ਜੂਨ ਮਹੀਨੇ 'ਚ ਬੇਰੁਜ਼ਗਾਰੀ ਦਰ ਵਧ ਕੇ 7.80% ਹੋਈ, ਸ਼ਹਿਰਾਂ ਦੀ ਤੁਲਨਾ ਵਿਚ ਪਿੰਡਾਂ ਦੀ ਹਾਲਤ ਜ਼ਿਆਦਾ ਖਰਾਬ
Published : Jul 6, 2022, 9:53 am IST
Updated : Jul 6, 2022, 9:53 am IST
SHARE ARTICLE
Unemployment rate in India rises to 7.8% in June
Unemployment rate in India rises to 7.8% in June

ਸ਼ਹਿਰੀ ਖੇਤਰਾਂ ਵਿਚ ਸਥਿਤੀ ਥੋੜ੍ਹੀ ਬਿਹਤਰ ਹੈ ਅਤੇ ਬੇਰੁਜ਼ਗਾਰੀ ਦੀ ਦਰ ਮਈ ਵਿਚ 7.12 ਫੀਸਦੀ ਦੇ ਮੁਕਾਬਲੇ 7.3 ਫੀਸਦੀ ਦਰਜ ਕੀਤੀ ਗਈ।


ਨਵੀਂ ਦਿੱਲੀ: ਜੂਨ 'ਚ ਦੇਸ਼ 'ਚ ਬੇਰੋਜ਼ਗਾਰੀ ਦਰ ਵਧ ਕੇ 7.80 ਫੀਸਦੀ ਹੋ ਗਈ। ਪਿਛਲੇ ਮਹੀਨੇ ਖਾਸ ਕਰਕੇ ਖੇਤੀਬਾੜੀ ਖੇਤਰ ਵਿਚ 1.3 ਕਰੋੜ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ, ਜਿਸ ਕਾਰਨ ਬੇਰੁਜ਼ਗਾਰੀ ਵਧੀ ਹੈ। ਆਰਥਿਕ ਖੋਜ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਅੰਕੜਿਆਂ ਅਨੁਸਾਰ ਪੇਂਡੂ ਖੇਤਰਾਂ ਵਿਚ ਬੇਰੁਜ਼ਗਾਰੀ ਦੀ ਦਰ ਮਈ ਵਿਚ 7.30 ਫੀਸਦੀ ਦੇ ਮੁਕਾਬਲੇ ਜੂਨ ਵਿਚ ਵਧ ਕੇ 8.03 ਫੀਸਦੀ ਹੋ ਗਈ। ਸ਼ਹਿਰੀ ਖੇਤਰਾਂ ਵਿਚ ਸਥਿਤੀ ਥੋੜ੍ਹੀ ਬਿਹਤਰ ਹੈ ਅਤੇ ਬੇਰੁਜ਼ਗਾਰੀ ਦੀ ਦਰ ਮਈ ਵਿਚ 7.12 ਫੀਸਦੀ ਦੇ ਮੁਕਾਬਲੇ 7.3 ਫੀਸਦੀ ਦਰਜ ਕੀਤੀ ਗਈ।

UnemploymentUnemployment

CMIE ਦੇ ਮੈਨੇਜਿੰਗ ਡਾਇਰੈਕਟਰ ਮਹੇਸ਼ ਵਿਆਸ ਨੇ ਏਜੰਸੀ ਨੂੰ ਦੱਸਿਆ, " ਬਿਨ੍ਹਾਂ ਲਾਕਡਾਊਨ ਵਾਲੇ ਮਹੀਨੇ ਵਿਚ ਰੁਜ਼ਗਾਰ ਵਿਚ ਅਜਿਹੀ ਕਮੀ ਸਭ ਤੋਂ ਵੱਡੀ ਗਿਰਾਵਟ ਹੈ। ਇਹ ਮੁੱਖ ਤੌਰ 'ਤੇ ਪਿੰਡਾਂ ਵਿਚ ਅਤੇ ਮੌਸਮੀ ਹੈ। ਪਿੰਡਾਂ ਵਿਚ ਖੇਤੀਬਾੜੀ ਖੇਤਰ ਦੀਆਂ ਗਤੀਵਿਧੀਆਂ ਸੁਸਤ ਹਨ ਅਤੇ ਜੁਲਾਈ ਵਿਚ ਸ਼ੁਰੂ ਹੋਣ ਵਾਲੀ ਬਿਜਾਈ ਨਾਲ ਸਥਿਤੀ ਦੇ ਉਲਟ ਹੋਣ ਦੀ ਉਮੀਦ ਹੈ।  

