
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਖਿਲਾਫ਼ ਸਖ਼ਤ ਕਦਮ ਚੁੱਕਦਿਆ ਸਮੂਹ ਸਰਕਾਰੀ ਮੁਲਾਜ਼ਮਾ, ਵਿਧਾਇਕ ਅਤੇ ਅਧਿਕਾਰੀਆਂ ਨੂੰ ਡਰੋਪ ਟੈਸਟ ....
ਮੋਗਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਖਿਲਾਫ਼ ਸਖ਼ਤ ਕਦਮ ਚੁੱਕਦਿਆ ਸਮੂਹ ਸਰਕਾਰੀ ਮੁਲਾਜ਼ਮਾ, ਵਿਧਾਇਕ ਅਤੇ ਅਧਿਕਾਰੀਆਂ ਨੂੰ ਡਰੋਪ ਟੈਸਟ ਕਰਵਾਉਣ ਦੀ ਹਦਾਇਤ ਕੀਤੀ। ਜਿਸ ਦੀ ਪਾਲਣਾ ਕਰਦਿਆ ਅੱਜ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸਰਕਾਰੀ ਹਸਪਤਾਲ 'ਚ ਆਪਣੇ ਬਾਡੀਗਾਰਡਾਂ ਅਤੇ ਪੀ.ਏ.ਸਮੇਤ ਆਪਣਾ ਡਰੋਪ ਟੈਸਟ ਕਰਵਾਇਆ।
ਵਿਧਾਇਕ ਡਾ.ਹਰਜੋਤ ਕਮਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਖਿਲਾਫ਼ ਸ਼ਖ਼ਤ ਕਦਮ ਚੁੱਕਣ ਦੀ ਸ਼ਲਾਘਾ ਕਰਦਿਆ ਕਿਹਾ ਕਿ ਜੋ ਕਾਂਗਰਸ ਸਰਕਾਰ ਵਲੋਂ ਆਉਣ ਵਾਲੀਆਂ ਚੋਣਾ ਪੰਚਾਇਤੀ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ, ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾ 'ਚੋ ਜੋ ਵੀ ਉਮੀਦਵਾਰ ਚੋਣ ਮੈਦਾਨ ਵਿਚ ਆਉਣਗੇ ਉਨ੍ਹਾਂ ਸਾਰੀਆਂ ਦਾ ਡਰੋਪ ਟੈਸਟ ਜ਼ਰੂਰੀ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮ ਅਤੇ ਪੁਲਿਸ ਮੁਲਾਜ਼ਮ ਦਾ ਹਰ ਸਾਲ ਡਰੋਪ ਟੈਸਟ ਜ਼ਰੂਰੀ ਕਰ ਦਿੱਤਾ ਹੈ।
Dope Test
ਇਸ ਨਾਲ ਨਸ਼ੇ 'ਤੇ ਕਾਫ਼ੀ ਠੱਲ ਪਵੇਗੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਮੈਂ ਆਪਣੇ ਹਲਕਾ ਵਾਸੀਆਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਅਤੇ ਅੱਜ ਸਭ ਤੋਂ ਪਹਿਲਾਂ ਆਪਣੇ ਹਲਕੇ 'ਚ ਨਸ਼ੇ ਖਿਲਾਫ਼ ਡਰੋਪ ਟੈਸਟ ਕਰਵਾ ਕੇ ਇਸ ਮੁਹਿੰਮ ਦਾ ਆਗਾਜ਼ ਕਰਦਿਆ ਸਮੂਹ ਹਲਕੇ ਦੇ ਆਗੂਆਂ ਅਤੇ ਮੁਲਜ਼ਮਾਂ ਨੂੰ ਡਰੋਪ ਟੈਸਟ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਾ ਹਾਂ।
ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਜੋ ਕੋਈ ਵੀ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਸ ਦੀ ਜਾਣਕਾਰੀ ਮੇਰੇ ਦਫ਼ਤਰ ਵਿਚ ਦਿੱਤੀ ਜਾਵੇ, ਨਸ਼ਾ ਵੇਚਣ ਵਾਲਿਆ ਖਿਲਾਫ਼ ਬਿਨ੍ਹਾਂ ਕੋਈ ਸੁਨਵਾਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਮੂਹ ਕਰੀਬੀ ਆਗੂਆਂ ਅਤੇ ਲੀਡਰਾਂ ਨੂੰ ਵੀ ਡਰੋਪ ਟੈਸਟ ਕਰਵਾਉਣਾ ਚਾਹੀਦਾ ਹੈ।