ਪੀ.ਐਸ.ਪੀ.ਸੀ.ਐਲ. ਨੇ ਐਤਵਾਰ ਨੂੰ  ਸੂਬੇਭਰਵਿਚਕਿਸਾਨਾਂ ਲਈਔਸਤਨ10.3ਘੰਟੇਬਿਜਲੀਸਪਲਾਈਨੂੰ ਯਕੀਨੀਬਣਾਇਆ
Published : Jul 6, 2021, 12:13 am IST
Updated : Jul 6, 2021, 12:16 am IST
SHARE ARTICLE
image
image

ਪੀ.ਐਸ.ਪੀ.ਸੀ.ਐਲ. ਨੇ ਐਤਵਾਰ ਨੂੰ  ਸੂਬੇ ਭਰ ਵਿਚ ਕਿਸਾਨਾਂ ਲਈ ਔਸਤਨ 10.3 ਘੰਟੇ ਬਿਜਲੀ ਸਪਲਾਈ ਨੂੰ  ਯਕੀਨੀ ਬਣਾਇਆ

ਪਟਿਆਲਾ, 5 ਜੁਲਾਈ (ਅਵਤਾਰ ਸਿੰਘ ਗਿੱਲ) : ਕਿਸਾਨਾਂ ਨੂੰ  ਬਿਜਲੀ ਸਪਲਾਈ ਦੇ ਘੰਟਿਆਂ ਵਿਚ ਵਾਧਾ ਕਰਨ ਲਈ ਅਪਣੇ ਵਿਸ਼ੇਸ਼ ਯਤਨਾਂ ਨੂੰ  ਜਾਰੀ ਰਖਦਿਆਂ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਲੋਂ ਐਤਵਾਰ (4 ਜੁਲਾਈ) ਨੂੰ  ਝੋਨੇ ਦੀ ਬਿਜਾਈ ਸਬੰਧੀ ਕੰਮਾਂ ਲਈ ਸੂਬੇ ਭਰ ਵਿਚ ਔਸਤਨ 10.3 ਘੰਟੇ ਬਿਜਲੀ ਸਪਲਾਈ ਕੀਤੀ ਗਈ |
ਪੀ.ਐਸ.ਪੀ.ਸੀ.ਐਲ. ਦੇ ਚੀਫ਼ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਏ ਵੇਨੂ ਪ੍ਰਸਾਦ ਨੇ ਅੱਜ ਇਥੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸੈਕਟਰ ਨੂੰ  ਨਿਰਵਿਘਨ ਬਿਜਲੀ ਸਪਲਾਈ ਨੂੰ  ਯਕੀਨੀ ਬਣਾਉਣ ਦੇ ਨਿਰਦੇਸ਼ ਦਿਤੇ ਹਨ ਅਤੇ ਵਿਭਾਗ ਝੋਨੇ ਦੀ ਬਿਜਾਈ ਲਈ ਵੱਧ ਤੋਂ ਵੱਧ ਬਿਜਲੀ ਦੀ ਉਪਲਬਧਤਾ ਨੂੰ  ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ | 
ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਅੱਗੇ ਦਸਿਆ ਕਿ ਸੂਬੇ ਨੂੰ  ਔਸਤਨ ਬਿਜਲੀ ਸਪਲਾਈ ਦਾ ਸਮਾਂ ਸਨਿਚਰਵਾਰ ਨੂੰ  9.8 ਘੰਟਿਆਂ ਤੋਂ ਵਧਾ ਕੇ ਐਤਵਾਰ ਨੂੰ  10.3 ਘੰਟੇ ਕਰ ਦਿਤਾ ਗਿਆ |
ਐਤਵਾਰ ਨੂੰ  ਖੇਤੀਬਾੜੀ ਕਾਰਜਾਂ ਲਈ ਸਪਲਾਈ ਕੀਤੀ ਗਈ ਬਿਜਲੀ ਦੇ ਸਮੇਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਸੀ.ਐਮ.ਡੀ. ਨੇ ਕਿਹਾ ਕਿ ਸਨਿਚਰਵਾਰ ਨੂੰ  ਬਾਰਡਰ ਜ਼ੋਨ ਗੁਰਦਾਸਪੁਰ, ਸਬ ਅੰਮਿ੍ਤਸਰ ਅਤੇ ਤਰਨ ਤਾਰਨ ਨੂੰ  12.4 ਘੰਟਿਆਂ ਦੇ ਮੁਕਾਬਲੇ 14.7 ਘੰਟੇ ਔਸਤਨ ਬਿਜਲੀ ਸਪਲਾਈ ਮਿਲੀ ਜਦਕਿ ਉੱਤਰੀ ਜ਼ੋਨ ਦੇ ਜ਼ਿਲਿ੍ਹਆਂ ਕਪੂਰਥਲਾ, ਜਲੰਧਰ, ਹੁਸਿਆਰਪੁਰ ਅਤੇ ਨਵਾਂ ਸਹਿਰ ਨੂੰ  10.3 ਘੰਟਿਆਂ ਦੇ ਮੁਕਾਬਲੇ ਔਸਤਨ 11.0 ਘੰਟੇ ਬਿਜਲੀ ਸਪਲਾਈ ਮਿਲੀ |
ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਦਸਿਆ ਕਿ ਇਸੇ ਸਮੇਂ ਦੌਰਾਨ ਦਖਣੀ ਜ਼ੋਨ ਦੇ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ ਜ਼ਿਲਿ੍ਹਆਂ ਨੂੰ  ਔਸਤਨ 10.2 ਘੰਟੇ ਬਿਜਲੀ ਸਪਲਾਈ ਮਿਲੀ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement