
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
ਜਲੰਧਰ: ਪੰਜਾਬ ਵਿਚ ਚੋਰਾਂ ਦੇਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਸੈਂਟਰਲ ਟਾਊਨ ’ਚੋਂ ਸਾਹਮਣੇ ਆਇਆ ਹੈ, ਜਿੱਥੇ ਗੀਤਾ ਮੰਦਿਰ ਵਾਲੀ ਗਲੀ ’ਚੋਂ ਚੋਰ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ।
PHOTO
ਜਾਣਕਾਰੀ ਮੁਤਾਬਕ ਤੇਲ ਕਾਰੋਬਾਰੀ ਪੰਕਜ ਮਾਟਾ ਨੇ ਪੈਸੇ ਦੇਣ ਲਈ ਹੋਰ ਕਾਰੋਬਾਰੀ ਨੂੰ ਬੁਲਾਇਆ ਸੀ, ਜਿਵੇਂ ਹੀ ਉਸ ਨੇ ਪੈਸਿਆਂ ਵਾਲਾ ਪੈਕੇਟ ਫੜਾਇਆ ਤਾਂ ਦੂਰ ਖੜ੍ਹਾ ਵਿਅਕਤੀ ਪੈਦਲ ਆਇਆ ਅਤੇ ਪੈਸਿਆਂ ਵਾਲਾ ਪੈਕੇਟ ਖੋਹ ਕੇ ਅੱਗੇ ਜਾ ਕੇ ਮੋਟਰਸਾਈਕਲ ’ਤੇ ਬੈਠ ਫਰਾਰ ਹੋ ਗਿਆ।
photo
ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਸੋਹੇਲ ਹੋਰ ਅਧਿਕਾਰੀਆਂ ਸਮੇਤ ਪਹੁੰਚੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।