
ਇਹਨਾਂ ਨੇ ਬਾਹਰਲੇ ਦੇਸ਼ ਤੋਂ ਇਕ ਵੀਡੀਉ ਜਾਰੀ ਕੀਤੀ ਸੀ...
ਬਟਾਲਾ: ਅਕਸਰ ਹੀ ਰੋਜ਼ੀ ਰੋਟੀ ਕਮਾਉਣ ਲਈ ਪੰਜਾਬ ਦੇ ਲੋਕ ਵਿਦੇਸ਼ਾਂ ਨੂੰ ਕੂਚ ਕਰਦੇ ਹਨ ਤੇ ਅਪਣੇ ਪਰਿਵਾਰ ਦਾ ਵਧੀਆ ਪਾਲਣ-ਪੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਦੇਸ਼ਾਂ ਵਿਚ ਵੀ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਸਾਹਮਣਾ ਕੀਤਾ ਹੈ ਜਸਬੀਰ ਸਿੰਘ ਨੇ। ਜਸਬੀਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ।
Hospital
ਇਹਨਾਂ ਨੇ ਬਾਹਰਲੇ ਦੇਸ਼ ਤੋਂ ਇਕ ਵੀਡੀਉ ਜਾਰੀ ਕੀਤੀ ਸੀ ਕਿ ਉਹਨਾਂ ਦੇ ਪੈਰ ਵਿਚ ਮੁਸ਼ਕਿਲ ਹੋ ਗਈ ਹੈ ਪਰ ਉੱਥੇ ਉਸ ਦਾ ਕੋਈ ਹਾਲ ਨਹੀਂ ਪੁਛਦਾ ਨਾ ਹੀ ਉਸ ਦਾ ਇਲਾਜ ਹੁੰਦਾ ਹੈ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹ 6 ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਏ ਸਨ ਉੱਥੇ ਉਹਨਾਂ ਨੂੰ ਪੇਟ ਨਾਲ ਸਬੰਧੀ ਪਰੇਸ਼ਾਨੀ ਹੋਣ ਲੱਗੀ ਅਤੇ ਫਿਰ ਨਾਲ-ਨਾਲ ਪੈਰ ਦੀ ਮੁਸ਼ਕਿਲ ਜ਼ਿਆਦਾ ਵਧ ਗਈ।
Jasbir Patient
ਲਗਭਗ ਢਾਈ ਮਹੀਨੇ ਉਹਨਾਂ ਨੇ ਇਸ ਦਾ ਇਲਾਜ ਕਰਵਾਇਆ ਪਰ ਕਿਸੇ ਵੀ ਹਸਪਤਾਲ ਵਿਚ ਜਾਂ ਡਾਕਟਰ ਵੱਲੋਂ ਉਹਨਾਂ ਦੀ ਦੇਖਭਾਲ ਨਹੀਂ ਕੀਤੀ ਗਈ। ਉੱਥੋਂ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੱਤ ਵੱਢਣੀ ਪਵੇਗੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇਕ ਵੀਡੀਉ ਜਾਰੀ ਕੀਤੀ ਜਿਸ ਵਿਚ ਉਹਨਾਂ ਨੇ ਮਦਦ ਦੀ ਗੁਹਾਰ ਲਗਾਈ।
Lady
ਉਹਨਾਂ ਨੇ ਵੀਡੀਉ ਵਿਚ ਦਸਿਆ ਕਿ ਉਹਨਾਂ ਨੂੰ ਵਿਦੇਸ਼ ਵਿਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਨੂੰ ਜਲਦ ਤੋਂ ਜਲਦ ਉੱਥੋਂ ਕੱਢਿਆ ਜਾਵੇ। ਉਹਨਾਂ ਦੀ ਉਸ ਵੀਡੀਉ ਵਿਚ ਉਹਨਾਂ ਦਾ ਦੁੱਖ ਸਾਫ ਝਲਕ ਰਿਹਾ ਸੀ ਤੇ ਜਸਬੀਰ ਮਦਦ ਦੀ ਮੰਗ ਕਰ ਰਹੇ ਸਨ। ਉਹਨਾਂ ਨੂੰ ਕਿਸੇ ਤਰੀਕੇ ਨਾਲ ਭਾਰਤ ਲਿਆਂਦਾ ਗਿਆ ਤੇ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ।
Chairperson
ਪਰਿਵਾਰਕ ਮੈਂਬਰ ਨੇ ਦਸਿਆ ਕਿ ਉਹਨਾਂ ਨੇ ਉਹ ਵੀਡੀਉ ਇਕ ਨਿਊਜ਼ ਚੈਨਲ ਤੇ ਚਲਾਈ ਸੀ ਤੇ ਇਹ ਵੀਡੀਉ ਸਰਕਾਰ ਤਕ ਪਹੁੰਚਾਈ ਗਈ। ਫਿਰ ਸਰਕਾਰ ਦੀ ਮਦਦ ਨਾਲ ਜਸਬੀਰ ਨੂੰ ਭਾਰਤ ਲਿਆਂਦਾ ਗਿਆ ਤੇ ਬਟਾਲਾ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ ਤੇ ਉਹਨਾਂ ਦਾ ਇਲਾਜ ਚਲ ਰਿਹਾ ਹੈ।
Jasbir Patient
ਬਟਾਲਾ ਹਸਪਤਾਲ ਦੇ ਚੇਅਰਪਰਸਨ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਜਸਬੀਰ ਦੇ ਪਿਤਾ ਉਹਨਾਂ ਕੋਲ ਆਏ ਸਨ ਕਿ ਉਹਨਾਂ ਦਾ ਬੱਚਾ ਕੂਵੈਤ ਵਿਚ ਹੈ ਤੇ ਉਸ ਦਾ ਪੈਰ ਵੀ ਬਹੁਤ ਖਰਾਬ ਹੋ ਚੁੱਕਾ ਹੈ ਤੇ ਉਹ ਲਾਕਡਾਊਨ ਤੇ ਕੋਰੋਨਾ ਵਾਇਰਸ ਕਰ ਕੇ ਵਿਦੇਸ਼ ਵਿਚ ਹੀ ਫਸ ਗਿਆ ਹੈ। ਹਸਪਤਾਲ ਵੱਲੋਂ ਉਹਨਾਂ ਨੂੰ ਟਿਕਟ ਦੇਣ ਦੀ ਵੀ ਗੱਲ ਆਖੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।