ਕਤਲਾਂ ਦੇ ਦੋਸ਼ੀ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਜਾਮ ਲਗਾ ਕੇ ਦਿਤਾ ਧਰਨਾ
Published : Jul 6, 2021, 12:37 am IST
Updated : Jul 6, 2021, 12:37 am IST
SHARE ARTICLE
image
image

ਕਤਲਾਂ ਦੇ ਦੋਸ਼ੀ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਜਾਮ ਲਗਾ ਕੇ ਦਿਤਾ ਧਰਨਾ

ਬਟਾਲਾ/ਘੁਮਾਣ, 5 ਜੁਲਾਈ (ਅਮਰੀਕ ਮਠਾਰੂ/ਆਈ ਜੇ ਐਸ ਬਾਵਾ)  : ਅੱਜ ਅੱਡਾ ਚੌਂਕ ਘੁਮਾਣ ਵਿਚ ਨੇੜੇ ਦੇ ਪਿੰਡ ਪੁਰਾਣਾ ਬੱਲੜ੍ਵਵਾਲ ਵਿਚ ਪਰਸੋਂ ਹੋਏ ਕਤਲਾਂ ਦੇ ਦੋਸ਼ੀ ਨੂੰ ਅਜੇ ਤਕ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਆਵਾਜਾਈ ਜਾਮ ਕਰ ਕੇ ਧਰਨਾ ਦਿਤਾ ਗਿਆ। ਪਰਸੋਂ 6 ਜਣਿਆਂ ’ਤੇ ਹੋਏ ਹਮਲੇ ਵਿਚ ਇਕ ਪਰਵਾਰ ਦੇ 4 ਜੀਆਂ ਦੀ ਮੌਤ ਹੋ ਗਈ ਤੇ 2 ਹਸਪਤਾਲ ਵਿਚ ਜ਼ੇਰੇ-ਇਲਾਜ ਹਨ। ਦੁਪਹਿਰ 12 ਵਜੇ ਇਹ ਧਰਨਾ ਲਾਇਆ ਗਿਆ ਤੇ ਆਵਾਜਾਈ ਬੰਦ ਕਰ ਦਿਤੀ ਗਈ। ਇਸ ਦੇ ਛੇਤੀ ਬਾਅਦ ਹਲਕਾ ਵਿਧਾਇਕ ਨੇ ਪਹੁੰਚ ਕੇ ਮ੍ਰਿਤਕਾਂ ਦੇ ਪਰਵਾਰ ਤੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਮਦਦ  ਦਾ ਭਰੋਸਾ ਦਿਵਾਇਆ ਗਿਆ। ਪਰਵਾਰ ਦੇ ਮੈਂਬਰ ਜਸਪਾਲ ਸਿੰਘ ਨੇ ਦਸਿਆ ਕਿ ਦੋਸ਼ੀ ਵਲੋਂ ਪਹਿਲਾਂ ਵੀ ਰੰਜਿਸ਼ ਰੱਖੀ ਜਾਂਦੀ ਸੀ ਪਰ ਸਾਨੂੰ ਇਹ ਆਸ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕਾਰਾ ਕਰੇਗਾ। 40 ਘੰਟੇ ਹੋ ਗਏ ਹਨ ਇਕ ਪਰਵਾਰ ਖ਼ਤਮ ਹੋ ਗਿਆ ਹੋਵੇ ਤੇ ਪੁਲਿਸ ਵਲੋਂ ਅਜੇ ਤਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। 
ਉਨ੍ਹਾਂ ਕਿਹਾ ਕਿ ਅਸੀਂ ਉਨੀ ਦੇਰ ਤਕ ਲਾਸ਼ਾਂ ਦਾ ਅੰਤਮ ਸਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤਕ ਦੋਸ਼ੀ ਨੂੰ ਫੜ ਨਹੀਂ ਲਿਆ ਜਾਂਦਾ। ਉਸ ਦੇ ਫੜੇ ਜਾਣ ਤਕ ਬਾਕੀਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਇਸ ਮੌਕੇ ਅਕਾਲੀ ਆਗੂ  ਮੰਗਲ ਸਿੰਘ ਨੇ ਕਿਹਾ ਕਿ ਇਹ ਬਹੁਤ ਬੇਇਨਸਾਫ਼ੀ ਹੋਈ ਹੈ ਤੇ ਅਸੀਂ ਇਸ ਦੁਖਦਾਈ ਘੜੀ ਵਿਚ ਪਰਵਾਰ ਦੇ ਨਾਲ ਹਾਂ। 
ਇਸ ਦੁਖਦਾਈ ਘੜੀ ਵਿਚ ਪਰਵਾਰ ਦੇ ਦੁੱਖ ਵਿਚ ਸ਼ਾਮਲ ਹੋਣ ਲਈ ਅਪਣੇ ਸਾਥੀਆਂ ਨਾਲ ਆਏ ਆਮ ਆਦਮੀ ਪਾਰਟੀ ਨੇਤਾ ਡਾ. ਕਮਲਜੀਤ ਸਿੰਘ ਕੇ.ਜੇ. ਹੁਰਾਂ ਕਿਹਾ ਕਿ ਏਨੀ ਵੱਡੀ ਘਟਨਾ ਹੋਈ ਹੋਵੇ ਤਾਂ ਡੀ.ਸੀ ਤੇ ਐਸ.ਐਸ.ਪੀ. ਨੂੰ ਮੌਕੇ ’ਤੇ ਪਿੰਡ ਵਿਚ ਪਹੁੰਚਣਾ ਚਾਹੀਦਾ ਸੀ ਤੇ ਪੁਲਿਸ ਫੋਰਸ ਦੁਆਰਾ ਪੂਰੇ ਪਿੰਡ ਦੀ ਤਲਾਸ਼ੀ ਕਰਵਾਉਣੀ ਚਾਹੀਦੀ ਸੀ। ਅਸੀਂ ਇਸ ਬੇਇਨਸਾਫ਼ੀ ਵਿਰੁਧ ਪਰਵਾਰ ਦੇ ਨਾਲ ਖੜੇ ਹਾਂ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।
 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement