
ਅਧਿਆਪਕ ਦਿਵਸ 'ਤੇ ਕੋਰੋਨਾ ਬਾਰੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਪ੍ਰਤੀ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਪ੍ਰਸੰਸਾ ਪੱਤਰ
ਭਵਾਨੀਗੜ੍ਹ, 5 ਸਤੰਬਰ (ਗੁਰਪ੍ਰੀਤ ਸਿੰਘ ਸਕਰੌਦੀ)-ਅੱਜ ਨੇੜਲੇ ਪਿੰਡ ਸਕਰੌਦੀ ਦੇ ਅਧਿਆਪਕ ਦਿਵਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਸਮੂਹ ਸਟਾਫ਼ ਨੂੰ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਅਤੇ ਸ੍ਰੀ ਸੁਰਿੰਦਰ ਸਿੰਘ ਭਰੂਰ ਸਟੇਟ ਅਵਾਰਡੀ ਵੱਲੋਂ ਸਮੂਹ ਸਟਾਫ਼ ਵੱਲੋਂ ਕੀਤੀ ਗਈ।
ਦਾਖ਼ਲਿਆਂ ਨੂੰ ਵਧਾਉਣ ਪ੍ਰਤੀ ਅਣਥੱਕ ਮਿਹਨਤ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਪ੍ਰਤੀ ਅਤੇ ਬੱਚਿਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਜਾਗਰੂਕ ਕਰਨ ਪ੍ਰਤੀ ਅਤੇ ਆਪਣੇ ਅਧਿਆਪਕ ਕਿੱਤੇ ਨੂੰ ਸਮਰਪਿਤ ਹੋਣ ਪ੍ਰਤੀ, ਪ੍ਰਸੰਸਾ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਦਰਸ਼ਨ ਕੌਰ ਲੈਕਚਰਾਰ ਸਰੀਰਕ ਸਿੱਖਿਆ, ਨੀਲਮ, ਸਤਵੀਰ ਕੌਰ, ਨਰਿੰਦਰ ਕੁਮਾਰ, ਅਮਰਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਸਰਬਜੀਤ ਕੌਰ, ਤੁਸ਼ਾਰ, ਸੰਦੀਪ ਸਿੰਘ, ਲਾਲ ਸਿੰਘ ਸ਼ਾਮਲ ਸਨ। ਪਿੰਡ ਸਕਰੌਦੀ ਵਿਖੇ ਅੱਜ ਅਧਿਆਪਕ ਦਿਵਸ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੇ ਸਮੂਹ ਸਟਾਫ਼ ਨੂੰ ਪ੍ਰਿੰਸੀਪਲ ਸਤਪਾਲ ਸਿੰਘ ਬਲਾਸੀ ਅਤੇ ਸ੍ਰੀ ਸੁਰਿੰਦਰ ਸਿੰਘ ਭਰੂਰ ਸਟੇਟ ਅਵਾਰਡੀ ਵੱਲੋਂ ਸਮੂਹ ਸਟਾਫ਼ ਵੱਲੋਂ ਕੀਤੀ ਗਈ ਦਾਖ਼ਲਿਆਂ ਨੂੰ ਵਧਾਉਣ ਪ੍ਰਤੀ ਅਣਥੱਕ ਮਿਹਨਤ ਅਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਪ੍ਰਤੀ ਅਤੇ ਬੱਚਿਆਂ ਨੂੰ ਕਰੋਨਾ ਮਹਾਂਮਾਰੀ ਤੋਂ ਜਾਗਰੂਕ ਕਰਨ ਪ੍ਰਤੀ ਅਤੇ ਆਪਣੇ ਅਧਿਆਪਕ ਕਿੱਤੇ ਨੂੰ ਸਮਰਪਿਤ ਹੋਣ ਪ੍ਰਤੀ, ਪ੍ਰਸੰਸਾ ਪੱਤਰ ਜਾਰੀ ਕੀਤੇ ਗਏ। ਇਸ ਮੌਕੇ ਤੇ ਦਰਸ਼ਨ ਕੌਰ ਲੈਕਚਰਾਰ ਸਰੀਰਕ ਸਿੱਖਿਆ, ਨੀਲਮ, ਸਤਵੀਰ ਕੌਰ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਨੰ: ੫ ਐਸਐਨਜੀ ੩੨image