
ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ ਰੀਕਾਰਡ 90 ਹਜ਼ਾਰ ਤੋਂ ਵੱਧ ਮਾਮਲੇ ਆਏ
24 ਘੰਟਿਆਂ ਵਿਚ 1,065 ਲੋਕਾਂ ਦੀ ਮੌਤ g ਮੌਤਾਂ ਦੀ ਕੁਲ ਗਿਣਤੀ 70,626 ਹੋਈ
ਨਵੀਂ ਦਿੱਲੀ, 6 ਸਤੰਬਰ : ਦੇਸ਼ 'ਚ ਇਕ ਦਿਨ 'ਚ ਰੀਕਾਰਡ 90,632 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ 'ਚ ਕੋਵਿਡ 19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਲੱਖ ਤੋਂ ਵੱਧ ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਇਹ ਵੀ ਕਿਹਾ ਕਿ ਹੁਣ ਤਕ 31,80,865 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਐਤਵਾਰ ਨੂੰ ਸਿਤਹਯਾਬ ਹੋਣ ਵਾਲੇ ਲੋਕਾਂ ਦੀ ਦਰ ਵੱਧ ਕੇ 77.32 ਫ਼ੀ ਸਦੀ ਹੋ ਗਈ। ਮੰਤਰਾਲੇ ਵਲੋਂ ਐਤਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲੇ ਵੱਧ ਕੇ 41,13,811 ਹੋ ਗਏ ਹਨ ਅਤੇ ਪਿਛਲੇ 24 ਘੰਟੇ ਦੇ ਅੰਦਰ 1,065 ਪੀੜਤ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 70, 626 ਹੋ ਗਈ ਹੈ। ਕੋਵਿਡ-19 ਸਬੰਧੀ ਮੌਤ ਦਰ 'ਚ ਹੋਰ ਗਿਰਾਵਟ ਆਈ ਹੈ ਅਤੇ ਹੁਣ ਇਹ 1.72 ਫ਼ੀ ਸਦੀ ਰਹਿ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਕੋਵਿਡ-19 ਦੇ 8,62,320 ਮਰੀਜ਼ ਇਲਾਜ ਅਧੀਨ ਹਨ ਜੋ ਕੋਰੋਨਾ ਦੇ ਕੁਲ ਮਾਮਲਿਆਂ ਦਾ 20.96 ਫ਼ੀ ਸਦੀ ਹੈ।
ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਮੁਤਾਬਕ ਪੰਜ ਸਤੰਬਰ ਤਕ 4,88,1,145 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ ਜਿਨ੍ਹਾਂ 'ਚ ਸਨਿਚਰਵਾਰ ਨੂੰ ਹੀ 10,92, 656 ਸੈਂਪਲਾਂ ਦੀ ਜਾਂਚ ਕੀਤੀ ਗਈ।
ਦੇਸ਼ 'ਚ ਮਹਾਂਮਾਰੀ ਨਾਲ ਹੁਣ ਤਕ 70,626 ਲੋਕਾਂ ਦੀ ਮੌਤਾਂ ਹੋਈਆਂ ਹਨ ਜਿਨ੍ਹਾਂ 'ਚੋਂ ਮਹਾਰਾਸ਼ਟਰ 'ਚ ਸਭ ਤੋਂ ਵੱਧ 26,276, ਤਾਮਿਲਨਾਡੁ 'ਚ 7748, ਕਰਨਾਟਕ 6298, ਦਿੱਲੀ 4538, ਆਂਧਰਾ ਪ੍ਰਦੇਸ਼ 4347, ਉਤਰ ਪ੍ਰਦੇਸ਼ 3843, ਪਛਮੀ ਬੰਗਾਲ 3510, ਗੁਜਰਾਤ 3091 ਅਤੇ ਪੰਜਾਬ 'ਚ 1808 ਲੋਕਾਂ ਦੀ ਮੌਤਾਂ ਹੋਈਆਂ ਹਨ। (ਪੀਟੀਆਈ)image