
ਪੁਰਾਣਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਕਰਵਾਈਆਂ ਜਾਣ ਜੰਮੂ ਕਸ਼ਮੀਰ ਵਿਚ ਚੋਣਾਂ : ਗੁਪਕਾਰ ਗਠਜੋੜ
ਸ਼੍ਰੀਨਗਰ, 5 ਜੁਲਾਈ : ਪੀਪਲਜ਼ ਅਲਾਇੰਸ ਫ਼ਾਰ ਗੁਪਕਾਰ ਡਿਕਲੇਰੇਸ਼ਨ (ਪੀਏਜੀਡੀ ਜਾਂ ਗੁਪਕਾਰ ਗਠਜੋੜ) ਵਲੋਂ ਸੋਮਵਾਰ ਨੂੰ ਕਿਹਾ ਗਿਆ ਕਿ ਜੰਮੂ ਕਸ਼ਮੀਰ ਦਾ ਪੁਰਾਣਾ ਦਰਜਾ ਬਹਾਲ ਹੋਣ ਤੋਂ ਬਾਅਦ ਹੀ ਜੰਮੂ ਕਸ਼ਮੀਰ ਵਿਚ ਵਿਧਾਨਸਭਾ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਗਠਜੋੜ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਾਰ ਇਸ ਵਿਸ਼ੇ ’ਤੇ ਸੰਸਦ ਵਿਚ ਕੀਤੇ ਗਏ ਅਪਣੇ ‘ਕੌਲ’ (ਵਾਅਦਾ) ਦਾ ਸਨਮਾਨ ਕਰੇ। ਪੀਏਜੀਡੀ ਦੇ ਬੁਲਾਰੇੇ ਅਤੇ ਮਾਕਪਾ ਆਗੂ ਐਮਵਾਈ ਤਾਰੀਗਾਮੀ ਨੇ ਇਕ ਬਿਆਨ ਵਿਚ ਕਿਹਾ ਕਿ,‘‘ਜਿਥੋਂ ਤਕ ਜੰਮੂ ਕਸ਼ਮੀਰ ਦੇ ਪੁਰਾਣੇ ਦਰਜੇ ਦੀ ਗੱਲ ਹੈ ਤਾਂ ਇਸ ਬਾਰੇ ਭਾਜਪਾ ਨੇ ਸੰਸਦ ਵਿਚ ਕੌਲ ਕੀਤਾ ਸੀ ਅਤੇ ਉਨ੍ਹਾਂ ਨੂੰ ਅਪਣੀ ਗੱਲ ਦਾ ਮਾਣ ਰਖਣਾ ਚਾਹੀਦਾ ਹੈ।’’
ਤਾਰੀਗਾਮੀ ਨੇ ਕਿਹਾ ਕਿ ਗੁਪਕਾਰ ਗਠਜੋੜ ਦੇ ਸਾਰੇ ਮੈਂਬਰਾਂ ਨੇ ਦਿੱਲੀ ਵਿਚ ਹੋਈ ਬੈਠਕ ਦੇ ਨਤੀਜੇ ’ਤੇ ਨਿਰਾਸ਼ਾ ਪ੍ਰਗਟਾਈ ਹੈ, ਖ਼ਾਸ ਕਰ ਕੇ ਜੇਲਾਂ ’ਚੋਂ ਸਿਆਸੀ ਕੈਦੀਆਂ ਅਤੇ ਹੋਰ ਕੈਦੀਆਂ ਦੀ ਰਿਹਾਈ ਅਤੇ ਜੰਮੂ ਕਸ਼ਮੀਰ ਵਿਚ 2019 ਤੋਂ ਬਣੇ ਕਥਿਤ ਦਬਾਅ ਦੇ ਮਾਹੌਲ ਨੂੰ ਖ਼ਤਮ ਕਰਨ ਵਰਗੇ ਵਿਸ਼ਵਾਸ ਬਹਾਲੀ ਦੇ ਕਿਸੇ ਠੋਸ ਕਦਮ ਚੁਕੇ ਜਾਣ ਦੀ ਹਾਲੇ ਘਾਟ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ‘ਪੁਰਾਣਾ ਦਰਜਾ ਬਹਾਲ ਹੋਣ ’ਤੇ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।’’ ਉਨ੍ਹਾਂ ਕਿਹਾ,‘‘ਇਸ ਦੇ ਲਈ ਪੀਏਜੀਡੀ ਨੇ ਜੰਮੂ ਕਸ਼ਮੀਰ ਦੇ ਹੋਰ ਸਿਆਸੀ ਦਲਾਂ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ ਹੈ ਤਾਕਿ ਇਸ ਮੁੱਦੇ ’ਤੇ ਇਕੋ ਜਿਹਾ ਰੁਖ਼ ਬਣਾਇਆ ਜਾ ਸਕੇ।’’
ਐਤਵਾਰ ਸ਼ਾਮ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ, ਤਾਰੀਗਾਮੀ, ਨੈਸ਼ਨਲ ਕਾਨਫ਼ਰੰਸ ਆਗੂ ਹਸਨੈਅਨ, ਪੀਪਲਜ਼ ਮੁਵਮੈਂਟ ਦੇ ਪ੍ਰਧਾਨ ਜਾਵੇਦ ਮੁਸਤਫ਼ਾ ਮੀਰ ਅਤੇ ਅਵਾਮੀ ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਉਪ ਪ੍ਰਧਾਨ ਮਜ਼ੱਫ਼ਰ ਅਹਿਮਦ ਸ਼ਾਹ ਸ਼ਾਮਲ ਹੋਏ। ਗਠਜੋੜ ਨੇ ਕਿਹਾ ਕਿ ਵਿਸ਼ਵਾਸ ਬਹਾਲੀ ਦੇ ਕਦਮਾਂ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਤਕ ਪਹੁੰਚ ਬਣਾਉਣਾ ਅਤਿ ਜ਼ਰੂਰੀ ਪ੍ਰਕਿÇਆ ਹੈ, ਜੋ ਜੰਮੂ ਕਸ਼ਮੀਰ ਦੀ ਸਮੱਸਿਆ ਵਿਚ ਸੱਭ ਤੋਂ ਵੱਡਾ ਪੱਖ ਅਤੇ ਸੱਭ ਤੋਂ ਜ਼ਿਆਦਾ ਪੀੜਤ ਹਨ।’’ (ਪੀਟੀਆਈ)