
ਪੰਜਾਬ ਸਟੈਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿਚ 95 ਲੱਖ ਖਪਤਕਾਰਾਂ ਨੂੰ ਬਿਜਲੀ ਮੁਹਈਆ
ਪਟਿਆਲਾ 5 ਜੂਨ (ਸਪੋਕਮਸੈਨ ਸਮਾਚਾਰ ਸੇਵਾ): ਪੰਜਾਬ ਸਟੈਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿਚ 95 ਲੱਖ ਖਪਤਕਾਰਾਂ ਨੂੰ ਬਿਜਲੀ ਮੁਹਈਆ ਕਰਵਾ ਰਿਹਾ ਹੈ। ਗਰਮੀ ਦੇ ਮੌਸਮ ਦੌਰਾਨ ਅਤੇ ਜਦੋਂ ਝੋਨੇ ਦੀ ਬਿਜਾਈ ਆਰੰਭ ਹੁੰਦੀ ਹੈ ਤਾਂ ਖੇਤੀਬਾੜੀ ਖਪਤਕਾਰਾਂ ਦੀ ਬਿਜਲੀ ਦੀ ਮੰਗ ਵੀ ਵੱਧ ਹੁੰਦੀ ਹੈ, ਇਸ ਤਰ੍ਹਾਂ ਸਪਲਾਈ ਸਬੰਧੀ ਸ਼ਿਕਾਇਤਾਂ ਵੀ ਵੱਧ ਹੁੰਦੀਆਂ ਹਨ। ਪੀਐਸਪੀਸੀਐਲ ਕੋਲ ਤਕਰੀਬਨ 9000 ਸਮਰਪਿਤ ਸ਼ਿਕਾਇਤ ਅਮਲਾ ਹੈ, ਜੋ 24 ਘੰਟੇ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ, ਤਾਂ ਜੋ 500 ਸਬ ਡਵੀਜ਼ਨ ਦਫ਼ਤਰਾਂ ਵਿਚ ਖਪਤਕਾਰਾਂ ਦੀਆਂ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਸਕੇ।
ਪੀ.ਐਸ.ਪੀ.ਸੀ.ਐਲ ਦੇ ਬੁਲਾਰੇ ਨੇ ਕਿਹਾ ਕਿ ਕਾਰਪੋਰੇਸ਼ਨ ਕੋਲ ਇਕ ਮਜ਼ਬੂਤ ਗ੍ਰਾਹਕ ਦੇਖਭਾਲ ਪ੍ਰਣਾਲੀ ਹੈ ਜੋ ਕਿ ਰਾਜ ਲਈ ਇਕੋ ਟੋਲ ਫ੍ਰੀ ਨੰਬਰ 1912 ਉਤੇ ਪਹੁੰਚਯੋਗ ਹੈ। । ਖਪਤਕਾਰਾਂ ਦੀ ਸੰਤੁਸ਼ਟੀ ਲਈ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਪੰਜਾਬ ਵਿਚ 104 ਨੰਬਰ ਨੋਡਲ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ, 5 ਜ਼ੋਨਲ ਕੰਟਰੋਲ ਰੂਮ ਅਤੇ ਮੁੱਖ ਦਫ਼ਤਰ ਵਿਚ 1 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਕੋਲ ਪਹਿਲਾਂ ਹੀ ਪੀਐਸਪੀਸੀਐਲ ਟੋਲ ਫ੍ਰੀ ਨੰਬਰ 1912 ਜਾਂ ਐਸਐਮਐਸ ਸਪਲਾਈ ਨਹੀਂ” 1912 ਉਤੇ ਕਾਲ ਕਰਨ ਦਾ ਵਿਕਲਪ ਹੈ। ਸ਼ਿਕਾਇਤਾਂ ਦਰਜ ਕਰਨ ਲਈ ਇਕ ਮੋਬਾਈਲ ਐਪ ਐਂਡਰਾਇਡ ਅਤੇ ਆਈਓਐਸ ਮੋਬਾਈਲ ਫ਼ੋਨਾਂ ਲਈ ਵੀ ਉਪਲਬਧ ਕਰਵਾਈ ਗਈ ਹੈ।
ਪੀਐਸਪੀਸੀਐਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਸ ਨੂੰ ਹੋਰ ਸਰਲ ਬਣਾਉਣ ਦੇ ਯਤਨ ਵਿਚ ਪੀਐਸਪੀਸੀਐਲ ਵਲੋਂ ਮਿਸਡ ਕਾਲਾਂ ਉਤੇ ਸਪਲਾਈ ਸ਼ਿਕਾਇਤਾਂ ਦੀ ਇਕ ਨਵੀਂ ਸਹੂਲਤ ਮੁਹੀਆ ਕਰਵਾਈ ਗਈ ਹੈ ,ਖਪਤਕਾਰ ਪੀ.ਐਸ.ਪੀ.ਸੀ.ਐਲ. ਟੋਲ ਫਰੀ ਨੰਬਰ 1800-180-1512 ਉਤੇ ਮਿਸਡ ਕਾਲ ਦੇ ਕੇ ਸ਼ਿਕਾਇਤਾਂ ਦਰਜ ਕਰ ਸਕਦੇ ਹਨ।