ਪਿਉ ਨੇ ਦੇਸ਼ ਦੀ ਆਜ਼ਾਦੀ ਲਈ ਦੇ ਦਿਤੀ ਜਾਨ, ਪੁੱਤ ਨੂੰ ਕੱਖ ਨਹੀਂ ਮਿਲਿਆ ਸਰਕਾਰਾਂ ਤੋਂ
Published : Jun 6, 2023, 11:25 am IST
Updated : Jun 6, 2023, 11:25 am IST
SHARE ARTICLE
photo
photo

ਬੁਢਾਪੇ ਵਿਚ ਵੀ ਰਿਕਸ਼ੇ ਚਲਾਉਣ ਨੂੰ ਮਜ਼ਬੂਰ, ਇਲਾਜ ਲਈ ਕਰ ਰਿਹਾ ਮਿੰਨਤਾਂ

 

ਤਰਨਤਾਰਨ, 5 ਜੂਨ (ਰਮਨਦੀਪ ਕੌਰ ਸੈਣੀ/ਰਣਬੀਰ ਸਿੰਘ): ਆਜ਼ਾਦੀ ਦੇ 70 ਸਾਲ ਮਗਰੋਂ ਵੀ ਆਜ਼ਾਦੀ ਘੁਲਾਟੀਏ ਦੇ ਕਈ ਪ੍ਰਵਾਰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਅੰਗਰੇਜ਼ ਰਾਜ ਦੀਆਂ ਜੜ੍ਹਾਂ ਹਿਲਾ ਦੇਣ ਵਾਲੀ 1914-15 ਦੀ ਗ਼ਦਰ ਲਹਿਰ ਦੇ ਮਰਜੀਵੜੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੂੜਚੰਦ ਦੇ ਗ਼ਦਰੀ ਬਾਬੇ ਚੰਨਣ ਸਿੰਘ ਤੇ ਬਘੇਲ ਸਿੰਘ ਪੁੱਤਰ ਬਾਲ ਸਿੰਘ ਦਾ ਭਤੀਜਾ (ਬਘੇਲ ਸਿੰਘ ਦਾ ਗੋਦ ਲਿਆ ਪੁੱਤਰ) ਅਮਰਜੀਤ ਸਿੰਘ ਜੋ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਉਹ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ।

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਨੇ ਵੱਡਾ ਯੋਗਦਾਨ ਦਿਤਾ ਸੀ ਪਰ ਅੱਜ ਵੀ ਆਜ਼ਾਦੀ ਘੁਲਾਟੀਆਂ ਦੇ ਕਈ ਅਜਿਹੇ ਪ੍ਰਵਾਰ ਹਨ ਜੋ ਗੁਰਬਤ ਭਰੀ ਜ਼ਿੰਦਗੀ ਜੀਅ ਰਹੇ ਹਨ। ਬਾਬਾ ਬਘੇਲ ਸਿੰਘ ਦੇ ਗੋਦ ਲਏ ਪੁੱਤਰ ਅਮਰਜੀਤ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਘੁਲਾਟੀਏ ਚੰਨਣ ਸਿੰਘ ਨੂੰ 1915 ਵਿਚ ਫਾਂਸੀ ਦੇ ਦਿਤੀ ਗਈ ਸੀ। ਅੰਗਰੇਜ਼ਾਂ ਦੇ ਪਿੱਠੂ ਕਪੂਰੇ ਪਧਰੀ ਨੂੰ ਸੋਧਣ ਦੇ ਚਲੇ ਪਧਰੀ ਕਤਲ ਕੇਸ ਤੇ ਹੋਰ ਕੇਸਾਂ ਵਿਚ ਬਘੇਲ ਸਿੰਘ ਬੂੜਚੰਦ ਨੂੰ 20 ਸਾਲ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ। ਉਨ੍ਹਾਂ ਕਿਹਾ ਕਿ ਸਨਮਾਨ ਚਿੰਨ੍ਹ ਮਿਲਣ ਤੋਂ ਇਲਾਵਾ ਪ੍ਰਵਾਰ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਤੇ ਨਾ ਹੀ ਕੋਈ ਪੈਨਸ਼ਨ ਲਗਾਈ ਗਈ।

