
ਪੇਗਾਸਸ ਅਤੇ ਰੁਜ਼ਗਾਰ ਦੇ ਮੁੱਦੇ ’ਤੇ ਯੂਥ ਕਾਂਗਰਸ ਨੇ ਕੀਤਾ ਸੰਸਦ ਦਾ ਘਿਰਾਉ
ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੁਛਾੜਾਂ, 589 ਲੋਕ
ਨਵੀਂ ਦਿੱਲੀ, 5 ਅਗੱਸਤ : ਪੈਗਾਸਸ ਜਾਸੂਸੀ ਮਾਮਲਾ ਅਤੇ ਮਹਿੰਗਾਈ ਦੇ ਮੁੱਦੇ ’ਤੇ ਯੂਥ ਕਾਂਗਰਸ ਨੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਹਜ਼ਾਰਾਂ ਵਰਕਰ ਸੰਸਦ ਦਾ ਘਿਰਾਉ ਕਰਨ ਆਏ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੁਛਾੜਾਂ ਕੀਤੀਆਂ। ਰਾਹੁਲ ਗਾਂਧੀ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਇਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਮਜ਼ਦੂਰ ਦਿੱਲੀ ਪਹੁੰਚੇ। ਪ੍ਰਦਰਸ਼ਨ ਦੌਰਾਨ ਕਾਂਗਰਸ ਸੰਸਦ ਮੈਂਬਰ ਦਿਗਵਿਜੇ ਸਿੰਘ ਅਤੇ ਰਾਮਿਆ ਹਰਿਦਾਸ ਸਮੇਤ 589 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਨੂੰ ਬਾਅਦ ਵਿਚ ਛੱਡ ਦਿਤਾ ਗਿਆ। ਪੁਲਿਸ ਨੇ ਦਸਿਆ ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਕਾਂਗਰਸ ਦੇ ਚਾਰ ਵਿਧਾਇਕ ਸ਼ਾਮਲ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੈਗਾਸਸ ਜਾਸੂਸੀ ਮਾਮਲਾ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਕੇਂਦਰ ’ਚ ‘ਹਮ ਦੋ, ਹਮਾਰੇ ਦੋ ਦੀ ਸਰਕਾਰ’ ਦੇ ਰਹਿੰਦੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ। ਉਨ੍ਹਾਂ ਨੇ ਭਾਰਤੀ ਯੂਥ ਕਾਂਗਰਸ ਦੇ ‘ਸੰਸਦ ਘਿਰਾਉ’ ਪ੍ਰੋਗਰਾਮ ’ਚ ਇਹ ਦੋਸ਼ ਵੀ ਲਗਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੈਗਾਸਸ ਜਾਸੂਸੀ ਸਪਾਈਵੇਅਰ ਦੇ ‘ਆਈਡੀਆ’ (ਵਿਚਾਰ) ਨੂੰ ਹਰ ਨੌਜਵਾਨ ਦੇ ਮੋਬਾਈਲ ’ਚ ਪਾ ਦਿਤਾ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਨੌਜਵਾਨ ਵਰਕਰਾਂ ਨੂੰ ਪੁਲਿਸ ਨੇ ਜੰਤਰ-ਮੰਤਰ ਨੇੜੇ ਰੋਕ ਦਿਤਾ। ਯੂਥ ਕਾਂਗਰਸ ਦੇ ਇਸ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੇ ਰਾਹੁਲ ਨੇ ਕਿਹਾ,‘‘ਇਸ ਸਰਕਾਰ ਦੀ ਟੀਚਾ ਨੌਜਵਾਨਾਂ ਦੀ ਆਵਾਜ਼ ਦਬਾਉਣਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਹਿੰਦੁਸਤਾਨ ਦੇ ਨੌਜਵਾਨ ਨੇ ਅਪਣੇ ਦਿਲ ਦੀ ਗੱਲ ਬੋਲਣੀ ਸ਼ੁਰੂ ਕਰ ਦਿਤੀ, ਸੱਚਾਈ ਬੋਲਣੀ ਸ਼ੁਰੂ ਕਰ ਦਿਤੀ ਤਾਂ ਨਰਿੰਦਰ ਮੋਦੀ ਸਰਕਾਰ ਚਲੀ ਜਾਵੇਗੀ।’’
ਕਾਂਗਰਸ ਨੇਤਾ ਨੇ ਦਾਅਵਾ ਕੀਤਾ,‘‘ਨਰਿੰਦਰ ਮੋਦੀ ਜੀ ਨੇ ਸਿਰਫ਼ ਮੇਰੇ ਫ਼ੋਨ ਅੰਦਰ ਨਹੀਂ ਸਗੋਂ ਹਿੰਦੁਸਤਾਨ ਦੇ ਹਰ ਨੌਜਵਾਨ ਦੇ ਫ਼ੋਨ ਅੰਦਰ ਪੈਗਾਸਸ ਦਾ ਆਈਡੀਆ ਪਾਇਆ ਹੈ। ਇਹ ਆਈਡੀਆ ਆਵਾਜ਼ ਦਬਾਉਣ ਦਾ ਹੈ। ਯੂਥ ਕਾਂਗਰਸ ਦਾ ਕੰਮ ਨੌਜਵਾਨ ਦੀ ਆਵਾਜ਼ ਚੁੱਕਣ ਦਾ ਹੈ। ਅਸੀਂ ਨੌਜਵਾਨਾਂ ਦੀ ਆਵਾਜ ਦੱਬਣ ਨਹੀਂ ਦੇਵਾਂਗੇ।’’ ਉਨ੍ਹਾਂ ਨੌਜਵਾਨ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ,‘‘ਜੋ ‘ਹਮ ਦੋ, ਹਮਾਰੇ ਦੋ ਦੀ ਸਰਕਾਰ’ ਤੋਂ ਦੁਖੀ ਹੈ, ਉਨ੍ਹਾਂ ਦੀ ਆਵਾਜ਼ ਤੁਸੀਂ ਤੇਜ਼ੀ ਨਾਲ ਉਠਾਉ।’’