ਡੇਰਾ ਪ੍ਰੇਮੀਆਂ ਨੇ ਪਿੰਡ ਵਾਸੀਆਂ ਸਾਹਮਣੇ ਪਾਵਨ ਸਰੂਪ ਚੋਰੀ ਕਰਨ ਦੀ ਕੀਤੀ ਨਿਸ਼ਾਨਦੇਹੀ
Published : Jul 6, 2020, 7:46 am IST
Updated : Jul 6, 2020, 7:46 am IST
SHARE ARTICLE
File Photo
File Photo

ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ 'ਐਸਆਈਟੀ' ਦੇ ਪ੍ਰਮੁੱਖ ਮੈਂਬਰ

ਕੋਟਕਪੂਰਾ, 5 ਜੁਲਾਈ (ਗੁਰਿੰਦਰ ਸਿੰਘ) : ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ 'ਐਸਆਈਟੀ' ਦੇ ਪ੍ਰਮੁੱਖ ਮੈਂਬਰ ਇੰਸਪੈਕਟਰ ਦਲਬੀਰ ਸਿੰਘ ਸਿੱਧੂ ਸਮੇਤ ਸਮੁੱਚੀ ਟੀਮ ਨੇ ਅੱਜ ਡੇਰਾ ਪ੍ਰੇਮੀਆਂ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਨ ਤੋਂ ਸ਼ੁਰੂ ਹੋਈ ਸਾਰੀ ਘਟਨਾ ਦੀ ਬਾਰੀਕੀ ਨਾਲ ਨਿਸ਼ਾਨਦੇਹੀ ਕੀਤੀ।

ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ, ਗ੍ਰੰਥੀ ਗੋਰਾ ਸਿੰਘ ਅਤੇ ਸਾਬਕਾ ਸਰਪੰਚ ਗੋਬਿੰਦ ਸਿੰਘ ਸਮੇਤ ਕੁਝ ਹੋਰ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ 'ਚ ਪੁਲਿਸ ਸਾਹਮਣੇ ਨਿਸ਼ਾਨਦੇਹੀ ਕਰਦਿਆਂ ਡੇਰਾ ਪ੍ਰੇਮੀ ਸੰਨੀ ਕੰਡਾ ਅਤੇ ਰਣਦੀਪ ਸਿੰਘ ਨੀਲਾ ਨੇ ਮੰਨਿਆ ਕਿ ਉਨਾਂ 1 ਜੂਨ 2015 ਨੂੰ ਗੁਰਦਵਾਰਾ ਸਾਹਿਬ 'ਚੋਂ ਪਾਵਨ ਸਰੂਪ ਚੋਰੀ ਕਰ ਕੇ ਮੋਟਰਸਾਈਕਲ ਰਾਹੀਂ ਬਰਗਾੜੀ ਦਸਮੇਸ਼ ਗਲੋਬਲ ਸਕੂਲ ਸਾਹਮਣੇ ਖੜੀ ਆਲਟੋ ਕਾਰ 'ਚ ਰੱਖਿਆ।

ਅੱਗੇ ਸ਼ਕਤੀ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਉਕਤ ਕਾਰ ਨੂੰ ਕੋਟਕਪੂਰਾ ਵਿਖੇ ਸੌਦਾ ਸਾਧ ਦੇ ਡੇਰੇ ਦੀ ਬਣੀ ਬਰਾਂਚ 'ਚ ਲੈ ਆਏ, ਜਿਥੇ ਕਾਰ ਕੁੱਝ ਘੰਟੇ ਖੜੀ ਰਹੀ ਅਤੇ ਸ਼ਾਮ ਨੂੰ ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਪਾਵਨ ਸਰੂਪ ਉਕਤ ਕਾਰ ਰਾਹੀਂ ਬਲਜੀਤ ਸਿੰਘ ਦੇ ਘਰ ਪਿੰਡ ਸਿੱਖਾਂਵਾਲਾ ਵਿਖੇ ਲੈ ਗਏ।
ਜਾਂਚ ਟੀਮ ਨੇ ਇਥੇ ਸੌਦਾ ਸਾਧ ਦੇ ਡੇਰੇ 'ਚ ਲਿਆ ਕੇ ਅੱਜ ਕਰੀਬ ਅੱਧਾ ਘੰਟਾ ਡੇਰਾ ਪ੍ਰੇਮੀਆਂ ਤੋਂ ਬੜੀ ਬਰੀਕੀ ਨਾਲ ਪੁੱਛ-ਪੜਤਾਲ ਕੀਤੀ। ਜਦੋਂ ਉਕਤ ਟੀਮ ਪਿੰਡ ਸਿੱਖਾਂਵਾਲਾ ਵਿਖੇ ਬਲਜੀਤ ਸਿੰਘ ਦੇ ਘਰ ਪੁੱਜੀ ਤਾਂ ਬਲਜੀਤ ਸਿੰਘ ਨੇ ਪਾਵਨ ਸਰੂਪ ਆਪਣੇ ਘਰ ਰੱਖਣ ਦੀ ਗੱਲ ਪ੍ਰਵਾਨ ਕੀਤੀ

ਪਰ ਉਸਦੇ ਪਰਿਵਾਰਕ ਮੈਂਬਰ ਐੱਸਆਈਟੀ ਦਾ ਵਿਰੋਧ ਕਰਨ ਲੱਗੇ। ਐੱਸਆਈਟੀ ਵਲੋਂ ਕਤਲ ਹੋ ਚੁੱਕੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਵਾਸੀ ਬੁਰਜ ਜਵਾਹਰ ਸਿੰਘ ਵਾਲਾ ਨਾਲ ਹਿਰਾਸਤ 'ਚ ਲਏ ਡੇਰਾ ਪ੍ਰੇਮੀਆਂ ਦੀ ਸਾਂਝ ਬਾਰੇ ਪੜਤਾਲ ਕੀਤੀ ਜਾ ਰਹੀ ਹੈ, ਕਿਉਂਕਿ ਸੰਨੀ ਕੰਡਾ ਅਤੇ ਰਣਦੀਪ ਨੀਲਾ ਨੇ ਮੰਨਿਆ ਹੈ ਕਿ ਗੁਰਦੇਵ ਪ੍ਰੇਮੀ ਨੇ ਉਨ੍ਹਾਂ ਨੂੰ ਗੁਰਦਵਾਰੇ ਬਾਰੇ ਜਾਣਕਾਰੀ ਦਿਤੀ ਅਤੇ ਉਨ੍ਹਾਂ ਗੁਰਦੇਵ ਪ੍ਰੇਮੀ ਦੀ ਦੁਕਾਨ 'ਤੇ ਕੋਲਡ ਡਰਿੰਕ ਵੀ ਪੀਤਾ।

ਜ਼ਿਕਰਯੋਗ ਹੈ ਕਿ ਐਸਆਈਟੀ ਨੂੰ ਅਦਾਲਤ 'ਚੋਂ 7 ਡੇਰਾ ਪ੍ਰੇਮੀਆਂ ਵਿਚੋਂ 5 ਦਾ 6 ਜੁਲਾਈ ਤਕ ਪੁਲਿਸ ਰਿਮਾਂਡ ਮਿਲਿਆ ਸੀ, ਜਿੰਨਾ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਮੰਗਣ ਦੀ ਸੰਭਾਵਨਾ ਹੈ। ਸੰਨੀ ਕੰਡਾ ਅਤੇ ਸ਼ਕਤੀ ਸਿੰਘ ਨੂੰ ਇਸ ਮਾਮਲੇ 'ਚ ਸੀਬੀਆਈ ਦੀ ਅਦਾਲਤ ਵਲੋਂ ਜਮਾਨਤ ਮਿਲ ਚੁੱਕੀ ਹੋਣ ਕਰਕੇ ਅਦਾਲਤ ਨੇ ਬੀਤੇ ਕੱਲ ਉਨਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ ਪਰ ਐਸਆਈਟੀ ਨੇ ਰਿਹਾਈ ਦੇ ਬਾਵਜੂਦ ਉਨਾਂ ਨੂੰ ਅੱਜ ਤਫਤੀਸ਼ 'ਚ ਸ਼ਾਮਲ ਹੋਣ ਲਈ ਬੁਲਾਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement