
ਪੀਐਸਪੀਸੀਐਲ ਨੇ ਪੰਜਾਬ ਦੀ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਐਕਸਚੇਂਜ ਤੋਂ ਵਧੇਰੇ ਬਿਜਲੀ ਖ਼ਰੀਦੀ : ਏ. ਵੇਨੂੰ ਪ੍ਰਸਾਦ
ਪਟਿਆਲਾ 6 ਜੁਲਾਈ (ਅਵਤਾਰ ਸਿੰਘ ਗਿੱਲ): ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਏ.ਵੇਨੂੰ ਪ੍ਰਸਾਦ ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਨੇ ਅੱਜ ਇਥੇ ਰਾਜ ਲੋਡ ਡਿਸਪੈਚ ਸੈਂਟਰ (ਐਸ.ਐਲ.ਡੀ.ਸੀ.) ਦਾ ਦੌਰਾ ਕੀਤਾ ਅਤੇ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਬਿਜਲੀ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਇੰਜੀਨੀਅਰ ਪਰਮਜੀਤ ਸਿੰਘ ਡਾਇਰੈਕਟਰ ਜਨਰੇਸਨ, ਇੰਜੀਨੀਅਰ ਯੋਗੇਸ ਟੰਡਨ ਡਾਇਰੈਕਟਰ ਤਕਨੀਕੀ ਪੀਐਸਟੀਸੀਐਲ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਏ. ਵੇਨੂੰ ਪ੍ਰਸਾਦ ਨੇ ਪ੍ਰਗਟਾਵਾ ਕੀਤਾ ਕਿ ਬਿਜਲੀ ਪ੍ਰਣਾਲੀ ਦੀਆਂ ਕਮੀਆਂ ਨੂੰ ਧਿਆਨ ਵਿਚ ਰੱਖਦਿਆਂ ਮੰਗ ਵਿਚ ਹੋਏ ਬੇਮਿਸਾਲ ਵਾਧੇ ਨੂੰ ਪੂਰਾ ਕਰਨ ਲਈ, ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਓਪਨ ਐਨਰਜੀ ਐਕਸਚੇਂਜ ਮਾਰਕੀਟ ਬਾਜਾਰ ਤੋਂ ਵੱਧ ਤੋਂ ਵੱਧ ਉਪਲਬਧ ਬਿਜਲੀ ਖ਼ਰੀਦ ਰਿਹਾ ਹੈ।
ਉਨ੍ਹਾਂ ਕਿਹਾ ਕਿ 4 ਜੁਲਾਈ ਨੂੰ ਪੀਐਸਪੀਸੀਐਲ ਨੇ 4.07 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ 1178 ਮੈਗਾਵਾਟ ਬਿਜਲੀ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਐਸਪੀਐਲ ਦੀ ਦੂਜੀ ਯੂਨਿਟ (660 ਮੈਗਾਵਾਟ) ਅਤੇ ਭਾਖੜਾ ਡੈਮ ਤੋਂ ਘੱਟ ਬਿਜਲੀ ਉਤਪਾਦਨ (ਪਾਣੀ ਦਾ ਪੱਧਰ ਨੀਵਾਂ ਹੋਣ ਕਰਕੇ) ਘੱਟ ਜਾਣ ਕਾਰਨ ਪੀਐਸਪੀਸੀਐਲ ਨੇ ਬਿਜਲੀ ਖਰੀਦੀ ਹੈ।
ਉਨ੍ਹਾਂ ਕਿਹਾ ਕਿ ਸਾਲ 2020-21 ਵਿਚ 13,148 ਮੈਗਾਵਾਟ ਦੀ ਵੱਧ ਤੋਂ ਵੱਧ ਮੰਗ ਦੇ ਵਿਰੁਧ, ਪੀਐਸਪੀਸੀਐਲ ਨੇ ਰਾਜ ਵਿੱਚ 13,525 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ। 4 ਜੁਲਾਈ ਨੂੰ ਪੀਐਸਪੀਸੀਐਲ ਨੇ ਸਾਰੇ ਸਰੋਤਾਂ ਯਾਨੀ 8,188 ਮੈਗਾਵਾਟ (ਖਰੀਦ ਸਮੇਤ ਬਾਹਰਲੇ ਰਾਜ), 2,425 ਮੈਗਾਵਾਟ (ਆਈਪੀਪੀਜ), 1,740 ਮੈਗਾਵਾਟ (ਆਪਣਾ ਥਰਮਲ) ਅਤੇ 860 ਮੈਗਾਵਾਟ (ਆਪਣਾ ਥਰਮਲ) ਤੋਂ 13,213 ਮੈਗਾਵਾਟ ਦਾ ਉਤਪਾਦਨ ਕੀਤਾ। ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੀਐਸਪੀਸੀਐਲ ਖੇਤੀ ਸੈਕਟਰ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾ ਰਿਹਾ ਹੈ, ਜੁਲਾਈ 4,2021 ਨੂੰ ਪੀਐਸਪੀਸੀਐਲ ਨੇ ਖੇਤੀਬਾੜੀ ਸੈਕਟਰ ਨੂੰ ਉੱਸਤਨ 10.3 ਘੰਟੇ ਸਪਲਾਈ ਦਿੱਤੀ ਹੈ (ਅਰਥਾਤ ਸਰਹੱਦੀ ਜੋਨ 14.7 ਘੰਟੇ, ਉੱਤਰ ਜੋਨ 11 ਘੰਟੇ ਅਤੇ ਦੱਖਣੀ ਜੋਨ 10.2 ਘੰਟੇ)।
ਇਹ ਗੱਲ ਸ੍ਰੀ ਏ.ਵੇਨੂੰ ਪ੍ਰਸਾਦ ਨੇ ਸੀਐਮਡੀ ਪੀਐਸਪੀਸੀਐਲ ਨੇ ਅੱਜ ਇਥੇ ਜਾਰੀ ਪ੍ਰੈਸ ਨੋਟ ਵਿਚ ਕਹੀ । ਸੀਐਮਡੀ ਨੇ ਇਹ ਵੀ ਦੁਹਰਾਇਆ ਕਿ ਬਿਜਲੀ ਸਪਲਾਈ ਵਿਚ ਕੋਈ ਵਿਘਨ ਪੈਣ ਦੀ ਸਥਿਤੀ ਵਿੱਚ, ਖੇਤੀਬਾੜੀ ਖਪਤਕਾਰਾਂ ਨੂੰ ਬਣਦਾ ਮੁਆਵਜ਼ਾ ਦਿਤਾ ਜਾਵੇਗਾ।
ਫੋਟੋ ਕੈਪਸਨ: