
ਪਤਨੀ ਨੇ ਸਹੁਰੇ ਜਾਣ ਤੋਂ ਕੀਤਾ ਇਨਕਾਰ, ਪਤੀ ਨੇ ਕੀਤੀ ਖ਼ੁਦਕੁਸ਼ੀ
ਸਾਲਿਆਂ ਵਿਰੁਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ
ਗੜ੍ਹਸ਼ੰਕਰ, 5 ਜੁਲਾਈ (ਪੰਕਜ ਨਾਂਗਲਾ) : ਗੜ੍ਹਸ਼ੰਕਰ ਦੇ ਪਿੰਡ ਸਾਧੋਵਾਲ ਦੇ 32 ਸਾਲਾ ਨÏਜਵਾਨ ਨੇ ਐਤਵਾਰ ਰਾਤ ਨੂੰ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ¢ ਗੜ੍ਹਸ਼ੰਕਰ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਹੁਸਨ ਲਾਲ ਪੁੱਤਰ ਪ੍ਰੀਤੂ ਨਿਵਾਸੀ ਸਾਧੋਵਾਲ ਨੇ ਦਸਿਆ ਕਿ ਉਸ ਦੇ 32 ਸਾਲਾ ਬੇਟੇ ਨਰਿੰਦਰ ਕੁਮਾਰ ਦਾ ਵਿਆਹ ਨਿਸ਼ਾ ਬੇਟੀ ਸ਼ਿੰਗਾਰਾ ਰਾਮ ਨਾਲ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਹੰਸਰੋ ਵਿਚ ਹੋਇਆ ਸੀ ਅਤੇ ਗਰਭਵਤੀ ਹੋਣ ਕਾਰਨ ਉਸ ਦੀ ਪਤਨੀ ਅਪਣੇ ਪੇਕੇ ਘਰ ਰਹਿ ਰਹੀ ਸੀ¢ ਹੁਸਨ ਲਾਲ ਨੇ ਦਸਿਆ ਕਿ 15 ਦਿਨ ਪਹਿਲਾਂ ਉਹ ਅਪਣੇ ਬੇਟੇ ਨਰਿੰਦਰ ਕੁਮਾਰ ਨਾਲ ਨਿਸ਼ਾ ਨੂੰ ਲੈਣ ਲਈ ਗਿਆ ਸੀ ਪਰ ਨਰਿੰਦਰ ਦੇ ਸਹੁਰਿਆਂ ਨੇ ਉਸ ਦੀ ਨੂੰ ਹ ਨੂੰ ਭੇਜਣ ਤੋਂ ਇਨਕਾਰ ਕਰ ਦਿਤਾ¢ ਹੁਸਨ ਲਾਲ ਨੇ ਦਸਿਆ ਕਿ ਇਸ ਤੋਂ ਬਾਅਦ ਨਰਿੰਦਰ ਕੁਮਾਰ 3 ਜੁਲਾਈ ਨੂੰ ਅਪਣੇ ਸਹੁਰੇ ਘਰ ਪਹੁੰਚਿਆ, ਤਾਂ ਉਸ ਦੇ ਸਾਲਿਆਂ ਨੇ ਉਸ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰ ਕੇ ਭਜਾ ਦਿਤਾ | ਹੁਸਨ ਲਾਲ ਨੇ ਦੋਸ਼ ਲਾਇਆ ਕਿ ਉਸ ਦਾ ਲੜਕਾ ਨਰਿੰਦਰ ਕੁਮਾਰ ਅਪਣੇ ਸਾਲਿਆਂ ਤੋਂ ਕੁੱਟਮਾਰ ਕਰ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਇਆ ਹੈ, ਇਸ ਲਈ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ¢ ਗੜ੍ਹਸ਼ੰਕਰ ਥਾਣਾ ਦੇ ਐਸ.ਐਚ.ਓ ਇਕਬਾਲ ਸਿੰਘ ਨੇ ਦਸਿਆ ਕਿ ਹੁਸਨ ਲਾਲ ਦੀ ਸ਼ਿਕਾਇਤ 'ਤੇ ਅਮਨ ਅਤੇ ਦੀਪਾ ਪੁੱਤਰ ਸ਼ਿੰਗਾਰਾ ਰਾਮ ਵਾਸੀ ਹੰਸਰੋ ਜ਼ਿਲ੍ਹਾ ਨਵਾਂਸ਼ਹਿਰ ਵਿਰੁਧ ਨਰਿੰਦਰ ਕੁਮਾਰ ਨੂੰ ਖ਼ੁਦਕੁਸ਼ੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ¢
ਮਿਰਤਕ ਨਰਿੰਦਰ ਕੁਮਾਰ ਦੀ ਫਾਈਲ ਫੋਟੋ¢