Punjab News : ਕੈਨੇਡਾ ਜਾ ਕੇ ਮੁੱਕਰੀ ਇਕ ਹੋਰ ਪੰਜਾਬਣ, ਸਹੁਰਿਆਂ ਦੇ ਪੈਸੇ ਲਗਵਾ ਕੇ ਘਰਵਾਲੇ ਨੂੰ ਕੀਤਾ ਬਲੌਕ

By : BALJINDERK

Published : Jul 6, 2024, 4:21 pm IST
Updated : Jul 6, 2024, 4:21 pm IST
SHARE ARTICLE
ਵਿਆਹ ਦੀ ਤਸਵੀਰ
ਵਿਆਹ ਦੀ ਤਸਵੀਰ

Punjab News : ਹੁਣ ਦਰ-ਦਰ ਦੀ ਠੋਕਰਾਂ ਖਾ ਰਿਹਾ ਸਹੁਰਾ ਪ੍ਰਵਾਰ

Punjab News : ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ੀ ਧਰਤੀ ’ਤੇ ਜਾ ਕੇ ਆਪਣਾ ਭਵਿੱਖ ਸਵਾਰਨ ਦੀ ਦੌੜ ਲੱਗੀ ਹੋਈ ਹੈ ਪਰ ਇਹ ਦੌੜ ਕਈਆਂ ਦੇ ਲਈ ਠੱਗੀ ਸਾਬਿਤ ਹੋ ਰਹੀ ਹੈ। ਇਸ ਤਰ੍ਹਾਂ ਦਾ ਠੱਗੀ ਦਾ ਸ਼ਿਕਾਰ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦਾ ਪਰਿਵਾਰ ਹੋਇਆ ਹੈ। ਪੀੜਤ ਪਰਿਵਾਰ ਨੇ ਆਪਣੇ ਪੁੱਤਰ ਗੁਰਜਿੰਦਰ ਸਿੰਘ ਅਤੇ ਲੜਕੀ ਅਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਪਰਿਵਾਰ ਵੱਲੋਂ ਲੜਕੀ ਨੂੰ ਬਾਹਰ ਭੇਜਣ ਦੇ ਲਈ ਕਰੀਬ 27 ਲੱਖ ਦੀ ਰਾਸ਼ੀ ਖਰਚੀ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਦਾ ਨੰਬਰ ਹੀ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ। ਪੜਤਾਲ ਉਪਰੰਤ ਜਿਸ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੀ ਪੜਤਾਲ ਜਾਰੀ ਹੈ। ਪੀੜਤ ਲੜਕੇ ਅਤੇ ਉਸਦੇ ਪਿਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜੋ:Nita Ambani : ਪੁੱਤ ਦੇ ਸੰਗੀਤ ਸਮਾਰੋਹ ’ਚ ਨੀਤਾ ਅੰਬਾਨੀ ਗੁਲਾਬੀ ਰੰਗ ਦਾ ਲਹਿੰਗਾ ਤੇ ਗਹਿਣੇ ਪਾ ਕੇ ਪਹੁੰਚੀ, ਵੇਖੋ ਤਸਵੀਰਾਂ 

ਜ਼ਿਕਰਯੋਗ ਹੈ ਕਿ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਲੜਕੇ ਗੁਰਜਿੰਦਰ ਸਿੰਘ ਦਾ ਵਿਆਹ ਨਾਭਾ ਬਲਾਕ ਦੇ ਪਿੰਡ ਅਗੇਤੀ ਦੀ ਲੜਕੀ ਅਮਨਪ੍ਰੀਤ ਕੌਰ ਨਾਲ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ। ਲੜਕੀ ਵੱਲੋਂ ਪਹਿਲਾਂ ਹੀ ਆਈਲੈਟਸ ਕੀਤੀ ਹੋਈ ਸੀ ਪਰ ਲੜਕੀ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਲੜਕੇ ਨੂੰ ਕੈਨੇਡਾ ਭੇਜ ਸਕਣ, ਸਹੁਰਾ ਪਰਿਵਾਰ ਵੱਲੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਆਪਣੀ ਨੂੰਹ ਅਮਨਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਗਿਆ। ਲੜਕੀ ਨੇ ਕੈਨੇਡਾ ਜਾ ਕੇ ਆਪਣੇ ਪਤੀ ਅਤੇ ਪਰਿਵਾਰ ਨੂੰ ਫੋਨ ਹੀ ਨਹੀਂ ਕੀਤਾ ਅਤੇ ਉਨ੍ਹਾਂ ਦਾ ਫੋਨ ਬਲਾਕ ਲਿਸਟ ਵਿਚ ਪਾ ਦਿੱਤਾ ਅਤੇ ਹੁਣ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਸਾਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਦੀ ਤਫਤੀਸ਼ ਤੋਂ ਬਾਅਦ ਹੀ ਲੜਕੀ ਦੇ ਮਾਤਾ ਪਿਤਾ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। 

ਇਹ ਵੀ ਪੜੋ:Punjab News : ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਲੈਣ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ

ਇਸ ਮੌਕੇ ’ਤੇ ਪੀੜਤ ਦੇ ਪਿਤਾ ਜਗਤਾਰ ਸਿੰਘ ਨੇ ਕਿਹਾ ਕਿ ਲੜਕੀ ਵਿਦੇਸ਼ ਜਾਣ ਤੋਂ ਬਾਅਦ ਲੜਕੇ ਨੂੰ ਬੁਲਾਵੇਗੀ ਪਰ ਉਸ ਨੇ ਸਾਡੇ ਨਾਲ ਬਹੁਤ ਵੱਡਾ ਧੌਖਾ ਕੀਤਾ ਹੈ। ਉਸ ਨੇ ਸਾਡਾ ਫੋਨ ਹੀ ਬੰਦ ਕਰ ਦਿੱਤਾ ਹੈ ਅਸੀਂ ਲੋਨ ਲੈ ਕੇ ਉਸਨੂੰ ਬਾਹਰ ਭੇਜਿਆ ਸੀ। ਲੜਕੀ ਦਾ ਪਰਿਵਾਰ 27 ਲੱਖ ਰੁਪਏ ਦੀ ਰਾਸ਼ੀ ਦੇਣ ਤੋਂ ਮੁੱਕਰ ਗਏ ਹਨ, ਜਿਸ ਦੇ ਸਬੂਤ ਸਾਡੇ ਕੋਲ ਹਨ। ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਸਾਡੇ ਪੈਸੇ ਵਾਪਸ ਦਵਾਏ ਜਾਣ।
ਇਸ ਮੌਕੇ ’ਤੇ ਪੁਲਿਸ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਨੇ ਆਪਣੇ ਪੁੱਤਰ ਦਾ ਵਿਆਹ ਅਮਨਪ੍ਰੀਤ ਕੌਰ ਨਾਲ ਕੀਤਾ ਸੀ ਅਤੇ ਵਿਦੇਸ਼ ਭੇਜਣ ਦਾ ਸਾਰਾ ਹੀ ਖਰਚਾ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਅਤੇ ਲੜਕੀ ਨੇ ਕੈਨੇਡਾ ਪਹੁੰਚ ਕੇ ਲੜਕੇ ਨੂੰ ਨਹੀਂ ਬੁਲਾਇਆ ਅਤੇ ਇਹਨਾਂ ਦਾ ਲੱਖਾਂ ਰੁਪਏ ਦਾ ਖਰਚ ਹੋਇਆ ਹੈ ਅਤੇ ਉਚ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

(For more news apart from Another Punjabi who went to Canada and blocked har husband number News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement