
ਬੀਤੇ ਦਿਨੀ ਸ਼ਾਹੀ ਸ਼ਹਿਰ ਪਟਿਆਲਾ ਵਿਚ ਪਏ ਭਾਰੀ ਮੀਂਹ ਨੇ ਪਟਿਆਲੇ ਦੇ ਕਈ ਇਲਾਕੇ ਡੋਬਕੇ ਰੱਖ ਦਿੱਤੇ ਹਨ। ਉਥੇ ਹੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ
ਪਟਿਆਲਾ : ਬੀਤੇ ਦਿਨੀ ਸ਼ਾਹੀ ਸ਼ਹਿਰ ਪਟਿਆਲਾ ਵਿਚ ਪਏ ਭਾਰੀ ਮੀਂਹ ਨੇ ਪਟਿਆਲੇ ਦੇ ਕਈ ਇਲਾਕੇ ਡੋਬਕੇ ਰੱਖ ਦਿੱਤੇ ਹਨ। ਉਥੇ ਹੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਇੱਕ ਵਿਅਕਤੀ ਦੀ ਮੌਤ ਦੀ। ਜੋ ਕਿ ਮੀਂਹ ਦੌਰਾਨ ਇੱਕ ਖੱਡੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਤੱਕ ਨਸੀਬ ਨਹੀਂ ਹੋਈ।
Rain water person death Patiala
ਉਸਦੇ ਸਾਥੀਆਂ ਵਲੋਂ ਉਸਨੂੰ ਇੱਕ ਰੇਹੜੀ ਦੇ 'ਤੇ ਹਸਪਤਾਲ ਲੈਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਵਿਅਕਤੀ ਨੂੰ ਬਚਾ ਨਹੀਂ ਸਕੇ। ਹੁਣ ਇਸ ਘਟਨਾ ਦਾ ਜ਼ਿਮੇਵਾਰ ਕਿਸਨੂੰ ਕਿਹਾ ਜਾਵੇ ਕੁਦਰਤ ਨੂੰ ਜਿਸਨੇ ਮੀਂਹ ਨਾਲ ਸ਼ਹਿਰ ਨੂੰ ਜਲ ਥਲ ਕਰ ਦਿੱਤਾ ਜਾਂ ਫਿਰ ਪ੍ਰਸ਼ਾਸ਼ਨ ਨੂੰ ਜੋ ਕਿ ਮੀਂਹ ਵਿਚੋਂ ਦੀ ਇੱਕ ਮਰ ਰਹੇ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ 'ਚ ਵੀ ਅਸਮਰੱਥ ਹੈ।
Rain water person death Patiala
ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹਰ ਰੋਜ਼ ਪਤਾ ਨਹੀਂ ਕਿੰਨੇ ਹੀ ਕਾਰਨਾਂ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪ੍ਰਸ਼ਾਸ਼ਨ ਵਲੋਂ ਅਜਿਹੀਆਂ ਸਥਿਤੀਆਂ ਨਾਲ ਲੜਨ ਲਈ ਕੋਈ ਵੀ ਵਿਉਂਤਬੰਦੀ ਪਹਿਲਾਂ ਤੋਂ ਕਦੇ ਵੀ ਤਿਆਰ ਨਹੀਂ ਹੁੰਦੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।