ਆਜ਼ਾਦੀ ਘੁਲਾਟੀਏ ਚੰਨਣ ਸਿੰਘ ਤੇ ਬਘੇਲ ਸਿੰਘ ਦੀ ਭਤੀਜੀ ਜਸਵਿੰਦਰ ਕੌਰ ਨੇ ਦਸਿਆ ਕਿ ਸਰਕਾਰਾਂ ਨੇ ਇੰਨੇ ਸਾਲਾਂ ’ਚ ਕੋਈ ਸਾਰ ਨਹੀਂ ਲਈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਮਰਜੀਤ ਸਿੰਘ ਦੀ ਸਾਰ ਲੈਣ। ਉਨ੍ਹਾਂ ਦਸਿਆ ਕਿ ਅਮਰਜੀਤ ਸਿੰਘ ਰਿਕਸ਼ਾ ਚਲਾਉਂਦਾ ਸੀ ਪਰ ਉਹ ਜਿਹੜੀਆਂ ਸਵਾਰੀਆਂ ਕੋਲ ਪੈਸੇ ਨਹੀਂ ਹੁੰਦੇ ਸਨ ਉਨ੍ਹਾਂ ਤੋਂ ਪੈਸੇ ਨਹੀਂ ਲੈਂਦਾ ਸੀ। ਉਹ ਲੋਕਾਂ ਦੀ ਮਦਦ ਕਰਦਾ ਸੀ। ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੀ ਮਦਦ ਕੀਤੀ ਜਾਵੇ। ਉਸ ਨੂੰ ਇਸ ਉਮਰ ’ਚ ਜ਼ਿੰਦਗੀ ਜਿਊਣ ਲਈ ਮਦਦ ਦੀ ਲੋੜ ਹੈ। ਉਨ੍ਹਾਂ ਦਸਿਆ ਕਿ ਅਮਰਜੀਤ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਉਸ ਦਾ ਚੰਗੇ ਹਸਪਤਾਲ ਵਿਚ ਇਲਾਜ ਵੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਮਰਜੀਤ ਦੇ ਗੁਜ਼ਾਰੇ ਲਈ ਸਰਕਾਰ ਨੂੰ ਪੈਨਸ਼ਨ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਜ਼ਾਦੀ ਘੁਲਾਟੀਏ ਚੰਨਣ ਸਿੰਘ ਤੇ ਬਘੇਲ ਸਿੰਘ ਦੀ ਯਾਦਗਾਰ ’ਚ ਗੇਟ ਤਾਂ ਬਣਵਾ ਦਿਤਾ ਸੀ ਪਰ ਅਮਰਜੀਤ ਸਿੰਘ ਦੀ ਕੋਈ ਆਰਥਕ ਮਦਦ ਨਹੀਂ ਕੀਤੀ। ਉਸ ਨੂੰ ਇਸ ਉਮਰ ’ਚ ਜ਼ਿੰਦਗੀ ਜਿਊਣ ਲਈ ਮਦਦ ਦੀ ਲੋੜ ਹੈ।

ਉਨ੍ਹਾਂ ਦਸਿਆ ਕਿ ਅਮਰਜੀਤ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਉਸ ਦਾ ਚੰਗੇ ਹਸਪਤਾਲ ਵਿਚ ਇਲਾਜ ਵੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਮਰਜੀਤ ਦੇ ਗੁਜ਼ਾਰੇ ਲਈ ਸਰਕਾਰ ਨੂੰ ਪੈਨਸ਼ਨ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਜ਼ਾਦੀ ਘੁਲਾਟੀਏ ਚੰਨਣ ਸਿੰਘ ਤੇ ਬਘੇਲ ਸਿੰਘ ਦੀ ਯਾਦਗਾਰ ’ਚ ਗੇਟ ਤਾਂ ਬਣਵਾ ਦਿਤਾ ਸੀ ਪਰ ਅਮਰਜੀਤ ਸਿੰਘ ਦੀ ਕੋਈ ਆਰਥਕ ਮਦਦ ਨਹੀਂ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement