ਸਬਜ਼ੀਆਂ ਤੇ ਫਲਾਂ ਦੇ ਸਿੱਧੇ ਮੰਡੀਕਰਨ ਲਈ ਭਗਵੰਤ ਮਾਨ ਸਰਕਾਰ ਵਲੋਂ ਰੋਡ ਮੈਪ ਤਿਆਰ ਕੀਤਾ ਜਾਵੇਗਾ : ਕੁਲਦੀਪ ਸਿੰਘ ਧਾਲੀਵਾਲ
Published : Aug 6, 2022, 7:36 am IST
Updated : Aug 6, 2022, 7:36 am IST
SHARE ARTICLE
image
image

ਸਬਜ਼ੀਆਂ ਤੇ ਫਲਾਂ ਦੇ ਸਿੱਧੇ ਮੰਡੀਕਰਨ ਲਈ ਭਗਵੰਤ ਮਾਨ ਸਰਕਾਰ ਵਲੋਂ ਰੋਡ ਮੈਪ ਤਿਆਰ ਕੀਤਾ ਜਾਵੇਗਾ : ਕੁਲਦੀਪ ਸਿੰਘ ਧਾਲੀਵਾਲ


ਚੰਡੀਗੜ੍ਹ, 5 ਅਗੱਸਤ (ਨਰਿੰਦਰ ਝਾਂਮਪੁਰ) : ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਵਾਲੀ ਸਰਕਾਰ ਵਲੋਂ ਅਗਲੇ ਪੰਜ ਸਾਲ ਵਿਚ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ ਲਈ ਠੋਸ ਕਦਮ ਉਠਾਏ ਜਾਣਗੇ ਜਿਨ੍ਹਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕੀਤਾ ਜਾਵੇਗਾ। 
ਅੱਜ ਇਥੇ ਪੰਜਾਬ ਭਵਨ ਵਿਖੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਕ ਉੱਚ ਪੱਧਰ ਵਫ਼ਦ ਅਤੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਸੀਨੀਅਰ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਦੁਨੀਆਂ ਭਰ ਦੇ ਖੇਤੀਬਾੜੀ ਮਾਹਰਾਂ ਨੂੰ ਸੱਦਾ ਦਿਤਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਬਦਲਵੇਂ ਲਾਹੇਵੰਦ ਹੱਲ ਲਈ ਸੁਝਾਅ ਦੇਣ ਜਿਨ੍ਹਾਂ ਨੂੰ ਲਾਗੂ ਕਰਨ ਲਈ ਸਰਕਾਰ ਵਲੋਂ ਸੁਹਿਰਦ ਯਤਨ ਕੀਤੇ ਜਾਣਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਵਿਚ ਟਿਸ਼ੂ ਕਲਚਰ ਨੂੰ ਉਤਸ਼ਾਹਤ ਕਰਨ ਲਈ ਸੂਬਾ ਸਰਕਾਰ ਵਲੋਂ ਰੋਡ ਮੈਪ ਤਿਅਰ ਕੀਤਾ ਜਾ ਰਿਹਾ ਜਿਸ ਲਈ ਮਾਹਰ ਅਪਣੇ ਸੁਝਾਅ ਖੇਤੀਬਾੜੀ ਮਹਿਕਮੇ ਨਾਲ ਸਾਂਝੇ ਕਰਨ। ਮੰਤਰੀ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਰ ਅਤੇ ਮਿਆਰ ਨੂੰ ਵਧਾਉਣ ਲਈ ਸੂਬੇ ਵਿਚ ਟਿਸ਼ੂ ਕਲਚਰ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਮੰਤਰੀ ਨੇ ਕਿਹਾ ਕਿ ਫਲ ਅਤੇ ਸਬਜ਼ੀਆਂ ਬਹੁਤਾ ਦੇਰ ਸੰਭਾਲ ਕੇ ਨਹੀਂ ਰਖੀਆਂ ਜਾ ਸਕਦੀਆਂ। ਸੂਬੇ ਤੋਂ ਦੂਰ-ਦੁਰਾਡੇ ਦੇਸ਼ ਅਤੇ ਵਿਦੇਸ਼ਾਂ ਵਿਚ ਫਲ ਅਤੇ ਸਬਜ਼ੀਆਂ ਭੇਜਣੀਆਂ ਵਾਰਾ ਨਹੀਂ ਖਾਂਦੀਆਂ ਕਿਉਂਕਿ ਸੂਬੇ ਦੀਆਂ ਸਰਹੱਦਾਂ ਤੋਂ ਬੰਦਰਗਾਹਾਂ ਬਹੁਤ ਦੂਰ ਹਨ ਅਤੇ ਪਹਿਲਾਂ ਬੰਦਰਗਾਹ ਪਹੁੰਚਣ ਵਿਚ ਕਈ-ਕਈ ਦਿਨ ਲੱਗ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਮੰੁਦਰੀ ਰਸਤੇ ਰਾਹੀਂ ਦੂਜੇ ਦੇਸ਼ਾਂ ਤਕ ਪਹੁੰਚਣ ਵਿਚ ਕਈ ਦਿਨ ਲੱਗ ਜਾਂਦੇ ਹਨ ਉਦੋਂ ਤਕ ਫਲ ਅਤੇ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਹਵਾਈ ਜਹਾਜ਼ਾਂ ਰਾਹੀ ਫਲ ਅਤੇ ਸਬਜ਼ੀਆਂ ਭੇਜਣਾ ਵੀ ਕਿਸਾਨਾਂ ਨੂੰ ਵਾਰਾ ਨਹੀਂ ਪੈਂਦਾ ਕਿਉਂਕਿ ਹਵਾਈ ਜਹਾਜ਼ ਰਾਹੀਂ ਖਰਚਾ ਹੀ ਬਹੁਤ ਪੈ ਜਾਂਦਾ ਹੈ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸੂਬੇ ਵਿਚ ਹੀ ਸਿੱਧਾ ਮੰਡੀਕਰਨ ਢਾਂਚਾ ਖੜਾ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਸੂਬੇ ਵਿਚ ਕਿਸਾਨਾਂ ਲਈ ਛੋਟੇ ਕੋਲਡ ਸਟੋਰ ਅਤੇ ਪੈਕਹਾਉਸ ਬਣਾਏ ਜਾਣਗੇ ਤਾਂ ਜੋ ਕਿਸਾਨ ਫਲਾਂ ਅਤੇ ਸਬਜੀਆਂ ਨੂੰ ਕਈ ਦਿਨ ਸੰਭਾਲ ਕੇ ਰਖਿਆ ਜਾ ਸਕੇ ਅਤੇ ਵਧੀਆ ਮੁੱਲ ’ਤੇ ਕਿਸਾਨ ਸਿੱਧਾ ਖਪਤਕਾਰਾਂ ਨੂੰ ਵੇਚ ਸਕਣ।


ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਡਾਇਰੈਕਟਰ ਗੁਰਵਿੰਦਰ ਸਿੰਘ, ਬਾਗਵਾਨੀ ਵਿਭਾਗ ਦੀ ਡਾਇਰੈਕਟਰ ਡਾ. ਸਲਿੰਦਰ ਕੌਰ, ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਹਰਪ੍ਰੀਤ ਸਿੰਘ, ਖੇਤੀਬਾੜੀ ਮਾਹਰ ਡਾ. ਐਸ.ਐਨ ਚੰਡਾਕ ਅਤੇ ਅਮਿਤ ਭਾਰਦਵਾਜ ਵੀ ਹਾਜ਼ਰ ਸਨ।
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement