ਸ਼ਹੀਦ ਸਲੀਮ ਖ਼ਾਨ ਨੂੰ ਮੁੱਖ ਮੰਤਰੀ ਦੀ ਤਰਫ਼ੋਂ ਧਰਮਸੋਤ ਵਲੋਂ ਸ਼ਰਧਾਂਜਲੀ ਭੇਟ
Published : Jul 6, 2020, 9:50 am IST
Updated : Jul 6, 2020, 9:50 am IST
SHARE ARTICLE
Sadhu Singh Dharamsot
Sadhu Singh Dharamsot

ਸ਼ਹੀਦ ਸਲੀਮ ਖ਼ਾਨ ਨਮਿਤ ਖ਼ਤਮ ਸ਼ਰੀਫ਼ ਦੀ ਦੂਆ ਦੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ

ਪਟਿਆਲਾ, 5 ਜੁਲਾਈ (ਤੇਜਿੰਦਰ ਫ਼ਤਿਹਪੁਰ) : ਸ਼ਹੀਦ ਸਲੀਮ ਖ਼ਾਨ ਨਮਿਤ ਖ਼ਤਮ ਸ਼ਰੀਫ਼ ਦੀ ਦੂਆ ਦੀ ਰਸਮ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗੀ।

ਸ਼ਹੀਦ ਸਲੀਮ ਖ਼ਾਨ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਫ਼ੌਜੀ ਪਿਛੋਕੜ ਦੇ ਹੋਣ ਕਰ ਕੇ ਫ਼ੌਜੀਆਂ ਦਾ ਦਰਦ ਸਮਝਦੇ ਹਨ, ਜਿਸ ਲਈ ਉਨ੍ਹਾਂ ਨੇ ਲੰਮੇ ਸਮੇਂ ਤੋਂ ਸ਼ਹੀਦਾਂ ਦੇ ਪਰਵਾਰਕ ਮੈਂਬਰਾਂ ਨੂੰ ਦਿਤੀ ਜਾਂਦੀ ਸਹਾਇਤਾ ਰਾਸ਼ੀ 12 ਲੱਖ ਨੂੰ ਵਧਾ ਕੇ 50 ਲੱਖ ਰੁਪਏ ਕੀਤਾ ਹੈ।

ਸ. ਧਰਸਮੋਤ ਨੇ ਕਿਹਾ ਕਿ ਪੰਜਾਬ ਸਰਕਾਰ ਸਲੀਮ ਖ਼ਾਨ ਦੇ ਪਰਵਾਰ ਨੂੰ ਵੀ 50 ਲੱਖ ਰੁਪਏ ਅਤੇ ਇਕ ਯੋਗ ਜੀਅ ਨੂੰ ਨੌਕਰੀ ਦੇਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਨੇ ਅਪਣਾ ਬਣਦਾ ਫ਼ਰਜ਼ ਨਿਭਾਇਆ ਹੈ ਹੁਣ ਕੇਂਦਰ ਸਰਕਾਰ 'ਚ ਭਾਈਵਾਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਪਣੀ ਕੇਂਦਰੀ ਸਰਕਾਰ 'ਤੇ ਦਬਾਅ ਬਣਾ ਕੇ ਸ਼ਹੀਦਾਂ ਲਈ ਕੁੱਝ ਵੱਡਾ ਕਰ ਕੇ ਵਿਖਾਉਣ।

ਸ. ਧਰਮਸੋਤ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਮੋੜਿਆ ਜਾ ਸਕਦਾ ਪਰੰਤੂ ਫੇਰ ਵੀ ਪੰਜਾਬ ਸਰਕਾਰ ਨੇ ਪਿੰਡ ਮਰਦਾਂਹੇੜੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਪਗ੍ਰੇਡ ਕਰਕੇ ਇਸਦਾ ਨਾਮਕਰਨ ਸ਼ਹੀਦ ਸਲੀਮ ਖ਼ਾਨ ਦੇ ਨਾਮ 'ਤੇ ਕਰ ਦਿੱਤਾ ਹੈ ਅਤੇ ਇਸ ਤੋਂ ਬਿਨ੍ਹਾਂ ਜੋ-ਜੋ ਮੰਗਾਂ ਪਿੰਡ ਦੀ ਪੰਚਾਇਤ ਅਤੇ ਪਰਿਵਾਰ ਦੀ ਤਰਫ਼ੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਰੱਖੀਆਂ ਸਨ, ਉਨ੍ਹਾਂ ਨੂੰ ਵੀ ਪਰਵਾਨ ਕੀਤਾ ਗਿਆ ਹੈ।

ਸ. ਸਾਧੂ ਸਿੰਘ ਧਰਮਸੋਤ ਨੇ ਭਾਵੁਕਤਾ ਨਾਲ ਜੋਸ਼ੀਲੀ ਤਕਰੀਰ ਦਿੰਦਿਆਂ ਕਿਹਾ ਕਿ ਸਾਡੇ ਜਵਾਨਾਂ ਨੇ ਜਿੱਥੇ ਚੀਨ ਦੇ ਦੰਦ ਖੱਟੇ ਕੀਤੇ ਹਨ ਉਥੇ ਹੀ ਸ਼ਹੀਦਾਂ ਨੇ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਦਰਸਾ ਦਿਤਾ ਹੈ ਕਿ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਦਾ ਕੋਈ ਧਰਮ ਜਾਂ ਜਾਤ ਨਹੀਂ ਹੁੰਦੀ, ਸਗੋਂ ਉਹ ਕਿਸੇ ਧਰਮ, ਜਾਤ ਜਾਂ ਫਿਰਕੇ ਨਾਲੋਂ ਹਿੰਦੁਸਤਾਨੀ ਪਹਿਲਾਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਲੀਮ ਖ਼ਾਨ ਨੇ ਵੱਡਾ ਨਾਮ ਕਮਾਇਆ ਹੈ ਅਤੇ ਇਸ ਦਾ ਨਾਮ ਦੇਸ਼ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਉਕਰਿਆ ਜਾਵੇਗਾ। ਸ. ਧਰਮਸੋਤ ਨੇ ਸਲੀਮ ਖ਼ਾਨ ਦੀ ਮਾਤਾ ਨਸੀਮਾ ਬੇਗਮ ਨੂੰ 50 ਲੱਖ ਰੁਪਏ ਦੀ ਪਹਿਲੀ ਕਿਸ਼ਤ ਵਜੋਂ 5 ਲੱਖ ਰੁਪਏ ਦਾ ਚੈਕ ਵੀ ਸੌਂਪਿਆ।

ਇਸ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ. ਹਰਿੰਦਰਪਾਲ ਸਿੰਘ ਹੈਰੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੱਲੋਂ ਸ਼ਹੀਦ ਦੇ ਪਿੰਡ ਮਰਦਾਂਹੇੜੀ ਦੇ ਸਮੁੱਚੇ ਵਿਕਾਸ ਅਤੇ ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਉਣ ਲਈ 2 ਕਰੋੜ 4 ਲੱਖ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਵਿਸਥਾਰ 'ਚ ਦੱਸਿਆ ਕਿ ਸ਼ਹੀਦ ਦੇ ਨਾ 'ਤੇ ਯਾਦਗਾਰੀ ਗੇਟ, 1.47 ਕਰੋੜ ਰੁਪਏ ਦੀ ਲਾਗਤ ਨਾਲ ਚੀਕਾ ਤੋਂ ਮਰਦਾਹੇੜੀ, ਡਕਾਲਾ ਸੜਕ ਸਮੇਤ ਦੋ ਪਿੰਡ 'ਚ ਛੋਟੀਆਂ ਸੜਕਾਂ ਸ਼ਹੀਦ ਦੇ ਘਰ ਤੋਂ ਅਤੇ ਸਕੂਲ ਤੋਂ ਸੜਕ ਦੇ ਨਿਰਮਾਣ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ, ਕਬਰਿਸਤਾਨ 'ਚ ਸ਼ੈਡ, ਸਕੂਲ 'ਚ ਦੋ ਕਮਰੇ, ਖੇਡ ਸਟੇਡੀਅਮ, ਸਕੂਲ ਦੇ ਵਿਕਾਸ ਲਈ ਗ੍ਰਾਂਟ ਆਦਿ ਕੰਮ ਵੀ ਸ਼ਾਮਲ ਹਨ।

ਜਦੋਂਕਿ ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਦੀ ਤਰਫ਼ੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿੱਤਾ ਕਿ ਮੰਡੀ ਬੋਰਡ ਵੱਲੋਂ ਸ਼ਹੀਦ ਦੀ ਯਾਦ 'ਚ ਜੋ ਵੀ ਸੰਭਵ ਹੋਇਆ ਉਹ ਕੀਤਾ ਜਾਵੇਗਾ। ਇਸ ਦੌਰਾਨ ਡੀ.ਆਈ. ਅਕੈਡਮੀ ਰਾਜਪੁਰਾ ਦੇ ਚੇਅਰਮੈਨ ਮੁਫ਼ਤੀ ਫ਼ੈਜਾਨ ਅਹਿਮਦ ਨੇ ਤਾਜੀਅਤ ਦੇ ਸ਼ਬਦਾਂ ਤੋਂ ਬਾਅਦ ਦੂਆ ਕਰਵਾਈ। ਖ਼ਤਮ ਸ਼ਰੀਫ਼ ਦੀ ਦੂਆ ਹਾਫ਼ਿਜ਼ੀ ਇਸਲਾਮ ਚੌਰਾ, ਮੌਲਾਨਾ ਇਕਰਾਮੂਦੀਨ ਮੁਜ਼ਾਹਰੀ, ਡੇਰਾ ਬਾਬਾ ਭੀਖਣ ਸ਼ਾਹ ਦੇ ਗੱਦੀਨਸ਼ੀਨ ਬਾਬਾ ਬੁੱਲੇਸ਼ਾਹ ਦੀ ਤਰਫ਼ੋਂ ਪੁੱਜੇ ਬਾਬਾ ਗਫ਼ੂਰ ਤੇ ਬਾਬਾ ਸਾਬਰ ਨੇ ਕਰਵਾਈ।

File PhotoFile Photo

ਇਸ ਮੌਕੇ ਸ਼ਹੀਦ ਦੇ ਮਾਤਾ ਨਸੀਮਾ ਬੇਗਮ, ਭੈਣ ਸੁਲਤਾਨਾ ਅਤੇ ਭਰਾ ਨਿਆਮਤ ਅਲੀ ਸਮੇਤ ਹੋਰ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਮੌਜੂਦ ਸਨ। ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਤਰਫ਼ੋਂ ਸ਼ੋਕ ਸੁਨੇਹਾ ਉਨ੍ਹਾਂ ਦੇ ਨਿਜੀ ਸਕੱਤਰ ਸ੍ਰੀ ਬਲਵਿੰਦਰ ਸਿੰਘ ਲੈਕੇ ਪੁੱਜੇ। ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵੱਲੋਂ ਕੈਪਟਨ ਬਲਦੇਵ ਸਿੰਘ, ਸੂਬੇਦਾਰ ਪ੍ਰਸ਼ੋਤਮ ਸਿੰਘ ਤੇ ਪਰਗਟ ਸਿੰਘ ਵੀ ਸ਼ੋਕ ਸੁਨੇਹਾ ਲੈਕੇ ਪੁੱਜੇ। ਜਦੋਂ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵੱਲੋਂ ਵੀ ਸ਼ੋਕ ਸੁਨੇਹਾ ਭੇਜਿਆ ਗਿਆ।

ਜਿਕਰਯੋਗ ਹੈ ਕਿ ਲਾਂਸ ਨਾਇਕ ਸਲੀਮ ਖ਼ਾਨ ਫ਼ੌਜ ਦੀ 58 ਇੰਜੀਨੀਅਰ ਰੈਜੀਮੈਂਟ ਵਿੱਚ ਭਾਰਤ-ਚੀਨ ਸਰਹੱਦ ਨੇੜੇ ਲਦਾਖ ਖੇਤਰ 'ਚ ਵਗਦੀ ਸ਼ਿਓਕ ਨਦੀ ਨੇੜੇ ਜੋਖ਼ਮ ਭਰੇ ਹਾਲਾਤ ਵਿਖੇ ਭਾਰਤੀ ਫ਼ੌਜ ਦੇ ਓਪਰੇਸ਼ਨ ਖੇਤਰ ਵਿਚ ਅਪਣੀ ਇੰਜੀਨੀਅਰਿੰਗ ਦੀ ਡਿਊਟੀ 'ਤੇ ਤਾਇਨਾਤ ਸੀ। ਇਸ ਦੌਰਾਨ ਉਹ 26 ਜੂਨ ਨੂੰ ਸ਼ਿਓਕ ਨਦੀ ਵਿਚ ਕਿਸ਼ਤੀ ਰਾਹੀਂ ਭਾਰਤੀ ਫ਼ੌਜ ਦੇ ਓਪਰੇਸ਼ਨ ਸਬੰਧੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਣ ਦੀ ਡਿਊਟੀ ਨਿਭਾਉਂਦੇ ਹੋਏ ਅਚਾਨਕ ਵਾਪਰੇ ਹਾਦਸੇ 'ਚ ਸ਼ਹਾਦਤ ਦਾ ਜਾਮ ਪੀ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement