
Nangal News : ਬੀਤੇ ਦਿਨੀਂ ਨੰਗਲ ਡੈਮ ਨੇੜੇ ਮਿਲੀਆਂ ਸੀ ਚੱਪਲਾਂ ਤੇ ਸਾਈਕਲ
Nangal News : ਪਿੰਡ ਭਟੋਲੀ ’ਚ ਭੇਦ ਭਰੇ ਹਾਲਾਤਾਂ ਵਿਚ 31 ਜੁਲਾਈ ਤੋਂ ਲਾਪਤਾ ਹੋਏ ਹਿਮਾਚਲ ਦੇ ਪਿੰਡ ਭਟੋਲੀ ਦਾ 13 ਸਾਲਾਂ ਬੱਚਾ ਅਭੀਜੋਤ ਦੀ ਲਾਸ਼ ਅੱਜ ਸਤਲੁਜ ਦਰਿਆ ਵਿਖੇ ਮਿਲੀ। ਇਸ ਦੁਖਦਾਈ ਘਟਨਾ ਨੂੰ ਲੈ ਕੇ ਸਾਡੇ ਚੈਨਲ ਦੀ ਸਮੁੱਚੀ ਟੀਮ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ। ਨੰਗਲ ਤੋਂ 13 ਸਾਲਾ ਬੱਚੇ ਅਭੀਜੋਤ ਦੀ ਭੇਦ ਭਰੀ ਹਾਲਤ ਵਿੱਚ ਗੁੰਮ ਹੋਣ ਤੋਂ ਬਾਅਦ ਅੱਜ ਸਤਲੁਜ ਦਰਿਆ ’ਚ ਤੈਰਦੀ ਲਾਸ਼ ਬਰਾਮਦ ਹੋਈ ਹੈ।
ਇਹ ਵੀ ਪੜੋ:Jalandhar News : ਜਲੰਧਰ 'ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਿਆ, ਹਾਲਤ ਨਾਜ਼ੁਕ
ਕੁਝ ਦਿਨ ਪਹਿਲਾਂ ਨੰਗਲ ਤੋਂ 13 ਸਾਲਾਂ ਲੜਕੇ ਦੀ ਭੇਦ ਭਰੇ ਹਾਲਾਤਾਂ ਵਿੱਚ ਗੁੰਮਸ਼ੁਦਗੀ ਦੀ ਖ਼ਬਰ ਪ੍ਰਾਪਤ ਹੋਈ ਸੀ ਜਿਸ ਨੂੰ ਲੈ ਕੇ ਪਰਿਵਾਰ ਗੰਭੀਰ ਚਿੰਤਾ ਦਾ ਵਿਸ਼ਾ ਅਤੇ ਚਿੰਤਨ ਕਰਦਾ ਰਿਹਾ। ਪਰ ਅੱਜ ਲਾਸ਼ ਪਾਣੀ ਦੇ ਉੱਤੇ ਤੈਰਦੀ ਮਿਲੀ ਹੈ।
ਇਹ ਵੀ ਪੜੋ:Mohali News : PSEB ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਦਿੱਤਾ ਅਸਤੀਫ਼ਾ
ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਗੋਤਾਖੋਰ ਆਪਣੀ ਟੀਮ ਦੇ ਨਾਲ ਇਸ ਬੱਚੇ ਦੀ ਭਾਲ ਵਿਚ ਨਹਿਰ ਵਿਚ ਦੇਖਰੇਖ ਕਰ ਰਹੇ ਸੀ ਪਰ ਅਚਾਨਕ ਪਾਣੀ ਦੇ ਉੱਪਰ ਤੈਰਦੀ ਹੋਈ ਲਾਸ਼ ਉਸ ਬੱਚੇ ਦੀ ਮਿਲੀ ਹੈ। ਜਿਸ ਵਿਚ ਪਰਿਵਾਰਿਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ’ਚ ਰੋ- ਰੋ ਬੁਰਾ ਹਾਲ ਹੋਇਆ ਪਿਆ ਹੈ।
(For more news apart from body of missing child was found floating in river Sutlej News in Punjabi, stay tuned to Rozana Spokesman)