
Nabha News: ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ
Husband and wife commit suicide Nabha News: ਨਾਭਾ ਹਲਕੇ ਦੇ ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਸ਼੍ਰੀਨਗਰ (ਪੂਣੀਵਾਲ) ਵਿਚ ਰਹਿੰਦੇ ਪਤੀ-ਪਤਨੀ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਪੁੱਤਰ ਹਰਭਜਨ ਸਿੰਘ ਉਮਰ ਕਰੀਬ 40-42 ਸਾਲ ਵਾਸੀ ਸ਼੍ਰੀਨਗਰ ਪੂਣੀਵਾਲ ਨੇ ਬੀਤੀ 3 ਜੁਲਾਈ ਨੂੰ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦਕਿ ਉਸ ਦੀ ਪਤਨੀ ਨੇ ਵੀ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਨੇ ਖ਼ੁਦਕਸ਼ੀ ਤੋਂ ਪਹਿਲਾਂ ਵੀਡਿੳ ਬਣਾ ਕੇ ਭੇਜੀ ਅਤੇ ਉਸ ਤੋਂ ਬਾਅਦ ਖ਼ੁਦਕਸ਼ੀ ਕਰ ਲਈ। ਥਾਣਾ ਭਾਦਸੋਂ ਵਿਚ ਗੁਰਮੀਤ ਸਿੰਘ ਭਰਾ ਯਾਦਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਭਰਾ ਗੁਰਮੀਤ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਕਰਨੈਲ ਸਿੰਘ ਵਾਸੀ ਪਿੰਡ ਬੁੱਗਾ ਖੁਰਦ ਵਿਖੇ 2004 ਵਿਚ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ।
ਮ੍ਰਿਤਕ ਗੁਰਮੀਤ ਸਿੰਘ ਨੇ ਮੋਬਾਈਲ ’ਤੇ ਵੀਡਿੳ ਬਣਾ ਕੇ ਅਪਣੀ ਮੌਤ ਦਾ ਜ਼ਿੰਮੇਵਾਰ ਪਤਨੀ ਮਨਪ੍ਰੀਤ ਕੌਰ, ਸਾਂਢੂ ਹਨੀ, ਸੱਸ ਜਸਬੀਰ ਕੌਰ, ਭਰਾ ਦੀ ਘਰਵਾਲੀ ਰਾਣੀ ਨੂੰ ਦਸਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਉਧਰ ਮ੍ਰਿਤਕਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ।
ਨਾਭਾ ਤੋਂ ਬਲਵੰਤ ਹਿਆਣਾ ਦੀ ਰਿਪੋਰਟ