ਖ਼ਬਰਾਂ |

ਤਾਜ਼ਾ |

ਹਸਪਤਾਲਾਂ 'ਚ ਬਿਸਤਰਿਆਂ ਦੀ ਗਿਣਤੀ ਕਿਉਂ ਘਟਾਈ ਗਈ? : ਪਿ੍ਯੰਕਾ ਗਾਂਧੀ
Published : Jun 6, 2021, 1:56 am IST
Updated : Jun 6, 2021, 1:56 am IST
SHARE ARTICLE
image
image

ਹਸਪਤਾਲਾਂ 'ਚ ਬਿਸਤਰਿਆਂ ਦੀ ਗਿਣਤੀ ਕਿਉਂ ਘਟਾਈ ਗਈ? : ਪਿ੍ਯੰਕਾ ਗਾਂਧੀ


ਨਵੀਂ ਦਿੱਲੀ, 5 ਜੂਨ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਕੋਰੋਨਾ ਲਾਗ ਦੀ ਦੂਜੀ ਲਹਿਰ ਦੌਰਾਨ ਹਸਪਤਾਲਾਂ ਵਿਚ ਆਕਸੀਜਨ ਅਤੇ ਆਈਸੀਯੂ ਬੈੱਡ ਦੀ ਗਿਣਤੀ ਘੱਟ ਹੋਣ ਦਾ ਜ਼ਿਕਰ ਕਰਦੇ ਹੋਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿਨਿ੍ਹਆ ਅਤੇ ਕਿਹਾ ਕਿ ਪਹਿਲੀ ਲਹਿਰ ਤੋਂ ਬਾਅਦ ਮਾਹਰਾਂ ਅਤੇ ਸੰਸਦੀ ਕਮੇਟੀ ਦੀ ਚਿਤਾਵਨੀ ਨੂੰ  ਅਣਸੁਣਿਆ ਕਰਦੇ ਹੋਏ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਕਿਉਂ ਘਟਾਈ ਗਈ | ਪਿ੍ਅੰਕਾ ਨੇ 'ਜ਼ਿੰਮੇਵਾਰ ਕੌਣ' ਮੁਹਿੰਮ ਤਹਿਤ ਸਨਿਚਰਵਾਰ ਨੂੰ  ਫ਼ੇਸਬੁਕ ਪੋਸਟ ਵਿਚ ਇਹ ਵੀ ਪੁਛਿਆ ਕਿ, ਕੀ ਦੇਸ਼ ਦੇ ਲੋਕਾਂ ਨੂੰ  ਸਿਹਤ ਸੁਵਿਧਾ ਮੁਹਈਆ ਕਰਵਾਉਣ ਤੋਂ ਜ਼ਿਆਦਾ ਮਹੱਤਵਪੂਰਨ ਪ੍ਰਧਾਨ ਮੰਤਰੀ ਦੇ ਘਰ ਅਤੇ ਨਵੀਂ ਸੰਸਦ ਦਾ ਨਿਰਮਾਣ ਹੈ?   ਜਿਸ ਸਮੇਂ ਪ੍ਰਧਾਨ ਮੰਤਰੀ ਮੋਦੀ ਕੋਰੋਨਾ ਮਹਾਂਮਾਰੀ ਤੋਂ ਜੰਗ ਜਿੱਤ ਲੈਣ ਦਾ ਐਲਾਨ ਕਰ ਰਹੇ ਸੀ ਉਸ ਵੇਲੇ ਦੇਸ਼ ਵਿਚ ਆਕਸੀਜਨ, ਆਈਸੀਯੂ ਅਤੇ ਵੈਂਟੀਲੇਟਰ ਬੈੱਡਾਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਸੀ ਪਰ ਝੂਠੇ ਪ੍ਰਚਾਰ ਵਿਚ ਰੁੱਝੀ ਸਰਕਾਰ ਨੇ ਇਸ ਵਲ ਧਿਆਨ ਨਹੀਂ ਦਿਤਾ | (ਏਜੰਸੀ)
imageimage

SHARE ARTICLE

ਏਜੰਸੀ

Advertisement

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ |

14 Sep 2026 2:57 PM

? LIVE | ਅੱਜ ਦੀਆਂ ਵੱਡੀਆਂ ਖ਼ਬਰਾਂ

12 Sep 2026 3:17 PM

SIT ਦੇ ਹੱਥ ਲੱਗੇ ਬਹਿਬਲ ਕਲਾਂ ਘਟਨਾ ਵਾਲੇ ਦਿਨ ਦੇ ਸਬੂਤ

11 Sep 2026 2:56 PM

Amritsar 'ਚ ਜ਼ਬਰਦਸਤ Protest | Baba Sahib ਦੇ ਬੁੱਤ ਦੇ ਨਿਰਾਦਰ 'ਤੇ Chakka Jam | Bhandari Bridge

11 Sep 2026 2:55 PM

ਅੱਜ ਦੀਆਂ ਵੱਡੀਆਂ ਖ਼ਬਰਾਂ

10 Sep 2026 2:56 PM
Advertisement