
'ਘੱਟੋ ਘੱਟ ਸ਼ਾਸਨ, ਜ਼ਿਆਦਾ ਨਿਜੀਕਰਨ' ਕੇਂਦਰ ਸਰਕਾਰ ਦੀ ਸੋਚ ਹੈ : ਰਾਹੁਲ
ਨਵੀਂ ਦਿੱਲੀ, 5 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਦੋਸ਼ ਲਗਾਇਆ ਕਿ 'ਘੱਟੋ ਘੱਟ ਸ਼ਾਸਨ, ਜ਼ਿਆਦਾ ਨਿੱਜੀਕਰਨ' ਇਸ ਸਰਕਾਰ ਦੀ ਸੋਚ ਹੈ। ਰਾਹੁਲ ਨੇ ਇਕ ਖ਼ਬਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਮੋਦੀ ਸਰਕਾਰ ਦੀ ਸੋਚ- ਘੱਟੋ-ਘੱਟ ਸ਼ਾਸਨ, ਜ਼ਿਆਦਾ ਨਿਜੀਕਰਨ।'' ਕਾਂਗਰਸ ਆਗੂ ਨੇ ਦਾਅਵਾ ਕੀਤਾ,''ਕੋਵਿਡ ਤਾਂ ਸਿਰਫ਼ ਬਹਾਨਾ ਹੈ, ਸਰਕਾਰੀ ਦਫ਼ਤਰਾਂ ਨੂੰ ਸਥਾਈ 'ਸਟਾਫ਼ ਮੁਕਤ' ਬਣਾਉਣਾ ਹੈ, ਨੌਜਵਾਨਾਂ ਦਾ ਭਵਿੱਖ ਚੋਰੀ ਕਰਨਾ ਹੈ, 'ਦੋਸਤਾਂ' ਨੂੰ ਅੱਗੇ ਵਧਾਉਣਾ ਹੈ।'' ਰਾਹੁਲ ਗਾਂਧੀ ਨੇ ਜੋ ਖਬਰ ਸਾਂਝੀ ਕੀਤੀ ਹੈ, ਉਸ ਅਨੁਸਾਰ, ਕੋਰੋਨਾ ਆਫ਼ਤ ਨੂੰ ਦੇਖਦੇ ਹੋਏ ਸਰਕਾਰ ਨੇ ਨਵੀਆਂ ਸਰਕਾਰੀ ਨੌਕਰੀਆਂ ਪੈਦਾ ਕਰਨ 'ਤੇ ਰੋਕ ਲਗਾ ਦਿਤੀ ਹੈ। (ਪੀਟੀਆਈ)image