
ਬਜ਼ੁਰਗ ਨੇ ਇਨਸਾਫ਼ ਦੀ ਕੀਤੀ ਮੰਗ
ਸਮਰਾਲਾ : ਸਮਰਾਲਾ ਦੇ ਪਿੰਡ ਨੌਲੜੀ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਤਿੰਨ ਪੁੱਤਾਂ ਦੇ 85 ਸਾਲਾਂ ਪਿਓ ਨੂੰ ਨੂੰਹ ਅਤੇ ਪੋਤਿਆਂ ਨੇ ਘਸੀਟ ਘਸੀਟ ਕੇ ਕੁੱਟਿਆ ਅਤੇ ਫਿਰ ਘਰੋਂ ਕੱਢ ਦਿੱਤਾ।
85 year old grandfather
ਸਰਕਾਰੀ ਹਸਪਤਾਲ ਸਮਰਾਲਾ ਵਿਖੇ ਜੇਰੇ ਇਲਾਜ ਪੀੜਤ ਬਜ਼ੁਰਗ ਸ਼ੇਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਤੇ ਪੋਤਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਘਰੋਂ ਕੱਢ ਦਿੱਤਾ।
85 year old grandfather
ਉਹ ਪਹਿਲਾਂ ਵੀ ਉਸ ਨਾਲ ਤੇ ਉਸਦੀ ਪਤੀ ਨਾਲ ਕੁੱਟਮਾਰ ਕਰ ਚੁੱਕੇ ਹਨ। ਰੋਂਦੇ ਹੋਏ ਬਜ਼ੁਰਗ ਸ਼ੇਰ ਸਿੰਘ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਪਰਮਾਤਮਾ ਉਸ ਨੂੰ ਮੌਤ ਦੇ ਦੇਵੇ। ਬਜ਼ੁਰਗ ਨੇ ਇਨਸਾਫ਼ ਦੀ ਮੰਗ ਕੀਤੀ ਹੈ।
85 year old grandfather