
Sutlej River : ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ, ਨਦੀਆਂ ਦਰਿਆਵਾਂ ਦੇ ਕਿਨਾਰਿਆਂ ਤੋਂ ਦੂਰ ਜਾਣ ਦੀ ਕੀਤੀ ਅਪੀਲ
Sutlej River News in Punjabi : ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਸਵਾ ਨਦੀ ਵਿੱਚੋਂ ਭਾਰੀ ਪਾਣੀ ਆ ਰਿਹਾ ਹੈ।ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਹ ਪੈਣ ਕਾਰਨ ਸਾਰਾ ਪਾਣੀ ਪੰਜਾਬ ਦੇ ਨਿਚਲੇ ਇਲਾਕੇ ਵਿੱਚ ਪਹੁੰਚਦਾ ਹੈ। ਨੰਗਲ ਅਤੇ ਅਨੰਦਪੁਰ ਸਾਹਿਬ ਦੇ ਦਰਜਨਾਂ ਪਿੰਡਾਂ ’ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਬੁਰਜ ਵਿੱਚ ਕਈ ਘਰਾਂ ਵਿਚ ਪਾਣੀ ਆ ਵੜਿਆ ਹੈ।
ਪ੍ਰਸ਼ਾਸਨ ਵੱਲੋਂ ਦਰਿਆਵਾਂ ਕੰਢੇ ਵੱਸਦੇ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਆਪਣਾ ਜਰੂਰੀ ਆ ਸਮਾਨ ਇਕੱਠਾ ਕਰਨ ਲਈ ਕਿਹਾ ਗਿਆ ਹੈ । ਨਦੀਆਂ ਦਰਿਆਵਾਂ ਦੇ ਕਿਨਾਰਿਆਂ ਤੋਂ ਦੂਰ ਜਾਣ ਦੀ ਅਪੀਲ ਵੀ ਕੀਤੀ ਗਈ ਹੈ।
(For more news apart from Water level in Sutlej River increased, Flood threat in dozens of villages of Nangal and Anandpur Sahib News in Punjabi, stay tuned to Rozana Spokesman)