Barnala News : ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੀਤਾ ਕਾਬੂ
Published : Jun 6, 2024, 5:36 pm IST
Updated : Jun 6, 2024, 6:54 pm IST
SHARE ARTICLE
ਪੁਲਿਸ ਕਾਬੂ ਕੀਤੇ ਮੁਲਜ਼ਮ
ਪੁਲਿਸ ਕਾਬੂ ਕੀਤੇ ਮੁਲਜ਼ਮ

Barnala News : 5 ਮੋਟਰਸਾਈਕਲ ਮਾਰਕਾ ਟੀਵੀਐਸ ਸਟਾਰ ਸਿਟੀ, ਹੀਰੋ ਹਾਂਡਾ ਸੀਡੀ ਡਿਲਕਸ, ਪਲਟੀਨਾ, ਹਾਂਡਾ, ਹੀਰੋ ਹਾਂਡਾ ਐਚਐਫ ਡੀਲਕਸ, ਸਪੇਅਰ ਪਾਰਟਸ ਕੀਤੇ ਬਰਾਮਦ

Barnala News : ਬਰਨਾਲਾ-ਸ਼ਹਿਰ ਬਰਨਾਲਾ 'ਚ ਵਾਪਰ ਰਹੀਆਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਬਰਨਾਲਾ ਪੁਲਿਸ ਨੇ ਐਸਐਸਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ 'ਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਤਵੀਰ ਸਿੰਘ ਬੈਂਸ ਉਪ ਕਪਤਾਨ ਪੁਲਿਸ ਬਰਨਾਲਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ ਦੀ ਰਹਿਨੁਮਾਈ ਹੇਠ ਏਐਸਆਈ ਚਰਨਜੀਤ ਸਿੰਘ ਇੰਚਾਰਜ ਚੌਂਕੀ ਬੱਸ ਸਟੈਂਡ ਬਰਨਾਲਾ ਦੀ ਅਗਵਾਈ 'ਚ ਗਠਿਤ ਕੀਤੀ ਟੀਮ ਵੱਲੋਂ ਕਾਰਵਾਈ ਕੀਤੀ ਗਈ । ਸਹਾਇਕ ਥਾਣੇਦਾਰ ਰਾਜੀਵ ਕੁਮਾਰ ਵੱਲੋਂ ਮੁਕੱਦਮਾ ਦਰਜ ਕਰਕੇ ਤਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਰਮਗੜ੍ਹ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜੇ 'ਚੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ 5 ਮੋਟਰਸਾਈਕਲ ਮਾਰਕਾ ਟੀਵੀਐਸ ਸਟਾਰ ਸਿਟੀ, ਹੀਰੋ ਹਾਂਡਾ ਸੀਡੀ ਡਿਲਕਸ, ਪਲਟੀਨਾ, ਹਾਂਡਾ, ਹੀਰੋ ਹਾਂਡਾ ਐਚਐਫ ਡੀਲਕਸ ਵੱਖ- ਵੱਖ ਅਤੇ ਮੋਟਰਸਾਈਕਲਾਂ ਦੇ ਸਪੇਅਰ ਪਾਰਟਸ, ਬਰਾਮਦ ਕਰ ਲਏ ਗਏ ਹਨ। ਇਸ ਲੜੀ ਤਹਿਤ ਏਐਸਆਈ ਮਲਕੀਤ ਸਿੰਘ ਵੱਲੋਂ ਮੁਕੱਦਮਾ ਥਾਣਾ ਸਿਟੀ ਬਰਨਾਲਾ 'ਚ ਦਰਜ ਕਰਕੇ ਮਨਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਅਤੇ ਲਖਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਠੀਕਰੀਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜੇ 'ਚੋਂ ਸ਼ਹਿਰ ਬਰਨਾਲਾ 'ਚੋਂ ਖੋਹ ਕੀਤਾ ਮੋਬਾਇਲ ਫੋਨ ਮਾਰਕਾ ਐਪਲ ਅਤੇ ਇਕ ਮੋਟਰ ਸਾਈਕਲ ਮਾਰਕਾ ਪਲਟੀਨਾ ਬਰਾਮਦ ਕੀਤਾ ਗਿਆ। ਜਿਨ੍ਹਾਂ ਵੱਲੋਂ ਪੁੱਛਗਿੱਛ ਦੌਰਾਨ ਮੰਨਿਆ ਗਿਆ ਕਿ ਪਿਛਲੇ ਦਿਨੀਂ 16 ਏਕੜ ਬਰਨਾਲਾ 'ਚੋਂ ਆਈਲੈਟਸ ਸੈਂਟਰਾਂ 'ਤੇ ਲੱਗੇ ਏਸੀਜ ਦੀਆਂ ਕਾਪਰ ਦੀਆਂ ਵੀ ਚੋਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਬਰਾਮਦਗੀ ਕਰਵਾਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

(For more news apart from Barnala police arrested those who carried out incidents of robbery and theft  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement