ਅਗਲੇ 3 ਮਹੀਨਿਆਂ ’ਚ ਅਪਣੇ ਸੱਭ ਤੋਂ ਹੇਠਲੇ ਪੱਧਰ ’ਤੇ ਜਾ ਸਕਦਾ ਹੈ ਭਾਰਤੀ ਰੁਪਇਆ
Published : Aug 6, 2022, 7:25 am IST
Updated : Aug 6, 2022, 7:26 am IST
SHARE ARTICLE
image
image

ਅਗਲੇ 3 ਮਹੀਨਿਆਂ ’ਚ ਅਪਣੇ ਸੱਭ ਤੋਂ ਹੇਠਲੇ ਪੱਧਰ ’ਤੇ ਜਾ ਸਕਦਾ ਹੈ ਭਾਰਤੀ ਰੁਪਇਆ

ਨਵੀਂ ਦਿੱਲੀ, 5 ਅਗੱਸਤ : ਹਾਲ ਹੀ ’ਚ ਭਾਰਤੀ ਰੁਪਏ ’ਚ 80 ਰੁਪਏ ਦੇ ਲਗਭਗ ਥੋੜ੍ਹੀ ਰਿਕਵਰੀ ਦੇਖਣ ਨੂੰ ਮਿਲ ਰਹੀ ਸੀ। ਵੀਰਵਾਰ ਨੂੰ ਰੁਪਏ ਨੇ ਹਲਕੀ ਬੜ੍ਹਤ ਨਾਲ 79.68 ਦੇ ਪੱਧਰ ’ਤੇ ਵਪਾਰ ਕੀਤਾ। ਹੁਣ ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਆਉਣ ਵਾਲੇ 3 ਮਹੀਨਿਆਂ ’ਚ ਭਾਰਤੀ ਰੁਪਇਆ ਅਪਣੇ ਇਤਿਹਾਸਕ ਹੇਠਲੇ ਪੱਧਰ ’ਤੇ ਜਾ ਸਕਦਾ ਹੈ। ਇਹ ਗੱਲ ਰਾਈਟਰਜ਼ ਵਲੋਂ ਫ਼ਾਰੇਨ ਐਕਸਚੇਂਜ ਸਟ੍ਰੈਟੇਜਿਸਟ ਦਰਮਿਆਨ ਕਰਵਾਏ ਗਏ ਪੋਲ ਤੋਂ ਨਿਕਲ ਕੇ ਸਾਹਮਣੇ ਆਈ ਹੈ।
ਪੋਲ ’ਚ ਬਾਜ਼ਾਰ ਮਾਹਰਾਂ ਨੇ ਕਿਹਾ ਕਿ ਰੁਪਏ ’ਚ ਇਸ ਗਿਰਾਵਟ ਦਾ ਕਾਰਨ ਵਧਦਾ ਵਪਾਰ ਘਾਟਾ ਅਤੇ ਸੇਫ਼ ਹੈਵਨ ਸਮਝੇ ਜਾਣ ਵਾਲੇ ਯੂ. ਐਸ. ਡਾਲਰ ਵਲ ਦੁਨੀਆਂ ਭਰ ਦੀਆਂ ਕਰੰਸੀਆਂ ਦਾ ਵਧਦਾ ਪ੍ਰਵਾਹ ਹੈ। ਇਸ ਪੋਲ ’ਚ 40 ਵਿਸ਼ਲੇਸ਼ਕਾਂ ਨੇ ਹਿੱਸਾ ਲਿਆ। 40 ’ਚੋਂ 18 ਯਾਨੀ 50 ਫ਼ੀ ਸਦੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਗਲੇ 3 ਮਹੀਨਿਆਂ ’ਚ ਰੁਪਇਆ ਡਾਲਰ ਦੇ ਮੁਕਾਬਲੇ 80 ਦੇ ਪੱਧਰ ਨੂੰ ਪਾਰ ਕਰ ਜਾਵੇਗਾ ਜਦਕਿ ਇਸ ਤੋਂ ਪਹਿਲਾਂ ਜੁਲਾਈ ’ਚ ਕਰਵਾਏ ਗਏ ਪੋਲ ’ਚ ਸਿਰਫ਼ 30 ਫ਼ੀ ਸਦੀ ਵਿਸ਼ਲੇਸ਼ਕਾਂ ਦਾ ਅਜਿਹਾ ਮੰਨਣਾ ਸੀ।
ਜਦੋਂ ਵਿਸ਼ਲੇਸ਼ਕਾਂ ਤੋਂ ਪੁਛਿਆ ਗਿਆ ਕਿ ਅਗਲੇ ਤਿੰਨ ਮਹੀਨਿਆਂ ’ਚ ਡਾਲਰ ਦੇ ਮੁਕਾਬਲੇ ਰੁਪਏ ਦਾ ਹੇਠਲਾ ਪੱਧਰ ਕੀ ਹੋਵੇਗਾ ਤਾਂ ਇਨ੍ਹਾਂ ’ਚੋਂ 16 ਜਾਣਕਾਰਾਂ ਦਾ ਇਹ ਕਹਿਣਾ ਸੀ ਕਿ ਇਸ ਦੌਰਾਨ ਡਾਲਰ ਦੀ ਤੁਲਨਾ ’ਚ ਰੁਪਇਆ 79.75-81.80 ਦਰਮਿਆਨ ਰਹਿ ਸਕਦਾ ਹੈ। ਜਦੋਂ ਅਸੀਂ ਇਸ ਦਾ ਔਸਤ ਕਢਦੇ ਹਾਂ ਤਾਂ ਇਹ 80.50 ਹੁੰਦਾ ਹੈ ਪਰ ਜਾਣਕਾਰਾਂ ਨੇ ਇਹ ਵੀ ਕਿਹਾ ਕਿ ਬਹੁਤ ਕੁੱਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਆਰ. ਬੀ. ਆਈ. ਵਿਆਜ ਦਰਾਂ ’ਤੇ ਕੀ ਫ਼ੈਸਲਾ ਲੈਂਦਾ ਹੈ। ਰੁਪਇਆ ਕਰੀਬ ਇਕ ਮਹੀਨੇ ਤੋਂ 80.06 ਦੇ ਲਗਭਗ ਪ੍ਰਤੀ ਡਾਲਰ ’ਤੇ ਬਣਿਆ ਹੋਇਆ ਹੈ। ਬੀਤੇ ਮੰਗਲਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ 78.49 ’ਤੇ ਯਾਨੀ ਇਕ ਮਹੀਨਾ ਅਪਣੇ ਉਚ ਪੱਧਰ ’ਤੇ ਪਹੁੰਚਦਾ ਨਜ਼ਰ ਆਇਆ ਸੀ। ਇਸ ਨਾਲ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਥੋੜ੍ਹੀ ਰਾਹਤ ਮਿਲੀ ਹੈ। ਪਿਛਲੇ ਕੁੱਝ ਸਮੇਂ ਤੋਂ ਰੁਪਏ ਨੂੰ ਡਾਲਰ ਦੇ ਮੁਕਾਬਲੇ 80 ਦੇ ਲਗਭਗ ਬਣਾਈ ਰੱਖਣ ਲਈ ਆਰ. ਬੀ. ਆਈ. ਅਪਣੇ ਵਿਦੇਸ਼ੀ ਮੁਦਰਾ ਭੰਡਾਰ ’ਚੋਂ ਬਾਜ਼ਾਰ ’ਚ ਡਾਲਰ ਲਗਾ ਰਿਹਾ ਹੈ ਪਰ ਇਸ ਦੇ ਬਾਵਜੂਦ ਰੁਪਏ ’ਚ ਇਹ ਰਿਕਵਰੀ ਬਹੁਤ ਜ਼ਿਆਦਾ ਸਮੇਂ ਤਕ ਬਣੇ ਰਹਿਣ ਦੀ ਉਮੀਦ ਨਹੀਂ ਹੈ।
ਗਲੋਬਲ ਪੱਧਰ ’ਤੇ ਵਧਦੇ ਕੱਚੇ ਤੇਲ ਦੀ ਕੀਮਤ, ਯੂਕ੍ਰੇਨ-ਰੂਸ ਜੰਗ ਅਤੇ ਭਾਰਤ ਦਾ ਵਧਦਾ ਵਪਾਰ ਘਾਟਾ ਰੁਪਏ ਨੂੰ ਹੋਰ ਕਮਜ਼ੋਰ ਬਣਾ ਰਿਹਾ ਹੈ। ਐਚ. ਡੀ. ਐਫ਼. ਸੀ. ਬੈਂਕ ਦੀ ਸਾਕਸ਼ੀ ਗੁਪਤਾ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਚੀਨ ਦਰਮਿਆਨ ਤਾਇਵਾਨ ਨੂੰ ਲੈ ਕੇ ਹੋਏ ਵਿਵਾਦ ਨੇ ਵੀ ਯੂ. ਐਸ. ਡਾਲਰ ਨੂੰ ਹੋਰ ਚਮਕਾ ਦਿਤਾ ਹੈ। ਰਾਇਟਰਜ਼ ਵਲੋਂ ਕਰਵਾਏ ਗਏ ਇਸ ਪੋਲ ਦਾ ਇਕ ਨਤੀਜਾ ਇਹ ਵੀ ਹੈ ਕਿ ਸ਼ੁੱਕਰਵਾਰ ਨੂੰ ਆਉਣ ਵਾਲੇ ਆਰ. ਬੀ. ਆਈ. ਪਾਲਿਸੀ ਰੇਪੋ ਰੇਟ ’ਚ ਘੱਟ ਤੋਂ ਘੱਟ 0.35 ਫ਼ੀ ਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। (ਏਜੰਸੀ)
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement