ਨਵਾਂਸ਼ਹਿਰ 'ਚ ਐਨ.ਆਰ.ਆਈ ਦੇ ਘਰੋਂ ਹੈਂਡ ਗ੍ਰਨੇਡ ਮਿਲਿਆ, ਕੀਤਾ ਨਕਾਰਾ
Published : Jul 6, 2021, 12:31 am IST
Updated : Jul 6, 2021, 12:31 am IST
SHARE ARTICLE
image
image

ਨਵਾਂਸ਼ਹਿਰ 'ਚ ਐਨ.ਆਰ.ਆਈ ਦੇ ਘਰੋਂ ਹੈਂਡ ਗ੍ਰਨੇਡ ਮਿਲਿਆ, ਕੀਤਾ ਨਕਾਰਾ

ਨਵਾਂਸ਼ਹਿਰ/ਔੜ, 5 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਮਨਦੀਪ ਦੁੱਗਲ): ਪਿੰਡ ਮੀਰਪੁਰ ਲੱਖਾ ਦੇ ਐਨਆਰਆਈ ਗੁਰਦੇਵ ਸਿੰਘ ਦੇ ਘਰੋਂ 36 ਏ ਹੈਂਡ ਗ੍ਰਨੇਡ ਮਿਲਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ | ਜ਼ਿਕਰਯੋਗ ਹੈ ਕਿ ਐਨਆਰਆਈ ਗੁਰਦੇਵ ਸਿੰਘ ਪ੍ਰਵਾਰ ਸਣੇ ਕਾਫ਼ੀ ਲੰਮੇ ਸਮੇਂ ਤੋਂ ਵਿਦੇਸ਼ ਵਿਚ ਰਹਿੰਦੇ ਹਨ ਜਦਕਿ ਪਿੰਡ ਵਿਚ ਉਨ੍ਹਾਂ ਦੇ ਘਰ ਦੀ ਦੇਖਭਾਲ ਕਰ ਰਹੀ ਇਕ ਮਹਿਲਾ ਜਦੋਂ ਘਰ ਵਿਚ ਸਾਫ਼ ਸਫ਼ਾਈ ਕਰ ਰਹੀ ਸੀ ਤਾਂ ਉਸ ਨੂੰ  ਘਰ 'ਚ ਬੰਬਨੁਮਾ ਚੀਜ਼ ਦਿਖੀ ਜੋ ਕਿ ਪੁਰਾਣੀ ਅਤੇ ਮਿੱਟੀ ਨਾਲ ਲਥਪਥ ਸੀ | ਮਹਿਲਾ ਵਲੋਂ ਇਹ ਜਾਣਕਾਰੀ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੂੰ  ਦੇਣ 'ਤੇ ਉਨ੍ਹਾਂ ਪੁਲਿਸ ਥਾਣਾ ਔੜ ਦੇ ਐਸਐਚਓ ਰਘਬੀਰ ਸਿੰਘ ਨੂੰ  ਇਹ ਸੂਚਨਾ ਦਿਤੀ | ਮੌਕੇ 'ਤੇ ਪੁੱਜੇ ਐਸਐਚਓ ਨੇ ਸਮੇਤ ਪੁਲਿਸ ਪਾਰਟੀ ਬੰਬਨੁਮਾ ਚੀਜ਼ ਨੂੰ  ਕਬਜ਼ੇ ਵਿਚ ਲੈ ਕੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਪਰਕ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ | ਇਹ ਬੰਬਨੁਮਾ ਚੀਜ਼ 36 ਏ ਹੈਂਡ ਗ੍ਰਨੇਡ ਹੈ ਜੋ ਕਿ ਚਲਣੋ ਬਚ ਗਿਆ ਜਿਸ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਸ ਮੌਕੇ ਥਾਣਾ ਔੜ ਦੀ ਪੁਲਿਸ ਵਲੋਂ 36 ਏ ਹੈਂਡ ਗ੍ਰਨੇਡ ਨੂੰ  ਮੱਲਪੁਰ ਦੇ ਪੁਰਾਣੇ ਬੰਦ ਪਏ ਭੱਠੇ ਕੋਲ ਜਾ ਕੇ ਬੰਬ ਡਿਫ਼ੂਜ਼ ਕਰਨ ਵਾਲੀ ਟੀਮ ਨਾਲ ਮਿਲ ਕੇ ਇਸ 36 ਏ ਹੈਂਡ ਗ੍ਰੇਨਡ ਨੂੰ  ਖ਼ਤਮ ਕੀਤਾ ਅਤੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ | 
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement