16 ਅਗੱਸਤ ਦੇ ਸੰਘਰਸ਼ ਲਈ ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਦਾ ਮਿਲ ਰਿਹੈ ਸਮਰਥਨ : ਨਿਆਮੀਵਾਲਾ
Published : Aug 6, 2022, 7:33 am IST
Updated : Aug 6, 2022, 7:33 am IST
SHARE ARTICLE
image
image

16 ਅਗੱਸਤ ਦੇ ਸੰਘਰਸ਼ ਲਈ ਵੱਖ-ਵੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਦਾ ਮਿਲ ਰਿਹੈ ਸਮਰਥਨ : ਨਿਆਮੀਵਾਲਾ

ਕੋਟਕਪੂਰਾ, 5 ਅਗੱਸਤ (ਗੁਰਿੰਦਰ ਸਿੰਘ) : ਪਿਛਲੇ 232 ਦਿਨਾਂ ਤੋਂ ਨਿਰੰਤਰ ਜਾਰੀ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗਾ ਬਹਿਬਲ ਮੋਰਚਾ ਸਰਕਾਰ ਦੀ ਸਿਰਦਰਦੀ ਵਿਚ ਵਾਧਾ ਕਰ ਸਕਦਾ ਹੈ, ਕਿਉਂਕਿ ਵੱਖ ਵੱਖ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ, ਪੰਥਕ ਵਿਦਵਾਨਾ, ਸ਼ਖਸ਼ੀਅਤਾਂ ਅਤੇ ਪੰਥਦਰਦੀਆਂ ਵਲੋਂ ਮੋਰਚੇ ਦੇ ਆਗੂਆਂ ਨੂੰ ਸਮਰਥਨ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 
ਸਤਿਕਾਰ ਕਮੇਟੀ ਦੇ ਸੰਸਥਾਪਕ ਸੁਖਜੀਤ ਸਿੰਘ ਖੋਸਾ ਦੀ ਅਗਵਾਈ ਵਿਚ ਪੁੱਜੇ ਵਫਦ ਨੇ ਮੌਜੂਦਾ ਸਰਕਾਰ ਵਲੋਂ ਵੀ ਤਤਕਾਲੀਨ ਸਰਕਾਰਾਂ ਦੀ ਤਰਾਂ ਟਾਲ ਮਟੋਲ ਦੀ ਨੀਤੀ ਅਪਣਾਉਣ ਦੀ ਆਲੋਚਨਾ ਕਰਦਿਆਂ ਬਹਿਬਲ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਬਾਪੂ ਸਾਧੂ ਸਿੰਘ ਸਰਾਵਾਂ ਦੀ ਅਗਵਾਈ ਵਿਚ ਹੋਣ ਵਾਲੇ 16 ਅਗੱਸਤ ਦੇ ਵੱਡੇ ਸੰਘਰਸ਼ ਲਈ ਹਰ ਤਰਾਂ ਦੇ ਸਮਰਥਨ ਦਾ ਐਲਾਨ ਕੀਤਾ। ਢਾਡੀ ਗੁਰਭਾਗ ਸਿੰਘ ਮਰੂੜ, ਬਾਬਾ ਸੁਖਦੇਵ ਸਿੰਘ ਮਹੀਆਂਵਾਲਾ, ਪਰਮਜੀਤ ਸਿੰਘ ਮਨਸੂਰਦੇਵਾ, ਅਮਰੀਕ ਸਿੰਘ ਸ਼ੂਸ਼ਕ, ਪ੍ਰਤਾਪ ਸਿੰਘ ਗੱਟਾ ਬਾਦਸ਼ਾਹ, ਰਣਧੀਰ ਸਿੰਘ ਰੋਡੇ, ਇੰਦਰਜੀਤ ਸਿੰਘ, ਸੁਲੱਖਣ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ ਸਭਰਾ, ਦਰਸ਼ਨ ਸਿੰਘ, ਪ੍ਰਭਦੀਪ ਸਿੰਘ ਲੋਹਾਮ, ਗੁਰਅਵਤਾਰ ਸਿੰਘ ਅਤੇ ਰੁਪਿੰਦਰ ਸਿੰਘ ਪੰਜਗਰਾਂਈ ਆਦਿ ਨੇ ਆਖਿਆ ਕਿ ਜਾਂ ਤਾਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਖੁਦ ਜਾਂ ਇਸ ਦਾ ਐਡਵੋਕੇਟ ਜਨਰਲ ਜਾਂ ਬੁਲਾਰਾ ਇਹ ਸਪੱਸ਼ਟ ਕਰ ਦੇਵੇ ਕਿ ਆਖ਼ਰ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਸੱਤਾਧਾਰੀ ਧਿਰ ਕਿਉਂ ਹਿਚਕਿਚਾ ਰਹੀ ਹੈ? ਉਨ੍ਹਾਂ ਆਖਿਆ ਕਿ ਜੇਕਰ ਦੋਸ਼ੀਆਂ ਨੂੰ ਜ਼ਮਾਨਤਾਂ ਮਿਲਣ ਅਤੇ ਦੋਸ਼ੀ ਬਕਾਇਦਾ ਸੁਰੱਖਿਆ ਕਰਮਚਾਰੀ ਲੈ ਕੇ ਦਨਦਨਾਉਂਦੇ ਫਿਰਨ, ਗਵਾਹਾਂ ਨੂੰ ਮੁਕਰਾਉਣ ਜਾਂ ਡਰਾਉਣ ਲਈ ਯਤਨ ਕਰਨ, ਸਰਕਾਰ ਵਲੋਂ ਇਸ ਦਾ ਕੋਈ ਸਖ਼ਤ ਨੋਟਿਸ ਨਾ ਲੈਣ ਵਾਲੀਆਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਜਿਵੇਂ ਮੌਜੂਦਾ ਸਰਕਾਰ ਵੀ ਤਤਕਾਲੀਨ ਸਰਕਾਰਾਂ ਦੀ ਤਰਾਂ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਪਰ 16 ਅਗੱਸਤ ਦਾ ਇਕੱਠ ਮੌਜੂਦਾ ਸਰਕਾਰ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-5-12ਐੱਲ
 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement