ਬਰਗਾੜੀ ਕਾਂਡ : ਭਾਈ ਢਡਰੀਆਂਵਾਲੇ ਐਸ.ਆਈ.ਟੀ. ਸਾਹਮਣੇ ਹੋਏ ਪੇਸ਼
Published : Jul 6, 2021, 12:33 am IST
Updated : Jul 6, 2021, 12:33 am IST
SHARE ARTICLE
image
image

ਬਰਗਾੜੀ ਕਾਂਡ : ਭਾਈ ਢਡਰੀਆਂਵਾਲੇ ਐਸ.ਆਈ.ਟੀ. ਸਾਹਮਣੇ ਹੋਏ ਪੇਸ਼

ਪਟਿਆਲਾ ਦੇ ਸਰਕਟ ਹਾਊਸ 'ਚ ਕੀਤੀ ਪੁੱਛ ਪੜਤਾਲ 


ਪਟਿਆਲਾ, 5 ਜੁਲਾਈ (ਅਵਤਾਰ ਸਿੰਘ ਗਿੱਲ) : ਬਰਗਾੜੀ ਗੋਲੀ ਕਾਂਡ ਨੂੰ  ਲੈ ਕੇ ਗਠਤ ਕੀਤੀ ਨਵੀਂ ਐਸ.ਆਈ. ਟੀ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢਡਰੀਆਂਵਾਲੇ ਤੋਂ ਪੁੱਛਗਿੱਛ ਕੀਤੀ ਗਈ | ਇਸ ਮਾਮਲੇ ਵਿਚ ਅਪਣੇ ਬਿਆਨ ਦਰਜ ਕਰਾਉਣ ਲਈ ਭਾਈ ਢਡਰੀਆਂਵਾਲੇ ਐਸ.ਆਈ.ਟੀ ਮੂਹਰੇ ਪੇਸ਼ ਹੋਣ ਲਈ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਅਤੇ ਐਸ. ਆਈ. ਟੀ ਦੇ ਮੈਂਬਰਾਂ ਵਲੋਂ ਪੁੱਛ ਪੜਤਾਲ ਕੀਤੀ ਗਈ |
ਏ.ਡੀ.ਜੀ.ਪੀ ਐਲ.ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢਡਰੀਆਂਵਾਲੇ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿਚ ਪਹੁੰਚ ਗਈ | ਜਦੋਂ ਕਿ ਭਾਈ ਢਡਰੀਆਂਵਾਲੇ ਅਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿਚ ਦਾਖ਼ਲ ਹੋਏ | ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿਤੀ ਹੈ | ਜ਼ਿਕਰਯੋਗ ਹੈ ਕਿ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਉਘੇ ਪੰਥ ਪ੍ਰਚਾਰਕ ਪੰਥਪ੍ਰੀਤ ਸਿੰਘ ਸਮੇਤ 12 ਵਿਅਕਤੀਆਂ ਨੂੰ  2 ਜੁਲਾਈ ਐਸ.ਆਈ. ਟੀ ਦੇ ਕੰਪਲੈਕਸ ਫ਼ਰੀਦਕੋਟ ਬੁੁਲਾ ਕੇ ਪੁੱਛਗਿੱਛ ਕੀਤੀ ਗਈ ਸੀ | ਨਵੀਂ ਬਣੀ ਇਸ ਐਸ.ਆਈ.ਟੀ. ਦੇ ਮੁਖੀ ਐਲ. ਕੇ. ਯਾਦਵ ਏ.ਡੀ.ਜੀ.ਪੀ. ਪੰਜਾਬ ਤੇ ਰਾਕੇਸ਼ ਅਗਰਵਾਲ ਕਮਿਸ਼ਨਰ ਲੁਧਿਆਣਾ, ਸੁਰਜੀਤ ਸਿੰਘ ਡੀ.ਆਈ.ਜੀ. ਫ਼ਰੀਦਕੋਟ ਰੇਂਜ ਨੂੰ  ਲਗਾਇਆ ਗਿਆ ਹੈ, ਜਿਨ੍ਹਾਂ ਵਲੋਂ ਬੇਹੱਦ ਤੇਜ਼ੀ ਨਾਲ ਇਸ ਮਾਮਲੇ 'ਚ ਸਬੰਧੀ ਪੁੱਛਗਿੱਛ ਕਰ ਕੇ ਜਲਦ ਇਸ ਦੀ ਰੀਪੋਰਟ ਪੇਸ਼ ਕੀਤੀ ਜਾਣੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਐਸ.ਆਈ.ਟੀ. ਕਿਸ ਤਰ੍ਹਾਂ ਕੰਮ ਕਰਦੀ ਹੈ | ਕੀ ਨਤੀਜੇ ਸਾਰਥਕ ਨਿਕਲਣਗੇ, ਕੀ ਸਿੱਖਾਂ ਨੂੰ  ਅਤੇ ਗੁਰੂ ਸਾਹਿਬ ਨੂੰ  ਇਨਸਾਫ਼ ਮਿਲ ਸਕੇਗਾ? ਇਹ ਸੱਭ ਆਉਣ ਵਾਲੇ ਸਮੇਂ ਦੇ ਗਰਭ ਵਿਚ ਹੈ |

ਫੋਟੋ ਨੰ: 5 ਪੀਏਟੀ 7
ਰਣਜੀਤ ਸਿੰਘ ਢਡਰੀਆਂਵਾਲੇ ਸਰਕਟ ਹਾਊਸ ਪਟਿਆਲਾ ਵਿਚੋਂ ਪੁਛਗਿੱਛ ਤੋਂ ਬਾਅਦ ਪੁਲਿਸ ਘੇਰੇ ਵਿਚ ਬਾਹਰ ਆਉਂਦੇ ਹੋਏ | ਫ਼ੋਟੋ : ਅਜੇ

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement