਚੰਡੀਗੜ੍ਹ ਦੇ ਵੈਦਰ ਪਾਰਕ ’ਚ ਲਾਏ ਪੌਦਿਆਂ ’ਚ ਅਮਰੂਦ, ਅੰਬ, ਜਾਮਣ, ਸੋਹਾਜਣਾਂ, ਨਿੰਮ ਅਤੇ ਹੋਰ ਕਿਸਮਾਂ ਸ਼ਾਮਲ ਹਨ। ਇਸ ਮੌਕੇ ‘ਈਚ ਵਨ ਪਲਾਂਟ 10’ ਅਤੇ ‘ਈਚ ਵਨ ਅਵਨ ਵਨ’ ਦਾ ਨਵਾਂ ਸੰਕਲਪ ਵੀ ਲਾਂਚ ਕੀਤਾ ਗਿਆ। ਇਸ ਰੁੱਖ ਲਾਉ ਮੁਹਿੰਮ ’ਚ ਕਰੇਡਾਈ ਨਿਊਚੰਡੀਗੜ੍ਹ ਦੇ ਪ੍ਰਧਾਨ ਤਰਨਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਰਹੇ। ਇਸ ਮੁਹਿੰਮ ਦਾ ਮਕਸਦ ਵਾਤਾਵਰਣ ਪੱਖੀ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ।
Pic-1
ਇਸੇ ਦੌਰਾਨ ਵੈਬੀਨਾਰ ਰਾਹੀਂ ‘ਗਰੀਨ ਐਂਡ ਹੈਲਦੀਅਰ ਬਿਲਡਿੰਗ’ ਵਿਸ਼ੇ ’ਤੇ ਹੋਈ ਵਿਚਾਰ ਚਰਚਾ ’ਚ ਕਰੇਡਾਈ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਮਾਝਾ, ਆਈ.ਜੀ.ਬੀ.ਸੀ. ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਜੀਤ ਕੁਮਾਰ ਗੁਪਤਾ, ਐਸੋਸੀਏਟ ਕੌਂਸਲਰ ਸੌਰਭ ਚੌਧਰੀ, ਜੀ.ਐਨ.ਐਫ਼. ਦੇ ਸੀ.ਈ.ਓ. ਸੁਖਮਨੀ ਸਿੰਘ ਅਤੇ ਆਈ.ਜੀ.ਬੀ.ਸੀ. ਚੰਡੀਗੜ੍ਹ ਚੈਪਟਰ ਦੇ ਕੋ-ਚੇਅਰਮੈਨ ਕਰਨਲ ਸੈਲੇਸ਼ ਪਾਠਕ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ।