ਅੰਮ੍ਰਿਤਧਾਰੀ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ
Published : Jul 6, 2018, 2:05 am IST
Updated : Jul 6, 2018, 2:05 am IST
SHARE ARTICLE
Manjinder Singh
Manjinder Singh

ਕਸਬਾ ਖਡੂਰ ਸਾਹਿਬ ਵਿਖੇ ਬੀਤੇ ਦਿਨ 22 ਸਾਲ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਮਨਜਿੰਦਰ ਸਿੰਘ ਉਰਫ਼ ਹੈਪੀ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਕੇ 'ਤੇ ਮੌਤ ਹੋ ਗਈ........

ਤਰਨਤਾਰਨ : ਕਸਬਾ ਖਡੂਰ ਸਾਹਿਬ ਵਿਖੇ ਬੀਤੇ ਦਿਨ 22 ਸਾਲ ਦੇ ਇਕ ਅੰਮ੍ਰਿਤਧਾਰੀ ਨੌਜਵਾਨ ਮਨਜਿੰਦਰ ਸਿੰਘ ਉਰਫ਼ ਹੈਪੀ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਕੇ 'ਤੇ ਮੌਤ ਹੋ ਗਈ ਜਿਸ ਕਰ ਕੇ ਖਡੂਰ ਸਾਹਿਬ ਦੀ ਐਸ.ਡੀ.ਐਮ., ਤਹਿਸੀਲਦਾਰ, ਡੀ.ਐਸ.ਪੀ. ਪ੍ਰਲਾਦ ਸਿੰਘ, ਐਸ.ਐਚ.ਓ. ਖਡੂਰ ਸਾਹਿਬ ਪੁਲਿਸ ਕਰਮਚਾਰੀਆਂ ਸਮੇਤ ਘਟਨਾ ਸਥਾਨ ਤੇ ਪੁੱਜ ਗਏ ਪ੍ਰੰਤੂ ਮ੍ਰਿਤਕ ਹੈਪੀ ਦੇ ਵਾਰਸਾਂ ਨੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਏ ਜਾਣ ਤੋਂ ਪਹਿਲਾਂ ਨਸ਼ਾ ਵੇਚਣ ਵਾਲੇ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਕਾਫ਼ੀ ਸਮਾਂ ਪ੍ਰਸ਼ਾਸਨ ਅਤੇ ਮ੍ਰਿਤਕ ਦੇ ਵਾਰਸ ਇਸ ਗੱਲ ਤੋਂ ਹੀ ਆਪਸ ਵਿਚ ਉਲਝਦੇ ਰਹੇ ਅਤੇ ਮ੍ਰਿਤਕ ਦੇ ਵਾਰਸ ਬਿਨਾਂ

ਪੋਸਟ ਮਾਰਟਮ ਕਰਵਾਏ ਜਾਣ ਤੋਂ ਹੀ ਸਸਕਾਰ ਕਰਨ ਲਈ ਲਾਸ਼ ਸ਼ਮਸ਼ਾਨ ਘਾਟ ਵਿਚ ਲੈ ਗਏ। ਪਰ ਬਾਅਦ ਵਿਚ ਪੁਲਿਸ ਅਧਿਕਾਰੀਆਂ ਦੇ ਸਮਝਾਉਣ ਤੇ ਮ੍ਰਿਤਕ ਦੇ ਵਾਰਸ ਪੋਸਟ ਮਾਰਟਮ ਕਰਵਾਉਣ ਲਈ ਸਹਿਮਤ ਹੋ ਗਏ ਅਤੇ ਦੇਰ ਰਾਤ ਹੈਪੀ ਦੀ ਲਾਸ਼ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਲਿਆਂਦੀ ਗਈ ਜਿਥੇ ਅੱਜ ਡਾਕਟਰਾਂ ਦੀ ਟੀਮ ਵਲੋਂ ਮ੍ਰਿਤਕ ਦਾ ਪੋਸਟ ਮਾਰਟਮ ਕਰ ਦਿਤਾ ਗਿਆ।  ਪੁਲਿਸ ਪਾਸ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਹੈਪੀ ਦੀ ਮਾਤਾ ਦਰਸ਼ਨ ਕੌਰ ਨੇ ਦਸਿਆ ਕਿ ਉਸ ਦਾ ਇਕ ਬੇਟਾ ਅਤੇ ਇਕ ਬੇਟੀ ਹੈ ਜਦਕਿ ਉਸ ਦੇ ਪਤੀ ਦੀ ਦੋ ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਦਰਸ਼ਨ ਕੌਰ

ਅਨੁਸਾਰ ਮ੍ਰਿਤਕ ਹੈਪੀ ਪੇਸ਼ੇ ਵਜੋਂ ਡਰਾਈਵਰ ਸੀ ਅਤੇ ਪਿਛਲੇ ਦੋ ਮਹੀਨੇ ਤੋਂ ਉਹ ਬਾਹਰ ਗਿਆ ਹੋਇਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਹ ਵਾਪਸ ਪਰਤਿਆ ਸੀ। ਉਸ ਨੇ ਦਸਿਆ ਕਿ ਬੀਤੇ ਦਿਨ ਉਹ (ਦਰਸ਼ਨ ਕੌਰ) ਅਤੇ ਉਸ ਦੀ ਬੇਟੀ ਘਰ 'ਚੋਂ ਬਾਹਰ ਗਏ ਹੋਏ ਸੀ ਅਤੇ ਹੈਪੀ ਘਰ ਵਿਚ ਇਕੱਲਾ ਸੀ ਅਤੇ ਉਸ ਨੇ ਅਪਣੇ ਸਰੀਰ 'ਤੇ ਨਸ਼ੇ ਦਾ ਟੀਕਾ ਲਗਾ ਲਿਆ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ 'ਤੇ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀ ਏ.ਐਸ.ਆਈ. ਬਲਬੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਅਨੁਸਾਰ ਪੁਲਿਸ ਨੇ ਰੀਪੋਰਟ ਦਰਜ ਕਰ ਲਈ ਹੈ ਅਤੇ ਘਟਨਾ ਸਥਾਨ ਤੋਂ ਇਕ

ਸਰਿੰਜ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਰੀਪੋਰਟ ਆਉਣ ਦੇ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਅੱਜ ਹੀ ਤਰਨਤਾਰਨ ਨਜ਼ਦੀਕ ਪੈਂਦੇ ਪਿੰਡ ਖਾਰਾ ਵਿਖੇ ਵੀ ਇਕ 22-23 ਸਾਲ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਏ ਜਾਣ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੈਫਲ ਵਜੋਂ ਹੋਈ ਹੈ ਅਤੇ ਉਹ ਅੰਮ੍ਰਿਤਸਰ ਦੇ ਇਕ ਪੁਲਿਸ ਅਧਿਕਾਰੀ ਸੁਰਿੰਦਰ ਸਿੰਘ ਦਾ ਬੇਟਾ ਦਸਿਆ ਜਾ ਰਿਹਾ ਹੈ

ਅਤੇ ਉਹ ਅੰਮ੍ਰਿਤਸਰ ਦੇ ਜਵਾਹਰ ਨਗਰ ਦਾ ਵਸਨੀਕ ਹੈ। ਪੁਲਿਸ ਚੌਂਕੀ ਦੋਬੁਰਜੀ ਦੀ ਪੁਲਿਸ ਇਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ। ਬੀਤੇ ਇਕ ਮਹੀਨੇ ਵਿਚ ਤਰਨਤਾਰਨ ਜ਼ਿਲ੍ਹੇ ਵਿਚ ਜ਼ਿਆਦਾ ਨਸ਼ਾ ਲੈਣ ਕਾਰਨ ਡੇਢ ਦਰਜਨ ਦੇ ਕਰੀਬ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement