
ਡੀਪੂ ਹੋਲਡਰਾਂ ਦੇ ਵਫ਼ਦ ਵਲੋਂ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨਾਲ ਮੁਲਾਕਾਤ
ਨਵੀਂ ਦਿੱਲੀ, 5 ਸਤੰਬਰ (ਸੁਖਰਾਜ ਸਿੰਘ): ਪੰਜਾਬ ਰਾਜ ਡੀਪੂ ਹੌਲਡਰ ਯੂਨੀਅਨ (ਸਿੱਧੂ) ਦਾ ਇਕ ਵਫ਼ਦ ਨੇ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸਨ ਆਸੁ ਨਾਲ ਆਪਣੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਲਾਕਾਤ ਕੀਤੀ। ਸ. ਸਿੱਧੂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਪਲਾਈ ਮੰਤਰੀ ਨੇ ਤਿੰਨ ਮਹੀਨੇ ਵੰਡੀ ਕਣਕ ਤੇ ਦਾਲ ਦਾ ਕਮਿਸਨ ਇਕ ਹਫਤੇ ਵਿਚ ਸਾਰੇ ਪੰਜਾਬ ਵਿਚ ਪਾਉਣ ਦਾ ਭਰੋਸਾ ਦਿਤਾ ਤੇ ਇਕ ਮਹੀਨੇ ਦੇ ਅੰਦਰ-ਅੰਦਰ ਕਮਿਸ਼ਨ 50 ਤੋ 70 ਰੁਪਏ ਕਰਨ ਦਾ ਵੀ ਭਰੋਸਾ ਦਿਤਾ। ਹਰ ਇਕ ਡੀਪੂ ਤੇ ਪਕੇ ਤੌਰ 'ਤੇ ਈ-ਪੋਜ ਮਸ਼ੀਨਾਂ ਦਿੱਤੀਆ ਜਾਣ ਕਣਕ ਦੀ ਵੰਡ ਦੌਰਾਨ ਸੈਨੇਟਾਈਜ਼ਰ ਹੈੱਡ ਗਲਬਸ ਅਤੇ ਮਾਸਕਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ,ਉਨ੍ਹਾਂ ਨੇ ਕੋਰੋਨਾ ਦੀ ਮਾਰ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਖਾਸ ਦੱਸਿਆ ਤੇ ਕਿਹਾ ਜੋ ਇੰਸਪੈਕਟਰ ਇਹ ਸਮਾਨ ਨਹੀ ਦੇਵੇਗਾ ਮੇਰੇ ਧਿਆਨ ਵਿਚ ਲਿਆਉ ਉਸ ਨੂੰ ਤੁਰਤ ਬਰਖਾਸਤ ਕਰਾਂਗਾ। ਲੋਕਾਂ ਵੱਲੋਂ ਕਤਲ ਕੀਤੇ ਗਏ 2 ਡੀਪੂ ਹੋਲਡਰ ਤੇ ਕੋਰੋਨਾ ਨਾਲ ਮਾਰੇ ਗਏ 2 ਡੀਪੂ ਹੋਲਡਰਾਂ ਦੇ ਪਰਵਾਰਾਂ ਨੇ ਮੰਤਰੀ ਨੂੰ ਮਿਲ ਕੇ ਸਰਕਾਰੀ ਨੌਕਰੀ ਤੇ ਸਰਕਾਰੀ ਮੁਲਾਜਿਮਾਂ ਦੀ ਤਰਜ ਤੇ ਮੁਆਵਜੇ ਦੀ ਮੰਗ ਕੀਤੀ, ਉਨ੍ਹਾਂ ਭਰੋਸਾ ਦਿਤਾ ਕਿ ਮੈਂ ਨਿਜੀ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਾਂਗਾ।
ਸ. ਸਿੱਧੂ ਨੇ ਦਸਿਆ ਕਿ ਡਾਇਰੈਕਟਰ ਮੈਡਮ ਨੇ ਵਫ਼ਦ ਨੂੰ ਅਨਲੋਡਿੰਗ ਦੇ ਸਵਾਲ ਤੇ ਸਾਫ਼ ਕਿਹਾ ਕੇ ਹਰ ਇਕ ਡੀਪੂ ਹੋਲਡਰ ਨੂੰ ਕਣਕ ਦਾਲ ਆਦਿ ਮਹਿਕਮੇ ਵੱਲੋ— ਮੁਫਤ ਪਹੁੰਚਾਈ ਜਾਵੇਗੀ, ਜੇ ਕੋਈ ਇੰਸਪੈਕਟਰ ਮਜਬੂਰ ਕਰਦਾ ਹੈ ਤਾ ਸਾਡੇ ਧਿਆਨ ਹਿੱਤ ਲਿਆਉ ਤੇ ਇਸ ਸਬੰਧੀ ਸਾਰੇ ਜ਼ਿਲ੍ਹਾ ਕੰਟਰੋਲਰਜ਼ ਨੂੰ ਚਿਠੀ ਵੀ ਕੱਢਣ ਦੇ ਆਦੇਸ ਕੀਤੇ ਗਏ।
ਇਸ ਮੌਕੇ ਇੰਜ. ਸਿੱਧੂ ਤੋ ਇਲਾਵਾ ਬਰਮ ਦਾਸ਼, ਕਰਮਜੀਤ ਸਿੰਘ ਅੜੈਚਾ, ਅਜਾਇਬ ਸਿੰਘ ਮਾਨ, ਰਾਜ ਕੁਮਾਰ, ਨਛਤਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਲਾਲੀ, ਰਾਮ ਸਰੂਪ, ਬਿੱਲੂ ਬਜਾਜ ਤੇ ਅਨਿਲ ਕੁਮਾਰ ਡੀਪੂ ਹੋਲਡਰ ਦਾ ਪਰਵਾਰ ਮੌਜੂਦ ਸਨ।
image
ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸਨ ਆਸੁ ਨਾਲ ਮੰਗਾਂ ਸਬੰਧੀ ਮੁਲਾਕਾਤ ਕਰਦੇ ਹੋਏ ਇੰਜੀਨੀਅਰ ਗੁਰਜਿੰਦਰ ਸਿੰਘ ਸਿੱਧੂ ਤੇ ਹੋਰ।