
ਬਠਿੰਡਾ ਦੀ ਇਕ ਹੋਰ ਕੁੜੀ ਨੇ ਮਾਰਿਆ ਮਾਅਰਕਾ
ਬਠਿੰਡਾ, 5 ਜੁਲਾਈ (ਸੁਖਜਿੰਦਰ ਮਾਨ) : ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇੱਕ ਹੋਰ ਨੌਜਵਾਨ ਲੜਕੀ ਨੇ ਇਲਾਕੇ ਦਾ ਨਾਂ ਰੋਸ਼ਨ ਕਰਦਿਆਂ ਰਾਜਸਥਾਨ ਦੇ ਜੈਪੂਰ ਸ਼ਹਿਰ 'ਚ ਸਹਾਇਕ ਕੁਲੈਕਟਰ ਦਾ ਅਹੁਦਾ ਸੰਭਾਲ ਲਿਆ। ਸ਼ਹਿਰ ਦੇ ਮਾਡਲ ਟਾਊਨ ਫ਼ੇਜ-2 ਵਿਚ ਰਹਿਣ ਵਾਲੇ ਸਾਬਕਾ ਅਧਿਆਪਕ ਪਰਮਜੀਤ ਸਿੰਘ ਬਰਾੜ ਦੀ ਹੋਣਹਾਰ ਧੀ ਅਰਸ਼ਦੀਪ ਕੌਰ ਬਰਾੜ ਨੇ ਦੋ ਸਾਲ ਪਹਿਲਾਂ ਰਾਜਸਥਾਨ ਸਿਵਲ ਸਰਵਿਸ 'ਚ 42ਵਾਂ ਰੈਂਕ ਹਾਸਲ ਕੀਤਾ ਸੀ। ਜਦਕਿ ਹੁਣ ਕੁੱਝ ਦਿਨ ਪਹਿਲਾਂ ਖ਼ਤਮ ਹੋਈ ਟਰੈਨਿੰਗ ਵਿਚ ਟਾਪ ਪੁਜ਼ੀਸਨ ਪ੍ਰਾਪਤ ਕੀਤੀ ਹੈ।
photo
ਸਥਾਨਕ ਸੈਂਟ ਜੋਸਫ਼ ਕਾਨਵੈਂਟ ਸਕੂਲ 'ਚੋਂ ਸਿਖਿਆ ਪ੍ਰਾਪਤ ਕਰਨ ਵਾਲੀ ਅਰਸ਼ਦੀਪ ਨੇ ਬੀ.ਟੈਕ ਤੋਂ ਬਾਅਦ ਐਮ.ਬੀ.ਏ ਵੀ ਕੀਤੀ ਹੋਈ ਹੈ। ਪਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਕੁੱਝ ਸਾਲ ਪਹਿਲਾਂ ਅਰਸ਼ਦੀਪ ਦੀ ਚੋਣ ਪੀਸੀਐਸ ਅਲਾਇਡ ਵਿਚ ਵੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸਹਾਇਕ ਰਜਿਸਟਰਾਰ ਵਜੋਂ ਜੁਆਇੰਨਿਗ ਕੀਤੀ ਸੀ ਪ੍ਰੰਤੂ ਅੱਗੇ ਵਧਣ ਦੀ ਲਾਲਸਾ ਤੇ ਨਿਰੰਤਰ ਮਿਹਨਤ ਦੇ ਚਲਦਿਆਂ ਸਾਜਲ 2018 ਵਿਚ ਉਹ ਰਾਜਸਥਾਨ ਸਿਵਲ ਸਰਵਿਸਿਜ਼ ਲਈ ਚੁਣੀ ਗਈ ਸੀ। ਅਰਸ਼ਦੀਪ ਦੀ ਦੂਜੀ ਭੈਣ ਵੀ ਕੈਨੇਡਾ ਦੇ ਵਿਚ ਡਾਕਟਰ ਹੈ।