Unemployment in IndiaUnemployment in India

ਵਿਆਸ ਨੇ ਕਿਹਾ ਕਿ ਹੋਰ ਵਰਕਰ ਲੇਬਰ ਮਾਰਕੀਟ ਤੋਂ ਬਾਹਰ ਹਨ। ਕਰਮਚਾਰੀਆਂ ਵਿਚ ਇਕ ਕਰੋੜ ਦੀ ਕਮੀ ਆਈ ਹੈ। ਉਹਨਾਂ ਕਿਹਾ ਕਿ ਇਹ ਕਮੀ ਮੁੱਖ ਤੌਰ 'ਤੇ ਅਸੰਗਠਿਤ ਖੇਤਰ 'ਚ ਆਈ ਹੈ। ਇਹ ਸ਼ਾਇਦ ਵੱਡੇ ਪੱਧਰ 'ਤੇ ਮਜ਼ਦੂਰ ਪਰਵਾਸ ਦਾ ਮਾਮਲਾ ਹੈ ਨਾ ਕਿ ਆਰਥਿਕ ਮੰਦੀ ਦਾ। ਵਿਆਸ ਨੇ ਕਿਹਾ, "ਇਹ ਚਿੰਤਾਜਨਕ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਕਾਮੇ ਮਾਨਸੂਨ ਤੋਂ ਪ੍ਰਭਾਵਿਤ ਹੋਏ ਹਨ।" ਉਹਨਾਂ ਕਿਹਾ ਕਿ ਦੂਸਰਾ ਚਿੰਤਾਜਨਕ ਅੰਕੜਾ ਜੂਨ 2022 ਵਿਚ ਤਨਖਾਹਦਾਰ ਕਰਮਚਾਰੀਆਂ ਦੀਆਂ 25 ਲੱਖ ਨੌਕਰੀਆਂ ਦੀ ਕਟੌਤੀ ਹੈ।

Unemployment, youth and drugs: Delhi and Punjab can work together to find a solutionUnemployment

ਜੂਨ 'ਚ ਤਨਖਾਹ ਵਾਲੀਆਂ ਨੌਕਰੀਆਂ 'ਚ ਕਟੌਤੀ ਨੂੰ ਲੈ ਕੇ ਵੀ ਚਿੰਤਾ ਵਧ ਗਈ ਹੈ। ਸਰਕਾਰ ਨੇ ਹਥਿਆਰਬੰਦ ਬਲਾਂ ਦੀ ਮੰਗ ਘਟਾ ਦਿੱਤੀ ਅਤੇ ਪ੍ਰਾਈਵੇਟ ਇਕੁਇਟੀ-ਫੰਡ ਵਾਲੀਆਂ ਨੌਕਰੀਆਂ ਦੇ ਮੌਕੇ ਘਟਣੇ ਸ਼ੁਰੂ ਹੋ ਗਏ। ਅੰਕੜਿਆਂ ਅਨੁਸਾਰ ਸਭ ਤੋਂ ਵੱਧ ਬੇਰੁਜ਼ਗਾਰੀ ਦਰ 30.6 ਫੀਸਦੀ ਹਰਿਆਣਾ ਵਿਚ ਰਹੀ। ਇਸ ਤੋਂ ਬਾਅਦ ਰਾਜਸਥਾਨ ਵਿਚ 29.8 ਫੀਸਦੀ, ਅਸਾਮ ਵਿਚ 17.2 ਫੀਸਦੀ, ਜੰਮੂ-ਕਸ਼ਮੀਰ ਵਿਚ 17.2 ਫੀਸਦੀ ਅਤੇ ਬਿਹਾਰ ਵਿਚ 14 ਫੀਸਦੀ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement