ਖੇਤੀ ਕਾਨੂੰਨਾਂ ਵਿਰੁਧ ਟੋਹਾਣਾ ਵਿਚ ਟਿਕੈਤ ਸਮੇਤ ਹਜ਼ਾਰਾਂ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ
Published : Jun 6, 2021, 1:54 am IST
Updated : Jun 6, 2021, 1:54 am IST
SHARE ARTICLE
image
image

ਖੇਤੀ ਕਾਨੂੰਨਾਂ ਵਿਰੁਧ ਟੋਹਾਣਾ ਵਿਚ ਟਿਕੈਤ ਸਮੇਤ ਹਜ਼ਾਰਾਂ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਟਿਕੈਤ, ਗੁਰਨਾਮ ਸਿੰਘ ਚੜੂਨੀ ਤੇ ਯੋਗਿੰਦਰ ਯਾਦਵ ਨੇ ਦਿਤੀ ਗਿ੍ਫ਼ਤਾਰੀ

ਫ਼ਤਿਹਾਬਾਦ, 5 ਜੂਨ : ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਤੇ ਯੋਗਿੰਦਰ ਯਾਦਵ ਨੂੰ  ਫ਼ਤਿਹਾਬਾਦ ਦੇ ਟੋਹਾਣਾ ਵਿਚ ਹਿਰਾਸਤ ਵਿਚ ਲਿਆ ਗਿਆ | ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਸਮੇਤ ਕਈ ਆਗੂ ਅਤੇ ਹਜ਼ਾਰਾਂ ਕਿਸਾਨਾਂ ਨੇ ਟੋਹਾਣਾ ਵਿਚ ਖੇਤੀ ਕਾਨੂੰਨਾਂ ਵਿਰੁਧ ਜ਼ਬਰਦਸਤ ਪ੍ਰਦਰਸ਼ਨ ਕੀਤਾ | ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ | ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਇਥੇ ਅਨਾਜ ਮੰਡੀ 'ਚ ਕਿਸਾਨਾਂ ਨੂੰ  ਸੰਬੋਧਨ ਕਰਦਿਆਂ ਸਰਕਾਰ ਨੂੰ  ਲੰਮੇ ਹੱਥੀਂ ਲਿਆ | ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ  ਕਿਸਾਨਾਂ ਨੂੰ  ਗਿ੍ਫ਼ਤਾਰ ਕਰਨ ਦਾ ਬਹੁਤ ਚਾਅ ਰਹਿੰਦਾ ਹੈ, ਇਸ ਲਈ ਅੱਜ ਉਹ ਖ਼ੁਦ ਇੱਥੇ ਗਿ੍੍ਰਫ਼ਤਾਰ ਹੋਣ ਆਏ ਹਨ | ਲੋਕ ਆ ਰਹੇ ਹਨ, ਪੁਲਿਸ ਵਾਰੰਟ ਬਣਾਉਂਦੀ ਰਹੇ, ਗਿ੍ਫ਼ਤਾਰ ਕਰ ਕੇ ਜੇਲ ਭੇਜਦੀ ਰਹੇ | ਉਨ੍ਹਾਂ ਕਿਹਾ ਕਿ ਪੁਲਿਸ ਨੂੰ  ਕੱਚੇ ਨਹੀਂ ਪੱਕੇ ਵਾਰੰਟ ਬਣਾਉਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਪੁਲਿਸ ਸਵੇਰੇ ਹੀ ਕਿਸਾਨਾਂ ਦੇ ਘਰਾਂ 'ਚ ਉਨ੍ਹਾਂ ਨੂੰ  ਗਿ੍ਫ਼ਤਾਰ ਕਰਨ ਪਹੁੰਚ ਜਾਂਦੀ ਹੈ, ਹੁਣ ਉਹ ਇਥੇ ਗਿ੍ਫ਼ਤਾਰੀ ਦੇਣ ਆਏ ਹਨ |
  ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਕਾਨੂੰਨਾਂ ਵਿਰੁਧ 'ਪੂਰਨ ਕ੍ਰਾਂਤੀ ਦਿਵਸ' ਦਾ ਸੱਦਾ ਦਿਤਾ ਸੀ | ਇਸ ਸੱਦੇ 'ਤੇ ਪੰਜਬ, ਹਰਿਆਣਾ ਵਿਚ ਕਿਸਾਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤੇ | ਕਰਨਾਲ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਸਾਨਾਂ ਨੂੰ  ਅਪਣੇ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਭੰਗ ਨਾ ਕਰਨ ਦੀ ਅਪੀਲ ਕੀਤੀ | ਅੰਬਾਲਾ ਵਿਚ ਕਿਸਾਨਾਂ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਘਰ ਨੇੜੇ ਪ੍ਰਦਰਸ਼ਨ ਕੀਤਾ | ਕਿਸਾਨਾਂ ਨੇ ਅੰਬਾਲਾ ਸਿਟੀ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ | ਪੰਚਕੂਲਾ ਵਿਚ ਪੁਲਿਸ ਨੇ ਕਿਸਾਨਾਂ 'ਤੇ ਉਦੋਂ ਲਾਠੀਚਾਰਜ ਕੀਤਾ ਜਦੋਂ ਉਹ ਹਰਿਆਣਾ ਵਿਧਾਨਸਭਾ ਪ੍ਰਧਾਨ ਗਿਆਨ ਚੰਦ ਗੁਪਤਾ ਦੇ ਘਰ ਵਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ |
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਵਿਧਾਇਕ ਬਬਲੀ ਟੋਹਾਣਾ ਵਿਖੇ 


ਟੀਕਾਕਰਨ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ, ਜਿਥੇ ਕਿਸਾਨਾਂ ਨੇ ਵਿਧਾਇਕ ਦਾ ਘਿਰਾਉ ਕੀਤਾ ਸੀ | ਕਿਸਾਨਾਂ ਨੇ ਜਿਥੇ ਬਬਲੀ 'ਤੇ ਬਦਸਲੂਕੀ ਕਰਨ ਦਾ ਦੋਸ਼ ਲਾਇਆ ਸੀ, ਉੱਥੇ ਹੀ ਵਿਧਾਇਕ ਨੇ ਇਕ ਵੀਡੀਉ ਜਾਰੀ ਕਰ ਕੇ ਕਾਤਲਾਨਾ ਹਮਲਾ ਕਰਨ ਦਾ ਦੋਸ਼ ਲਾਇਆ ਸੀ | ਇਹ ਮੁੱਦਾ ਕਾਫੀ ਭਖਿਆ | ਬੀਤੇ ਬੁੁਧਵਾਰ ਨੂੰ  ਕਿਸਾਨਾਂ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਦਾ ਘਿਰਾਉ ਕੀਤਾ | ਕਿਸਾਨ ਆਗੂ ਗੁਰਨਾਮ ਚੜੂਨੀ ਦੀ ਅਗਵਾਈ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਵਿਧਾਇਕ ਵਿਰੁਧ ਪੁਲਿਸ ਮਾਮਲਾ ਦਰਜ ਕਰੇ ਜਾਂ ਉਹ ਕਿਸਾਨਾਂ 'ਚ ਆ ਕੇ ਮੁਆਫ਼ੀ ਮੰਗਣ | (ਏਜੰਸੀ)

SHARE ARTICLE

ਏਜੰਸੀ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement