
ਵੱਡੇ ਬਾਦਲ ਦੇ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਦਿਤੇ ਬਿਆਨ ਨਾਲ ਅਕਾਲੀ ਦਲ ਆਇਆ ਹਾਸ਼ੀਏ 'ਤੇ!
ਕੋਟਕਪੂਰਾ, 5 ਸਤੰਬਰ (ਗੁਰਿੰਦਰ ਸਿੰਘ) : ਸਰਗਰਮ ਰਾਜਨੀਤੀ ਤੋਂ ਕਿਨਾਰਾਕਸ਼ੀ ਕਰਦਿਆਂ ਲੰਮੀ ਚੁੱਪ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦਾ ਪੱਖ ਪੂਰ ਕੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਬਿਲਕੁਲ ਠੀਕ ਦਰਸਾਉਣ ਦੀ 4 ਸਤੰਬਰ ਦਿਨ ਸ਼ੁਕਰਵਾਰ ਰੋਜ਼ਾਨਾ ਸਪੋਕਸਮੈਨ ਦੇ ਪਹਿਲੇ ਪੰਨੇ 'ਤੇ ਪ੍ਰਕਾਸ਼ਤ ਹੋਈ ਖਬਰ ਨੇ ਅਕਾਲੀ ਦਲ ਬਾਦਲ ਦੀ ਸਮੁੱਚੀ ਜਥੇਬੰਦੀ ਨੂੰ ਇਕ ਵਾਰੀ ਫਿਰ ਹਾਸ਼ੀਏ 'ਤੇ ਸੁੱਟ ਦਿਤਾ ਹੈ।
ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤੇ ਹਨ ਕਿ ਉਹ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਬਿਆਨ ਦੇਣ ਪਿੱਛੇ ਅਪਣੀ ਮਜਬੂਰੀ ਪੰਜਾਬੀ ਵਾਸੀਆਂ ਨੂੰ ਜਰੂਰ ਦੱਸਣ। ਵਿਰੋਧੀ ਧਿਰਾਂ ਦਾ ਸਵਾਲ ਹੈ ਕਿ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਲੋਂ ਕਿਸਾਨੀ ਹਿੱਤਾਂ ਸਬੰਧੀ ਆਈ ਲਿਖਤੀ ਚਿੱਠੀ ਦਾ ਹਵਾਲਾ ਦੇ ਕੇ ਬਕਾਇਦਾ ਪਾਰਟੀ ਦੀ ਮੀਟਿੰਗ ਕਰਦੇ ਹਨ ਤੇ ਉਸ ਤੋਂ ਦੋ ਘੰਟਿਆਂ ਬਾਅਦ ਪਾਰਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰਾਉਣ ਵਾਸਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਅਗਵਾਈ ਕਰਨ ਦੀ ਬੇਨਤੀ ਕਿਉਂ ਕਰਦੇ ਹਨ?
ਰਾਜਨੀਤਕ ਹਲਕਿਆਂ 'ਚ ਅਤੇ ਪੰਥਕ ਗਲਿਆਰਿਆਂ 'ਚ ਚਰਚਾ ਹੈ ਕਿ ਬੇਅਦਬੀ ਕਾਂਡ, ਉਸ ਤੋਂ ਬਾਅਦ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ, ਜਾਂਚ ਦੇ ਨਾਮ 'ਤੇ ਸਿੱਖ ਨੌਜਵਾਨਾ 'ਤੇ ਥਰਡਡਿਗਰੀ ਤਸ਼ੱਦਦ, ਪਾਵਨ ਸਰੂਪਾਂ ਦੀ ਗੁਮਸ਼ੁਦਗੀ, ਬੇਨਿਯਮੀਆਂ ਤਹਿਤ ਪਾਵਨ ਸਰੂਪਾਂ ਦੀ ਛਪਾਈ ਅਤੇ ਵੇਚਣ ਦੇ ਧੰਦੇ ਦੀ ਕਾਲਾਬਾਜ਼ਾਰੀ ਵਰਗੀਆਂ ਅਨੇਕਾਂ ਅਜਿਹੀਆਂ ਉਦਾਹਰਨਾਂ ਦਿਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਬਾਦਲਾਂ ਸਮੇਤ ਪਾਰਟੀ ਦੇ ਅਕਸ ਨੂੰ ਢਾਹ ਲਾਈ ਹੈ ਤੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਕੀਤੀ ਬਿimageਆਨਬਾਜ਼ੀ ਨਾਲ ਇਕ ਵਾਰ ਫਿਰ ਅਕਾਲੀ ਦਲ ਬਾਦਲ ਦਾ ਹਾਸ਼ੀਏ 'ਤੇ ਆ ਜਾਣਾ ਸੁਭਾਵਿਕ ਹੈ।