ਦੇਸ਼ ’ਚ ਰੀਤੀ-ਰਿਵਾਜਾਂ ਅਤੇ ਅੰਧਵਿਸ਼ਵਾਸ ਦੇ ਨਾਂ ’ਤੇ ਬਲੀ ਚੜ੍ਹਾਏ ਜਾ
Published : Aug 6, 2021, 12:40 am IST
Updated : Aug 6, 2021, 12:40 am IST
SHARE ARTICLE
image
image

ਦੇਸ਼ ’ਚ ਰੀਤੀ-ਰਿਵਾਜਾਂ ਅਤੇ ਅੰਧਵਿਸ਼ਵਾਸ ਦੇ ਨਾਂ ’ਤੇ ਬਲੀ ਚੜ੍ਹਾਏ ਜਾ

ਨਵੀਂ ਦਿੱਲੀ, 5 ਅਗੱਸਤ : ਵਰਲਡ ਵਾਈਲਡ ਲਾਈਫ਼ ਫ਼ੰਡ (ਡਬਲਿਊ.ਡਬਲਿਊ.ਐਫ਼) ਇੰਡੀਆ ਨੇ ਕਿਹਾ ਕਿ ਉਲੂਆਂ ਦੀ 16 ਅਜੀਹੀਆਂ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਆਮਤੌਰ ’ਤੇ ਭਾਰਤ ’ਚ ਤਸਕਰੀ ਕੀਤੀ ਜਾਂਦੀ ਹੈ। ਇਹ ਪੰਛੀ ਅੰਧਵਿਸ਼ਵਾਸ਼ ਅਤੇ ਰੀਤੀ-ਰਿਵਾਜਾਂ ਦੀ ਬਲੀ ਚੜਦੇ ਹਨ। ਉਲੂਆਂ ਦੀ ਇਨ੍ਹਾਂ ਪ੍ਰਜਾਤੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਪਛਾਣ ’ਚ ਮਦਦ ਲਈ ‘ਟ੍ਰੈਫ਼ਿਕ’ ਅਤੇ ਡਬਲਿਊ.ਡਬਲਿਊ.ਐਫ਼-ਇੰਡੀਆ’ ਨੇ ਇਕ ਸੂਚਨਾਤਮਕ ਪੋਸਟਰ ਬਣਾਇਆ ਹੈ ਜਿਸ ਵਿਚ ਲਿਖਿਆ ਹੈ ‘ਗ਼ੈਰ ਕਾਨੂੰਨੀ ਜੰਗਲੀ ਜੀਵ ਵਪਾਰ’ ਤੋਂ ਪ੍ਰਭਾਵਤ : ਭਾਰਤ ਦੇ ਉਲੂ।’’ ਟ੍ਰੈਫ਼ਿਕ ਇਕ ਸੰਗਠਨ ਹੈ, ਜੋ ਇਹ ਯਕੀਨੀ ਕਰਨ ਦਾ ਕੰਮ ਕਰਦਾ ਹੈ ਕਿ ਜੰਗਲੀ ਜੀਵ ਵਪਾਰ ਕੁਦਰਤ ਦੀ ਰੱਖਿਆ ਖ਼ਤਰਾ ਨਾ ਹੋਵੇ। ਉਸ ਨੇ ਉਲੂਆਂ ਦੀਆਂ 16 ਪ੍ਰਜਾਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਆਮ ਤੌਰ ’ਤੇ ਭਾਰਤ ’ਚ ਤਸਕਰੀ ਕੀਤੀ ਜਾਂਦੀ ਹੈ।
ਟ੍ਰੈਫਿਕ ਦੇ ਭਾਰਤੀ ਦਫ਼ਤਰ ਦੇ ਮੁਖੀ ਡਾ. ਸਾਕੇਸ਼ ਬਡੋਲਾ ਨੇ ਕਿਹਾ,‘‘ਭਾਰਤ ’ਚ ਉਲੂਆਂ ਦਾ ਸ਼ਿਕਾਰ ਅਤੇ ਤਸਕਰੀ ਇਕ ਆਕਰਸ਼ਕ ਵਪਾਰ ਬਣ ਗਿਆ ਹੈ, ਜੋ ਅੰਧਵਿਸ਼ਵਾਸ ’ਤੇ ਟਿਕਿਆ ਹੈ।’’ ਸੰਗਠਨਾਂ ਨੇ ਕਿਹਾ,‘‘ਭਾਰਤ ’ਚ ਉਲੂ ਅੰਧਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਦੇ ਪੀੜਤ ਹਨ, ਜਿਨ੍ਹਾਂ ਦਾ ਪ੍ਰਚਾਰ ਹਮੇਸ਼ਾ ਸਥਾਨਕ ਤਾਂਤਰਿਕ ਕਰਦੇ ਹਨ।’’ ਉਨ੍ਹਾਂ ਦਸਿਆ ਕਿ ਦੁਨੀਆਂ ਭਰ ’ਚ ਪਾਈਆਂ ਜਾਣ ਵਾਲੀਆਂ ਉਲੂਆਂ ਦੀਆਂ ਕਰੀਬ 250 ਪ੍ਰਜਾਤੀਆਂ ’ਚੋਂ ਕਰੀਬ 36 ਪ੍ਰਜਾਤੀਆਂ ਭਾਰਤ ’ਚ ਪਾਈਆਂ ਜਾਂਦੀਆਂ ਹਨ। ਡਬਲਿਊ.ਡਬਲਿਊ.ਐਫ਼. ਇੰਡੀਆ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਹਰ ਸਾਲ ਸੈਂਕੜੇ ਪੰਛੀਆਂ ਦੀ ਅੰਧਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜਾਂ ਲਈ ਬਲੀ ਦਿਤੀ ਜਾਂਦੀ ਹੈ। ਡਬਲਿਊ.ਡਬਲਿਊ.ਐੱਫ. ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਉ.) ਰਵੀ ਸਿੰਘ ਅਨੁਸਾਰ ਉਲੂ ਸ਼ਿਕਾਰ ਕਰਨ ਵਾਲੇ ਪੰਛੀ ਹਨ। ਇਨ੍ਹਾਂ ਨੂੰ ਕਿਸਾਨ ਮਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੇਤਾਂ ਤੋਂ ਚੂਹਿਆਂ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ।     (ਏਜੰਸੀ)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement