
ਅਧਿਆਪਕ ਨੂੰ ਸਮਾਜ ਵਿੱਚ ਗੁਰੁ ਦਾ ਦਰਜਾ ਦਿੱਤਾਂ ਗਿਆ ਹੈ , ਜੇਕਰ ਅਧਿਆਪਕ ਨੇਕ ਨੀਅਤ ਨਾਲ ਸੇਵਾ ਕਰਨ ਤਾਂ ਸਿਖਿੱਆ ਦੇ ਮਿਆਰ ਵਿੱਚ ਕੋਈ ਵੀ ਕਮੀ ਨਹੀ ਆ ਸਕਦੀ..........
ਪੱਟੀ : ਅਧਿਆਪਕ ਨੂੰ ਸਮਾਜ ਵਿੱਚ ਗੁਰੁ ਦਾ ਦਰਜਾ ਦਿੱਤਾਂ ਗਿਆ ਹੈ , ਜੇਕਰ ਅਧਿਆਪਕ ਨੇਕ ਨੀਅਤ ਨਾਲ ਸੇਵਾ ਕਰਨ ਤਾਂ ਸਿਖਿੱਆ ਦੇ ਮਿਆਰ ਵਿੱਚ ਕੋਈ ਵੀ ਕਮੀ ਨਹੀ ਆ ਸਕਦੀ। ਇਹ ਪ੍ਰਗਟਾਵਾਂ ਪੰਜਾਬ ਸਰਕਾਰ ਦੇ ਸਿਖਿੱਆ, ਵਾਤਾਵਰਨ, ਅਤੇ ਫਰੀਡਮ ਫਾਈਟਰ ਮੰਤਰੀ ਓ.ਪੀ ਸੋਨੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਪੱਟੀ ਦੀ ਗਰਾਉਡ ਵਿੱਚ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਮੌਕੇ ਸੋਨੀ ਨੇ ਕਿਹਾ ਕਿ ਕਈ ਅਧਿਆਪਕ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਕਈ ਵਾਰ ਮੇਰੇ ਨਾਲ ਮੁਲਾਕਾਤ ਕੀਤੀ ਹੈ ਅਤੇ ਕਈ ਮੰਗਾ ਪੂਰੀਆਂ ਵੀ ਕੀਤੀਆਂ ਗਈਆਂ ਹਨ ਪਰ ਕਈ ਅਧਿਆਪਕ ਲੀਡਰਾਂ ਨੇ ਅਪਣੇ ਬਿਜਨਸ ਬਣਾ ਲਏ ਹਨ ਜੋ ਕਿ ਅਧਿਆਪਕ ਵਰਗ ਨੂੰ ਗੁਮਰਾਹ ਕਰਦੇ ਹਨ। ਹੁਣ ਸਰਕਾਰ ਵੱਲੋਂ ਸਿਖਿੱਆ ੁਵਿਭਾਗ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਧਰਨੇ ਤੇ ਜਾਣ ਵਾਲੇ ਅਧਿਆਪਕਾਂ ਨੂੰ ਸਜਾ ਜੇਕਰ ਕੰਮ ਨਹੀ ਤਨਖਾਹ ਵੀ ਨਹੀ ਲਾਗੂ ਹੋਵੇਗਾ। ਇਸ ਮੌਕੇ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 100 ਕਰੋੜ ਦੀ ਲਗਾਤ ਨਾਲ ਸਕੂਲਾਂ ਵਿੱਚ ਕਿਤਾਬਾਂ ਵੰਡੀਆਂ ਜਾ ਰਹੀਆਂ ਅਤੇ ਸਰਕਾਰ ਨੇ ਫੈਸਲਾਂ ਕੀਤਾ ਹੈ
ਕਿ ਕਿਤਾਬਾਂ ਇੱਕ ਮਹੀਨਾ ਪਹਿਲਾ ਹੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਖਾਣਾ, ਯੂਨੀਫਾਰਮ, ਤੇਜੀ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ।ਸਰਕਾਰੀ ਸਕੂਲਾ ਨੂੰ ਪ੍ਰਾਈਵੇਟ ਸਕੂਲਾ ਨਾਲੋਂ ਅੱਗੇ ਲੈ ਕਿ ਜਾਣਦਾ ਟੀਚਾ ਹੈ। ਇਸ ਮੌਕੇ ਵਿਧਾਇਕ ਗਿੱਲ ਵੱਲੋਂ ਮੰਗੀਆਂ ਗਈਆਂ ਮੰਗਾ ਸਬੰਧੀ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਪੰਜ ਕਰੋੜ ਰੂਪਿਆ ਦਿੱਤਾ ਗਿਆ ਹੈ ਅਤੇ ਜਲਦ ਹੀ ਹੋਰ ਪੰਜ ਕਰੋੜ ਦਾ ਪ੍ਰਬੰਧ ਕੀਤਾ ਜਾਵੇਗਾ। ਜਲਦ ਹੀ ਸਕੂਲ਼ ਅੱਪਗ੍ਰੇਡ ਕੀਤੇ ਜਾਣਗੇ ਅਤੇ ਦੋ ਮਹੀਨੇ ਵਿੱਚ ਸਕੂਲਾ ਅੰਦਰ ਅਧਿਆਪਕ ਪੂਰੇ ਕੀਤੇ ਜਾਣਗੇ। ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਿਖਿੱਆ ਨਾ ਹੋਣ ਕਰਕੇ ਬੀਤੇ
ਦਸ ਸਾਲਾਂ ਅੰਦਰ 1800 ਨੌਜਵਾਨ ਨਸ਼ੇ ਦੀ ਭੇਂਟ ਚੜ ਗਏ ਅਤੇ 50000 ਬੇਰੁਜਗਾਰ ਹਨ। ਉਨ੍ਹਾਂ ਕਿਹਾ ਕਿ ਸਕੂਲ ਨਸ਼ੇ ਦੇ ਅੱਡੇ ਬਣ ਕਿ ਰਹਿ ਗਏ ਸਨ।
ਇਸ ਮੌਕੇ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਜਗਤਾਰ ਸਿੰਘ ਬੁਰਜ, ਪ੍ਰਿੰਸੀਪਲ ਹਰਦੀਪ ਸਿੰਘ, ਸੁਖਵਿੰਦਰ ਸਿੰਘ ਸਿੰਧੂ, ਨਵਰੀਤ ਸਿੰਘ ਜੱਲੇਵਾਲ, ਵਜੀਰ ਸਿੰਘ ਪਾਰਸ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ 'ਤੇ ਸਟੇਜ ਦਾ ਸੰਚਾਲਣ ਦਫਤਰ ਇਚਾਰਜ਼ ਵਜੀਰ ਸਿੰਘ ਪਾਰਸ ਨੇ ਕੀਤਾ। ਪ੍ਰਿੰਸੀਪਲ ਗੁਰਬਚਨ ਸਿੰਘ ਲਾਲੀ ਵੱਲੋ ਸਮਾਗਮ ਮੌਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।