
ਭਾਰਤ ਨੂੰ ਚੀਨ ਦੀ ਇਕ ਇੰਚ ਜ਼ਮੀਨ ਵੀ ਨਹੀਂ ਦਿਤੀ ਜਾਏਗੀ : ਚੀਨੀ ਰਖਿਆ ਮੰਤਰੀ
ਬੀਜਿੰਗ, 5 ਸਤੰਬਰ: ਬੀਜਿੰਗ 'ਚ ਚੀਨੀ ਰਖਿਆ ਮੰਤਰਾਲੇ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਰਖਿਆ ਮੰਤਰੀ ਵੇਈ ਨੇ ਰਾਜਨਾਥ ਸਿੰਘ ਨੂੰ ਦਸਿਆ ਕਿ ਸਰਹੱਦੀ ਵਿਵਾਦ ਕਾਰਨ ਹਾਲ ਹੀ 'ਚ ਦੋਹਾਂ ਦੇਸ਼ਾਂ ਅਤੇ ਦੋਹਾਂ ਫ਼ੌਜਾਂ ਦੇ ਰਿਸ਼ਤੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਅਤੇ ਇਹ ਦੋਵੇਂ ਰਖਿਆ ਮੰਤਰੀਆਂ ਲਈ ਜ਼ਰੂਰੀ ਹਨ। ਉਨ੍ਹਾਂ ਨੂੰ ਮੁਲਾਕਾਤ ਕਰ ਕੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਅਤੇ ਸਾਰੇ ਸਬੰਧਤ ਮੁੱਦਿਆਂ 'ਤੇ ਸ਼ਾਂਤੀ ਨਾਲ ਵਿਚਾਰ ਵਟਾਂਦਰੇ ਕਰਨ। ਬਿਆਨ 'ਚ ਕਿਹਾ ਗਿਆ ਹੈ ਕਿ ਜਨਰਲ ਵੇਈ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਹੱਦ 'ਤੇ ਹੋਏ ਗਤੀਰੋਧ ਦੀ ਪੂਰੀ ਜ਼ਿੰਮੇਦਾਰੀ ਭਾਰਤੀ ਪੱਖ ਦੀ ਹੈ ਅਤੇ ਚੀਨ ਦੀ ਇਕ ਇੰਚ ਜ਼ਮੀਨ ਵੀ ਨਹੀਂ ਦਿਤੀ ਜਾਏਗੀ। ਇਸ 'ਚ ਅੱਗੇ ਕਿਹਾ ਗਿਆ ਕਿ ਚੀਨੀ ਫ਼ੌਜ ਕੋਲ ਅਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਬਚਾਅ ਕਰਨ ਦਾ ਸੰਕਲਪ, ਸਮਰੱਥਾ ਅਤੇ ਵਿਸ਼ਵਾਸ ਹੈ। (ਪੀਟੀਆਈ)
image